ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਥ੍ਰੈਡ ਵਰਕ ਲਹਿੰਗਾ ਚੋਲੀ
Thursday, Jul 03, 2025 - 03:01 PM (IST)

ਮੁੰਬਈ- ਅੱਜਕੱਲ ਲਹਿੰਗਾ-ਚੋਲੀ ਇਕ ਵਾਰ ਮੁੜ ਟਰੈਂਡ ਵਿਚ ਹੈ। ਇਹੋ ਕਾਰਨ ਹੈ ਕਿ ਮੁਟਿਆਰਾਂ ਅਤੇ ਔਰਤਾਂ ਨੂੰ ਵੀ ਵਿਆਹਾਂ, ਪਾਰਟੀਆਂ ਅਤੇ ਹੋਰ ਫੈਮਿਲੀ ਫੰਕਸ਼ਨਾਂ ਦੌਰਾਨ ਲਹਿੰਗਾ-ਚੋਲੀ ਵਿਚ ਦੇਖਿਆ ਜਾ ਸਕਦਾ ਹੈ। ਜ਼ਿਆਦਾਤਰ ਮੁਟਿਆਰਾਂ ਅਜਿਹੇ ਲਹਿੰਗਾ-ਚੋਲੀ ਪਹਿਨਣਾ ਪਸੰਦ ਕਰਦੀਆਂ ਹਨ ਜੋ ਕੰਫਰਟੇਬਲ ਹੋਣ ਦੇ ਨਾਲ-ਨਾਲ ਹੈਵੀ ਅਤੇ ਸਟਾਈਲਿਸ਼ ਵੀ ਲੱਗਣ। ਇਹੋ ਕਾਰਨ ਹੈ ਕਿ ਮੁਟਿਆਰਾਂ ਨੂੰ ਸਟੋਨ, ਬੀਡਸ ਅਤੇ ਮੋਤੀ ਵਰਕ ਤੋਂ ਵੱਧ ਥ੍ਰੈਡ ਵਰਕ ਦੇ ਲਹਿੰਗਾ-ਚੋਲੀ ਪਸੰਦ ਆ ਰਹੇ ਹਨ। ਥ੍ਰੈਡ ਵਰਕ ਦੇ ਲਹਿੰਗਾ-ਚੋਲੀ ਬਹੁਤ ਆਕਰਸ਼ਕ ਦਿਖਦੇ ਹਨ। ਇਨ੍ਹਾਂ ਦਾ ਥ੍ਰੈਡ ਵਰਕ ਇਨ੍ਹਾਂ ਨੂੰ ਹੋਰ ਲਹਿੰਗਾ-ਚੋਲੀ ਨਾਲੋਂ ਜ਼ਿਆਦਾ ਸੁੰਦਰ ਅਤੇ ਵੱਖਰਾ ਬਣਾਉਂਦਾ ਹੈ। ਫੁੱਲ ਥ੍ਰੈਡ ਵਰਕ ਕਾਰਨ ਇਹ ਲਹਿੰਗਾ-ਚੋਲੀ ਬਹੁਤ ਹੈਵੀ ਦਿਖਦੇ ਹਨ ਪਰ ਇਹ ਬਹੁਤ ਭਾਰੇ ਨਹੀਂ ਹੁੰਦੇ ਜਿਸਦੇ ਕਾਰਨ ਮੁਟਿਆਰਾਂ ਇਨ੍ਹਾਂ ਨੂੰ ਆਸਾਨੀ ਨਾਲ ਪਹਿਨ ਸਕਦੀਆਂ ਹਨ। ਇਹ ਮੁਟਿਆਰਾਂ ਨੂੰ ਕੰਫਰਟੇਬਲ ਫੀਲ ਕਰਵਾਉਣ ਦੇ ਨਾਲ-ਨਾਲ ਟਰੈਡੀਸ਼ਨਲ, ਅਟ੍ਰੈਕਟਿਵ ਤੇ ਸਟਾਈਲਿਸ਼ ਲੁਕ ਦਿੰਦੇ ਹਨ। ਇਹੋ ਕਾਰਨ ਹੈ ਕਿ ਜ਼ਿਆਦਾਤਰ ਸਕੂਲ ਅਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਨੂੰ ਪਾਰਟੀ ਤੇ ਰਿਸ਼ਤੇਦਾਰਾਂ ਦੇ ਵਿਆਹਾਂ ਵਿਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਦੇ ਥ੍ਰੈਡ ਵਰਕ ਲਹਿੰਗਾ-ਚੋਲੀ ਵਿਚ ਦੇਖਿਆ ਜਾ ਸਕਦਾ ਹੈ।
ਥ੍ਰੈਡ ਵਰਕ ਲਹਿੰਗਾ ਇਕ ਰਵਾਇਤੀ ਭਾਰਤੀ ਪਹਿਰਾਵੇ ਹਨ ਜਿਸ ਵਿਚ ਗੋਲਡਨ, ਸਿਲਵਰ ਜਾਂ ਮਲਟੀਕਲਰ ਧਾਗੇ ਦੀ ਵਰਤੋਂ ਕਰਕੇ ਕਢਾਈ ਕੀਤੀ ਜਾਂਦੀ ਹੈ। ਇਹ ਕਢਾਈ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਅਤੇ ਪੈਟਰਨ ਬਣਾਉਣ ਲਈ ਕੀਤੀ ਜਾਂਦੀ ਹੈ। ਥ੍ਰੈਡ ਵਰਕ ਲਹਿੰਗੇ ਵੱਖ-ਵੱਖ ਰੰਗਾਂ, ਕੱਪੜਿਆਂ ਅਤੇ ਡਿਜ਼ਾਈਨਾਂ ਵਿਚ ਮੁਹੱਈਆ ਹਨ, ਜਿਨ੍ਹਾਂ ਮੁਟਿਆਰਾਂ ਵਿਆਹ, ਤਿਉਹਾਰਾਂ ਅਤੇ ਹੋਰ ਮੌਕਿਆਂ ’ਤੇ ਪਹਿਨਣਾ ਪਸੰਦ ਕਰਦੀਆਂ ਹਨ। ਥ੍ਰੈਡ ਵਰਕ ਲਹਿੰਗੇ ਵਿਚ ਕਢਾਈ ਦੇ ਡਿਜ਼ਾਈਨ ਰਵਾਇਤੀ ਤੋਂ ਲੈ ਕੇ ਆਧੁਨਿਕ ਤੱਕ ਹੁੰਦੇ ਹਨ।
ਮਾਰਕੀਟ ਵਿਚ ਥ੍ਰੈਡ ਵਰਕ ਵਿਚ ਵੱਖ-ਵੱਖ ਲਹਿੰਗਾ-ਚੋਲੀ ਮੁਹੱਈਆ ਹਨ ਜਿਨ੍ਹਾਂ ਵਿਚ ਬ੍ਰਾਈਡਲ ਲਹਿੰਗਾ-ਚੋਲੀ ਤੋਂ ਲੈ ਕੇ ਪਾਰਟੀ ਵੀਅਰ ਲਹਿੰਗਾ-ਚੋਲੀ ਵੀ ਸ਼ਾਮਲ ਹਨ। ਇਨ੍ਹਾਂ ਲਹਿੰਗਾ-ਚੋਲੀ ਦੇ ਲਹਿੰਗੇ ’ਤੇ ਥ੍ਰੈਡ ਐਂਬ੍ਰਾਇਡਰੀ ਵਰਕ ਕੀਤਾ ਗਿਆ ਹੁੰਦਾ ਹੈ। ਚੋਲੀ ਦੀ ਨੈੱਕਲਾਈਨ ਤੇ ਸਲੀਵਸ ’ਤੇ ਵੀ ਥ੍ਰੈਡ ਵਰਕ ਕੀਤਾ ਗਿਆ ਹੁੰਦਾ ਹੈ। ਕੁਝ ਲਹਿੰਗੇ ਅਜਿਹੇ ਹੀ ਹੁੰਦੇ ਹਨ ਜਿਨ੍ਹਾਂ ’ਤੇ ਫੁੱਲ ਥ੍ਰੈਡ ਵਰਕ ਕੀਤਾ ਜਾਂਦਾ ਹੈ। ਇਨ੍ਹਾਂ ਦੇ ਨਾਲ ਚੁੰਨੀ ਵੀ ਮਿਲ ਜਾਂਦੀ ਹੈ ਜਿਸ ਦੇ ਚਾਰੇ ਪਾਸੇ ਥ੍ਰੈਡ ਵਰਕ ਦੇ ਬਾਰਡਰ ਦਾ ਡਿਜ਼ਾਈਨ ਹੁੰਦਾ ਹੈ ਜੋ ਇਸਨੂੰ ਬਹੁਤ ਆਕਰਸ਼ਕ ਬਣਾਉਂਦਾ ਹੈ। ਥ੍ਰੈਡ ਵਰਕ ਲਹਿੰਗੇ ਵੱਖ-ਵੱਖ ਤਰ੍ਹਾਂ ਦੇ ਕੱਪੜਿਆਂ ਨਾਲ ਬਣਾਏ ਜਾ ਸਕਦੇ ਹਨ, ਜਿਵੇਂ ਰੇਸ਼ਮ, ਜਾਰਜੈੱਟ, ਨੈੱਟ ਅਤੇ ਕਾਟਨ ਆਦਿ।
ਥ੍ਰੈਡ ਵਰਕ ਲਹਿੰਗੇ ਵੱਖ-ਵੱਖ ਰੰਗਾਂ ਵਿਚ ਮਿਲ ਜਾਂਦੇ ਹਨ, ਜਿਨ੍ਹਾਂ ਵਿਚ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਰਵਾਇਤੀ ਲਾਲ, ਮੈਰੂਨ, ਹਰੇ ਅਤੇ ਨੀਲੇ ਰੰਗ ਦੇ ਲਹਿੰਗਾ-ਚੋਲੀ ਜ਼ਿਆਦਾ ਪਸੰਦ ਆ ਰਹੇ ਹਨ। ਲਾੜੀਆਂ ਇਨ੍ਹਾਂ ਲਹਿੰਗਾ-ਚੋਲੀ ਵਿਚ ਜ਼ਿਆਦਾਤਰ ਫੁੱਲਾਂ, ਡੋਲੀ, ਹਾਥੀ ਜਾਂ ਮੋਰ ਦੀ ਕਢਾਈ ਵਾਲੇ ਲਹਿੰਗਾ-ਚੋਲੀ ਪਹਿਨਣਾ ਪਸੰਦ ਕਰਦੀਆਂ ਹਨ। ਥ੍ਰੈਡ ਵਰਕ ਲਹਿੰਗਾ-ਚੋਲੀ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸੁੰਦਰ ਬਣਾਉਣ ਲਈ ਗੋਲਡਨ, ਸਿਲਵਰ ਜਾਂ ਮੈਚਿੰਗ ਜਿਊਲਰੀ ਨੂੰ ਕੈਰੀ ਕਰਦੀਆਂ ਹਨ।