ਸਰਦੀਆਂ ’ਚ ਸਕਾਰਫ ਅਤੇ ਸਟਾਲਸ ਦੇ ਰਹੇ ਔਰਤਾਂ ਨੂੰ ਡਿਫਰੈਂਟ ਲੁੱਕ
Saturday, Jan 11, 2025 - 12:44 PM (IST)
ਅੰਮ੍ਰਿਤਸਰ (ਕਵਿਸ਼ਾ)- ਔਰਤਾਂ ਦੇ ਫੈਸ਼ਨ ਸੈਂਸ ਦੀ ਗੱਲ ਕੀਤੀ ਜਾਵੇ ਤਾਂ ਇਹ ਦਿਨੋਂ-ਦਿਨ ਬਿਹਤਰ ਹੁੰਦੀ ਜਾ ਰਹੀ ਹੈ। ਇਸ ਵਿਚ ਆਏ ਦਿਨ ਉਨ੍ਹਾਂ ਦੀ ਕ੍ਰਿਏਟਵਿਟੀ ਦੇਖਣ ਨੂੰ ਮਿਲਦੀ ਹੈ। ਪਹਿਲਾਂ ਜਿੱਥੇ ਸਕਾਰਫ ਅਤੇ ਸਟਾਲਸ ਨੂੰ ਸਿਰਫ ਸਰਦੀਆਂ ਤੋਂ ਬਚਣ ਲਈ ਇਸਤੇਮਾਲ ਕੀਤਾ ਜਾਂਦਾ ਸੀ ਪਰ ਅੱਜ ਕੱਲ ਔਰਤਾਂ ਸਕਾਰਫ ਦਾ ਬਿਹਤਰੀਨ ਸਟਾਈਲ ਤੋਂ ਇਸਤੇਮਾਲ ਕਰ ਰਹੀ ਹੈ, ਜਿਸ ਨਾਲ ਕਿ ਉਨ੍ਹਾਂ ਦਾ ਸਰਦੀ ਤੋਂ ਤਾਂ ਬਚਾਅ ਹੁੰਦਾ ਹੈ, ਨਾਲ ਹੀ ਉਹ ਦੇਖਣ ਵਿਚ ਵੀ ਕਾਫੀ ਜ਼ਿਆਦਾ ਐਲੀਗੇਂਟ ਅਤੇ ਫੈਸ਼ਨੇਬਲ ਲੱਗਦੇ ਹਨ।
ਇਸ ਲਈ ਸਕਾਰਫ ਅਤੇ ਸਟਾਲਜ਼ ਨੂੰ ਉਹ ਵੱਖ-ਵੱਖ ਤਰੀਕੇ ਨਾਲ ਸਟਾਇਲ ਕਰ ਕੇ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਵਧਾਉਦੀ ਹੈ ਅਤੇ ਉਨਾਂ ਨੂੰ ਮਲਟੀਪਲ ਤਰੀਕੇ ਨਾਲ ਇਸਤੇਮਾਲ ਕਰਦੇ ਹਨ। ਇਸ ਨਾਲ ਕਿ ਇੱਕ ਹੀ ਸਕਾਰਫ ਅਤੇ ਸਟਾਲਜ ਦੀ ਲੁੱਕ ਵਿਚ ਕਾਫੀ ਜ਼ਿਆਦਾ ਵੇਰੀਏਸ਼ਨ ਆ ਜਾਂਦੀ ਹੈ, ਜਿਸ ਨਾਲ ਕਿ ਉਨ੍ਹਾਂ ਦੀ ਆਪਣੀ ਲੁੱਕ ਵਿਚ ਵੀ ਹਰ ਵਾਰ ਸਟਾਲ ਅਤੇ ਸਕਾਰਫ ਨੂੰ ਵੱਖ-ਵੱਖ ਸਟਾਇਲ ਨਾਲ ਇਸਤੇਮਾਲ ਕਰਨ ਨਾਲ ਇੱਕ ਵੱਖਰੀ ਹੀ ਲੁੱਕ ਮਿਲਦੀ ਹੈ।
ਸਟਾਲਜ਼ ਅਤੇ ਸਕਾਰਫ਼ ਦੇ ਵੱਖ-ਵੱਖ ਸਟਾਈਲਜ਼ ਲਈ ਅੱਜ-ਕੱਲ੍ਹ ਸੋਸ਼ਲ ਮੀਡੀਆ ’ਤੇ ਵੀ ਖੂਬ ਸਾਰੀ ਵੀਡੀਓ ਵਾਇਰਲ ਹੁੰਦੀਆ ਹਨ, ਜਿੰਨਾ ਵਿਚ ਕਿ ਇਕ ਹੀ ਸਟਾਲ ਨੂੰ ਵੱਖ-ਵੱਖ ਤਰੀਕੇ ਨਾਲ ਸਟਾਇਲ ਕਰ ਕੇ ਡਿਫਰੈਂਟ ਅਤੇ ਡਿਫਰੈਂਟ ਲੁੱਕ ਨੂੰ ਕ੍ਰਿਏਟ ਕਰਨ ਦੇ ਸਟਾਇਲ ਸਮਝੇ ਜਾਂਦੇ ਹਨ ਅਤੇ ਔਰਤਾਂ ਵੀ ਅੱਜ-ਕੱਲ ਇਨ੍ਹਾਂ ਵੀਡੀਓ ਨੂੰ ਫਲੋ ਕਰ ਕੇ ਇੱਕ ਹੀ ਸਟਾਲ ਅਤੇ ਇਕ ਹੀ ਸਕਾਰਫ ਨੂੰ ਵੱਖ-ਵੱਖ ਤਰੀਕਿਆਂ ਨਾਲ ਇਸਤੇਮਾਲ ਕਰ ਕੇ ਆਪਣੀ ਡਿਫਰੇਂਟ ਲੁੱਕ ਕ੍ਰਿਏਂਟ ਕਰਦੀ ਹੋਈ ਦਿਖਾਈ ਦਿੰਦੀ ਹੈ, ਇਸ ਲਈ ਅੱਜ-ਕੱਲ ਮਾਰਕੀਟ ਵਿਚ ਵੀ ਸਕਾਰਫ ਅਤੇ ਸਟਾਲਜ਼ ਦੇ ਬਹੁਤ ਸਾਰੇ ਔਪਸ਼ੰਸ ਮਿਲ ਜਾਂਦੇ ਹਨ।