ਮੁਟਿਆਰਾਂ ਨੂੰ ਯੂਨੀਕ ਲੁਕ ਦੇ ਰਹੇ ਅੰਗਰਖਾ ਡਿਜ਼ਾਈਨ ਦੇ ਸੂਟ

Monday, Jun 30, 2025 - 12:53 PM (IST)

ਮੁਟਿਆਰਾਂ ਨੂੰ ਯੂਨੀਕ ਲੁਕ ਦੇ ਰਹੇ ਅੰਗਰਖਾ ਡਿਜ਼ਾਈਨ ਦੇ ਸੂਟ

ਮੁੰਬਈ- ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਸੂਟ ਪਹਿਨਣਾ ਪਸੰਦ ਹੁੰਦਾ ਹੈ। ਇਨ੍ਹੀਂ ਦਿਨੀਂ ਕਈ ਡਿਜ਼ਾਈਨਾਂ ਦੇ ਸੂਟ ਟ੍ਰੈਂਡ ’ਚ ਹਨ, ਜਿਨ੍ਹਾਂ ’ਚ ਮੁਟਿਆਰਾਂ ਨੂੰ ਅੰਗਰਖਾ ਡਿਜ਼ਾਈਨ ਦੇ ਸੂਟ ਵੀ ਕਾਫ਼ੀ ਪਸੰਦ ਆ ਰਹੇ ਹਨ। ਇਸ ਡਿਜ਼ਾਈਨ ਦੇ ਸੂਟ ਕਈ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਸ ਡਿਜ਼ਾਈਨ ਦੀ ਖਾਸੀਅਤ ਇਹ ਹੈ ਕਿ ਇਸ ’ਚ ਫਰਾਕ ਸੂਟ, ਸਿੰਪਲ ਸੂਟ, ਕੁੜਤੀ, ਟਾਪ ਅਤੇ ਹੋਰ ਡ੍ਰੈੱਸਾਂ ਵੀ ਆਸਾਨੀ ਨਾਲ ਮਿਲ ਜਾਂਦੀਆਂ ਹਨ।

ਅੰਗਰਖਾ ਡਿਜ਼ਾਈਨ ਦੇ ਸੂਟ ਮੁਟਿਆਰਾਂ ਨੂੰ ਡਿਫਰੈਂਟ ਅਤੇ ਯੂਨੀਕ ਲੁਕ ਦਿੰਦੇ ਹਨ। ਅੰਗਰਖਾ ਡਿਜ਼ਾਈਨ ਵਾਲੇ ਸੂਟ ਇਕ ਰਵਾਇਤੀ ਭਾਰਤੀ ਪਹਿਰਾਵਾ ਹਨ। ਇਸ ਡਿਜ਼ਾਈਨ ’ਚ ਕੁੜਤੀ ਦਾ ਇਕ ਤਰਫਾ ਪੱਲਾ ਹੁੰਦਾ ਹੈ ਜੋ ਦੂਜੇ ਪਾਸੇ ਬੱਝਿਆ ਹੁੰਦਾ ਹੈ। ਅੰਗਰਖਾ ਡਿਜ਼ਾਈਨ ਆਕਰਸ਼ਕ ਅਤੇ ਸੁੰਦਰ ਹੁੰਦੇ ਹਨ। ਅੰਗਰਖਾ ਡਿਜ਼ਾਈਨ ਵੱਖ-ਵੱਖ ਤਰ੍ਹਾਂ ਦੇ ਫੈਬਰਿਕ ’ਤੇ ਬਣਾਏ ਜਾ ਸਕਦੇ ਹਨ। ਇਹ ਰਵਾਇਤੀ ਅਤੇ ਆਧੁਨਿਕ ਦੋਵਾਂ ਸ਼ੈਲੀਆਂ ’ਚ ਹੋ ਸਕਦੇ ਹਨ।

ਇਸ ’ਚ ਸਿੰਪਲ ਸੂਟ ’ਚ ਅੰਗਰਖਾ ਡਿਜ਼ਾਈਨ ’ਤੇ ਲੈਸ ਲਾਈ ਜਾਂਦੀ ਹੈ। ਹੈਵੀ ਸੂਟ ’ਚ ਇਸ ਦੇ ਡਿਜ਼ਾਈਨ ’ਤੇ ਲੈਸ, ਮੋਤੀ, ਕਢਾਈ ਆਦਿ ਨਾਲ ਡੋਰੀ ਜਾਂ ਲਟਕਣ ਵੀ ਲਾਈ ਜਾਂਦੀ ਹੈ, ਜੋ ਸੂਟ ਨੂੰ ਸੁੰਦਰ ਬਣਾਉਣ ਦੇ ਨਾਲ-ਨਾਲ ਮੁਟਿਆਰਾਂ ਦੀ ਖੂਬਸੂਰਤੀ ’ਚ ਵੀ ਚਾਰ ਚੰਨ ਲਗਾਉਂਦਾ ਹੈ। ਅੰਗਰਖਾ ਸੂਟ ਦੇ ਡਿਜ਼ਾਈਨ ਅਤੇ ਪੈਟਰਨ ਇਸ ਨੂੰ ਦੂਜੇ ਸੂਟਾਂ ਨਾਲੋਂ ਵੱਖ ਬਣਾਉਂਦੇ ਹਨ। ਅੰਗਰਖਾ ਡਿਜ਼ਾਈਨ ’ਚ ਕਈ ਤਰ੍ਹਾਂ ਦੇ ਸੂਟ ਆਉਂਦੇ ਹਨ, ਜਿਵੇਂ ਐਂਬ੍ਰਾਇਡ ਅੰਗਰਖਾ ਡਿਜ਼ਾਈਨ ਵਾਲੇ ਸੂਟ ’ਚ ਆਕਰਸ਼ਕ ਐਂਬ੍ਰਾਇਡਰੀ ਡਿਜ਼ਾਈਨ ਹੁੰਦੇ ਹਨ।

ਪ੍ਰਿੰਟਿਡ ਅੰਗਰਖਾ ਸੂਟ ’ਚ ਆਕਰਸ਼ਕ ਪ੍ਰਿੰਟ, ਪੈਚਵਰਕ ਅੰਗਰਖਾ ਡਿਜ਼ਾਈਨ ਦੇ ਸੂਟ ਵੱਖ-ਵੱਖ ਤਰ੍ਹਾਂ ਦੇ ਫੈਬਰਿਕ ਦੇ ਟੁਕੜਿਆਂ ਨੂੰ ਜੋੜ ਕੇ ਬਣਾਇਆ ਜਾਂਦਾ ਹੈ। ਫਲੋਰਲ ਅੰਗਰਖਾ ’ਚ ਫੁੱਲਾਂ ਦੇ ਡਿਜ਼ਾਈਨ ਹੁੰਦੇ ਹਨ। ਇਸ ਡਿਜ਼ਾਈਨ ’ਚ ਮੁਟਿਆਰਾਂ ਨੂੰ ਕੁੜਤੀ ਵੀ ਕਾਫ਼ੀ ਪਸੰਦ ਆ ਰਹੀ ਹੈ। ਮੁਟਿਆਰਾਂ ਅੰਗਰਖਾ ਡਿਜ਼ਾਈਨ ਦੀ ਕੁੜਤੀ ਨੂੰ ਲੈਗਿੰਗ, ਪੈਂਟ ਜਾਂ ਚੂੜੀਦਾਰ ਪਜਾਮੇ ਨਾਲ ਪਹਿਨਣਾ ਪਸੰਦ ਕਰਦੀਆਂ ਹਨ।

ਉੱਥੇ ਹੀ, ਇਸ ਡਿਜ਼ਾਈਨ ਦੇ ਟਾਪ ਵੀ ਕਈ ਮੁਟਿਆਰਾਂ ਦੀ ਪਸੰਦ ਬਣੇ ਹੋਏ ਹਨ, ਜਿਨ੍ਹਾਂ ਨੂੰ ਮੁਟਿਆਰਾਂ ਜ਼ਿਆਦਾਤਰ ਜੀਨਸ ਦੇ ਨਾਲ ਵੀਅਰ ਕਰ ਰਹੀਆਂ ਹਨ। ਅੰਗਰਖਾ ਡਿਜ਼ਾਈਨ ਦੇ ਸੂਟ ਦੇ ਨਾਲ ਮੁਟਿਆਰਾਂ ਆਪਣੀ ਲੁਕ ਹੋਰ ਜ਼ਿਆਦਾ ਸੁੰਦਰ ਬਣਾਉਣ ਲਈ ਝੁਮਕੇ, ਨੈਕਲੇਸ, ਚੂੜੀਆਂ ਆਦਿ ਨੂੰ ਪਹਿਨਣ ਪਸੰਦ ਕਰਦੀਆਂ ਹਨ। ਫੁੱਟਵੀਅਰ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਫਲੈਟ ਸੈਂਡਲ, ਜੁੱਤੀ ਜਾਂ ਕੋਲਹਾਪੁਰੀ ਚੱਪਲਾਂ ਜ਼ਿਆਦਾ ਪਹਿਨਦੀਆਂ ਹਨ, ਜੋ ਕਾਫ਼ੀ ਚੰਗੀਆਂ ਲੱਗਦੀਆਂ ਹਨ।


author

cherry

Content Editor

Related News