ਛੁੱਟੀਆਂ ''ਚ ਬੱਚਿਆਂ ਨੂੰ ਕੈਂਪ ਭੇਜਣ ਦੇ ਹਨ ਕਈ ਫਾਇਦੇ

01/19/2017 9:56:01 AM

ਜਲੰਧਰ— ਜਦੋਂ ਛੁੱਟੀਆਂ ਸ਼ੁਰੂ ਹੁੰਦੀਆਂ ਹਨ ਤਾਂ ਬੱਚੇ ਮੌਜ-ਮਸਤੀ ਕਰਨਾ ਸ਼ੁਰੂ ਕਰ ਦਿੰਦੇ ਹਨ। ਕਈ ਬੱਚੇ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜੋ ਸਾਰੀਆਂ ਛੁੱਟੀਆਂ ਘਰ ''ਚ ਬੈਠ ਕੇ ਟੀ.ਵੀ ਦੇਖ ਕੇ ਲੰਘਾ ਦਿੰਦੇ ਹਨ। ਜੇਕਰ ਤੁਹਾਡਾ ਬੱਚਾ ਛੁੱਟੀਆਂ ''ਚ ਘਰ ਬੈਠਣ ਦੀ ਜਗ੍ਹਾ ਕੈਂਪ ''ਤੇ ਜਾਵੇਗਾ ਤਾਂ ਉਸਨੂੰ ਬਹੁਤ ਕੁਝ ਸਿਖਣ ਨੂੰ ਮਿਲੇਗਾ। ਉਨ੍ਹਾਂ ਦੀ ਦਿਲਚਸਪੀ ਹਰ ਕੰਮ ''ਚ ਵੱਧਣ ਲੱਗੇਗੀ। ਇਸ ਤੋਂ ਇਲਾਵਾ ਬੱਚਿਆਂ ਦੇ ਸਰੀਰ ਦਾ ਵਿਕਾਸ ਵੀ ਚੰਗੀ ਤਰ੍ਹਾਂ ਹੋਵੇਗਾ।
1. ਗਤੀਵਿਧੀਆਂ
ਕੈਂਪ ''ਚ ਬੱਚਿਆਂ ਨੂੰ ਬਹੁਤ ਸਾਰੀਆਂ ਗਤੀਵਿਧੀਆਂ ਕਰਨ ਨੂੰ ਮਿਲਦੀਆਂ ਹਨ ਜਿਸ ਤਰ੍ਹਾਂ ਕਿ ਸਾਈਕਲਿੰਗ, ਤੈਰਾਕੀ ਅਤੇ ਦੌੜਾਂ ਆਦਿ। ਕੈਂਪ ''ਚ ਜਦੋਂ ਬੱਚੇ ਇਹ ਸਾਰੀਆਂ ਗਤੀਵਿਧੀਆਂ ਕਰਦੇ ਹਨ ਤਾਂ ਇਸ ਨਾਲ ਉਨ੍ਹਾਂ ਦੇ ਸਰੀਰ ਦਾ ਵਿਕਾਸ ਚੰਗੀ ਤਰ੍ਹਾਂ ਹੁੰਦਾ ਹੈ।
2. ਆਤਮਵਿਸ਼ਵਾਸ
ਛੁੱਟੀਆਂ ''ਚ ਜਦੋਂ ਬੱਚੇ ਕੈਂਪ ਲਗਾਉਂਦੇ ਹਨ ਤਾਂ ਉਹ ਉੱਥੇ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਵੀ ਕਰਦੇ ਹਨ। ਬੱਚਿਆਂ ਨੂੰ ਉਥੇ ਬਹੁਤ ਕੁਝ ਸਿਖਣ ਨੂੰ ਮਿਲਦਾ ਹੈ ਜਿਸ ਨਾਲ ਉਨ੍ਹਾਂ ਦੇ ਆਤਮਵਿਸ਼ਵਾਸ ਦਾ ਪੱਧਰ ਵੱਧਦਾ ਹੈ।
3. ਨਵੇਂ ਦੋਸਤ 
ਕੈਂਪ ''ਚ ਬੱਚਿਆਂ ਦੇ ਬਹੁਤ ਸਾਰੇ ਨਵੇਂ ਦੋਸਤ ਵੀ ਬਣਦੇ ਹਨ। ਉਨ੍ਹਾਂ ''ਚ ਰਹਿ ਕੇ ਤੁਹਾਡੇ ਬੱਚਿਆਂ ਚੰਗੀਆਂ ਮਾੜੀਆਂ ਗੱਲਾਂ ਦਾ ਪਤਾ ਲੱਗਦਾ ਹੈ। ਉਨ੍ਹਾਂ ਨੂੰ ਦੋਸਤਾਂ ਤੋਂ ਵੀ ਬਹੁਤ ਕੁਝ ਸਿਖਣ ਨੂੰ ਮਿਲਦਾ ਹੈ।
4. ਸਵੈ-ਭਰੋਸਾ
ਇਸ ਸਭ ਤੋਂ ਇਲਾਵਾ ਜਦੋਂ ਬੱਚੇ ਮਾਂ-ਬਾਪ ਤੋਂ ਦੂਰ ਰਹਿੰਦੇ ਹਨ ਤਾਂ ਉਹ ਆਪਣੇ ਆਪ ''ਤੇ ਨਿਰਭਰ ਰਹਿਣਾ ਸਿਖ ਜਾਂਦੇ ਹਨ। ਬੱਚਿਆਂ ਦਾ ਖੁਦ ''ਤੇ ਨਿਰਭਰ ਹੋਣਾ ਵੀ ਬਹੁਤ ਜ਼ਰੂਰੀ ਹੈ।


Related News