ਸਾਉਣ ਮਹੀਨੇ ’ਚ ਮੁਟਿਆਰਾਂ ਨੂੰ ਪਸੰਦ ਆ ਰਹੇ ਹਰੇ ਰੰਗ ਦੇ ਸੂਟ
Sunday, Jul 13, 2025 - 11:45 AM (IST)

ਵੈੱਬ ਡੈਸਕ- ਮੁਟਿਆਰਾਂ ਅਤੇ ਔਰਤਾਂ ਨੂੰ ਸਭ ਤੋਂ ਜ਼ਿਆਦਾ ਸੂਟ ਪਹਿਨਣਾ ਪਸੰਦ ਹੁੰਦਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਕੈਜ਼ੂਅਲੀ ਅਤੇ ਕਈ ਖਾਸ ਮੌਕਿਆਂ ਦੌਰਾਨ ਵੀ ਸੂਟ ’ਚ ਵੇਖਿਆ ਜਾ ਸਕਦਾ ਹੈ। ਵੈਸੇ ਤਾਂ ਮੁਟਿਆਰਾਂ ਅਤੇ ਔਰਤਾਂ ਨੂੰ ਵੱਖ-ਵੱਖ ਰੰਗਾਂ ਦੇ ਸੂਟ ਪਸੰਦ ਹੁੰਦੇ ਹਨ ਪਰ ਸਾਉਣ ਮਹੀਨੇ ’ਚ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਹਰੇ ਰੰਗ ਦੇ ਸੂਟ ਪਸੰਦ ਆ ਰਹੇ ਹਨ, ਕਿਉਂਕਿ ਹਰਾ ਰੰਗ ਇਸ ਮਹੀਨੇ ’ਚ ਜ਼ਿਆਦਾ ਸ਼ੁੱਭ ਮੰਨਿਆ ਜਾਂਦਾ ਹੈ। ਸਾਉਣ ਦੇ ਮਹੀਨੇ ’ਚ ਤਾਂ ਹਰੇ ਰੰਗ ਦੇ ਸੂਟ ਕਈ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਅਜਿਹੇ ’ਚ ਉਨ੍ਹਾਂ ਨੂੰ ਸਿੰਪਲ ਪਲੇਨ ਸੂਟ ਤੋਂ ਲੈ ਕੇ ਫਲਾਵਰ ਪ੍ਰਿੰਟਿਡ ਅਤੇ ਹੈਵੀ ਐਂਬ੍ਰਾਇਡਰੀ ਵਾਲੇ ਹਰੇ ਰੰਗ ਦੇ ਸੂਟ ’ਚ ਵੀ ਵੇਖਿਆ ਜਾ ਸਕਦਾ ਹੈ।
ਸਾਉਣ ਦਾ ਮਹੀਨਾ ਭਗਵਾਨ ਸ਼ਿਵ ਨੂੰ ਸਮਰਪਿਤ ਹੈ ਅਤੇ ਹਰਾ ਰੰਗ ਕੁਦਰਤ ਦੀ ਹਰਿਆਲੀ ਅਤੇ ਜੀਵਨ ਦੀ ਖੁਸ਼ਹਾਲੀ ਦਾ ਪ੍ਰਤੀਕ ਹੈ। ਹਰੇ ਰੰਗ ਦੇ ਸੂਟ ਪਹਿਨਣ ਨਾਲ ਔਰਤਾਂ ਅਤੇ ਮੁਟਿਆਰਾਂ ਨੂੰ ਆਕਰਸ਼ਕ ਲੁਕ ਮਿਲਦਾ ਹੈ। ਇਨ੍ਹਾਂ ਸੂਟਾਂ ਦਾ ਸਾਉਣ ਮਹੀਨੇ ’ਚ ਧਾਰਮਿਕ ਮਹੱਤਵ ਵੀ ਹੈ ਅਤੇ ਇਨ੍ਹਾਂ ਨੂੰ ਪਹਿਨਣ ਨਾਲ ਭਗਵਾਨ ਸ਼ਿਵ ਦੀ ਕ੍ਰਿਪਾ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਦੀ ਕਾਮਨਾ ਕੀਤੀ ਜਾਂਦੀ ਹੈ।
ਹਰੇ ਰੰਗ ਦੇ ਸੂਟਾਂ ’ਚ ਔਰਤਾਂ ਅਤੇ ਮੁਟਿਆਰਾਂ ਵੱਖ-ਵੱਖ ਤਰ੍ਹਾਂ ਦੇ ਸੂਟ ਪਹਿਨਣਾ ਪਸੰਦ ਕਰ ਰਹੀ ਹਨ, ਜਿਨ੍ਹਾਂ ’ਚ ਫਰਾਕ ਸੂਟ ਉਨ੍ਹਾਂ ਨੂੰ ਸਟਾਈਲਿਸ਼ ਅਤੇ ਮਾਡਰਨ ਲੁਕ ਦਿੰਦੇ ਹਨ। ਇਸ ਮਹੀਨੇ ਵੈਡਿੰਗ ਫੰਕਸ਼ਨਾਂ ’ਚ ਹਰੇ ਰੰਗ ਦੇ ਸ਼ਰਾਰਾ ਸੂਟ ਕਾਫ਼ੀ ਟ੍ਰੈਂਡ ’ਚ ਰਹਿਣਗੇ। ਮੁਟਿਆਰਾਂ ਨੂੰ ਹਰੇ ਰੰਗ ’ਚ ਪਟਿਆਲਾ ਸੂਟ ਵੀ ਕਾਫ਼ੀ ਪਸੰਦ ਆ ਰਹੇ ਹਨ। ਹਰੇ ਰੰਗ ’ਚ ਸਲਵਾਰ ਸੂਟ ਇਕ ਆਰਾਮਦਾਇਕ ਅਤੇ ਸਟਾਈਲਿਸ਼ ਬਦਲ ਹੈ। ਇਹ ਉਨ੍ਹਾਂ ਨੂੰ ਕੰਫਰਟੇਬਲ ਫੀਲ ਕਰਵਾਉਣ ਦੇ ਨਾਲ-ਨਾਲ ਸਿੰਪਲ ਸੋਬਰ ਲੁਕ ਦਿੰਦੇ ਹਨ। ਹਰੇ ਰੰਗ ਦੇ ਸੂਟਾਂ ’ਚ ਮੁਟਿਆਰਾਂ ਨੂੰ ਪਲਾਜੋ ਸੂਟ, ਫਲੇਅਰ ਸੂਟ, ਨਾਇਰਾ ਸੂਟ, ਅਨਾਰਕਲੀ ਸੂਟ ਆਦਿ ’ਚ ਵੀ ਵੇਖਿਆ ਜਾ ਸਕਦਾ ਹੈ।
ਸਾਉਣ ਮਹੀਨੇ ਦੌਰਾਨ ਕਈ ਬਾਲੀਵੁੱਡ ਅਦਾਕਾਰਾਂ ਅਤੇ ਮਾਡਲਾਂ ਨੂੰ ਵੀ ਕਈ ਮੌਕਿਆਂ ’ਤੇ ਹਰੇ ਰੰਗ ਦੀ ਸਾੜ੍ਹੀ, ਸੂਟ ਅਤੇ ਹੋਰ ਡ੍ਰੈਸਾਂ ’ਚ ਵੇਖਿਆ ਜਾ ਸਕਦਾ ਹੈ। ਮੁਟਿਆਰਾਂ ਨੂੰ ਹਰੇ ਰੰਗ ’ਚ ਹਲਕੇ ਹਰੇ, ਗੂੜ੍ਹੇ ਹਰੇ, ਸਮੁੰਦਰੀ ਹਰੇ ਅਤੇ ਮਹਿੰਦੀ ਰੰਗ ਆਦਿ ਦੇ ਸੂਟ ’ਚ ਵੇਖਿਆ ਜਾ ਸਕਦਾ ਹੈ। ਇਨ੍ਹਾਂ ਦੇ ਨਾਲ ਮੁਟਿਆਰਾਂ ਜ਼ਿਆਦਾਤਰ ਮੈਚਿੰਗ ਐਕਸੈਸਰੀਜ਼ ਕੈਰੀ ਕਰਨਾ ਪਸੰਦ ਕਰ ਰਹੀਆਂ ਹਨ। ਉਨ੍ਹਾਂ ਨੂੰ ਹਰੀਆਂ ਚੂੜੀਆਂ, ਕੰਗਣ, ਝੁਮਕੇ , ਨੈਕਲੇਸ, ਬ੍ਰੈਸਲੇਟ ਆਦਿ ਸਟਾਈਲ ਕੀਤੇ ਵੇਖਿਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8