ਵ੍ਹਾਈਟ ਆਊਟਫਿੱਟਸ ਔਰਤਾਂ ਦੀ ਲੁੱਕ ਨੂੰ ਲਗਾ ਰਹੇ ਚਾਰ ਚੰਨ

Sunday, Jun 29, 2025 - 01:51 PM (IST)

ਵ੍ਹਾਈਟ ਆਊਟਫਿੱਟਸ ਔਰਤਾਂ ਦੀ ਲੁੱਕ ਨੂੰ ਲਗਾ ਰਹੇ ਚਾਰ ਚੰਨ

ਅੰਮ੍ਰਿਤਸਰ (ਜ. ਬ.)- ਹਰ ਰੰਗ ਆਪਣੇ ਆਪ ਵਿਚ ਇਕ ਅਲੱਗ ਹੀ ਫੈਕਟਰ ਰੱਖਦਾ ਹੈ ਅਤੇ ਇਨ੍ਹਾਂ ਰੰਗਾਂ ਦੀ ਗੱਲ ਜੇਕਰ ਔਰਤਾਂ ਦੇ ਫੈਸ਼ਨ ਵਿਚ ਕੀਤੀ ਜਾਵੇ ਤਾਂ ਵੱਖ-ਵੱਖ ਰੰਗਾਂ ਦੇ ਆਊਟਫਿੱਟ ਔਰਤਾਂ ਦੀ ਖੂਬਸੂਰਤੀ ਦੇ ਵੱਖ-ਵੱਖ ਫੈਕਟਰ ਨੂੰ ਐਨਹਾਂਸ ਕਰਦੇ ਹਨ, ਜਿਵੇਂ ਜੇਕਰ ਪਿੰਕ ਕਲਰ ਦੀ ਗੱਲ ਕੀਤੀ ਜਾਵੇ ਤਾਂ ਉਹ ਕਾਫੀ ਕਿਊਟਨੈੱਸ ਕ੍ਰਿਏਟ ਕਰਦਾ ਹੈ।

ਉਥੇ ਹੀ ਸਕਾਈ ਬਲਿਊ ਜਾ ਫਿਰ ਪਿਸਤਾ ਰੰਗ ਦੀ ਗੱਲ ਕੀਤੀ ਜਾਵੇ ਤਾਂ ਇਹ ਦੋਵੇਂ ਰੰਗ ਆਪਣੇ ਆਪ ’ਚ ਕਾਫੀ ਸੋਬਰ ਰੰਗ ਹਨ ਅਤੇ ਔਰਤਾਂ ਦੀ ਖੂਬਸੂਰਤੀ ਦੇ ਸੋਬਰ ਫੈਕਟਰ ਨੂੰ ਐਨਹਾਂਸ ਕਰਦੇ ਹਨ। ਉਥੇ ਹੀ ਜੇਕਰ ਬਲੈਕ ਦੀ ਗੱਲ ਕੀਤੀ ਜਾਵੇ ਤਾਂ ਇਹ ਆਪਣੇ ਆਪ ’ਚ ਇੱਕ ਅਜਿਹਾ ਡਾਇਨਾਮਿਕ ਕਲਰ ਹੈ, ਜੋ ਔਰਤਾਂ ਦੇ ਗਲੈਮਰ ਫੈਕਟਰ ਨੂੰ ਐਨਹਾਂਸ ਕਰਦਾ ਹੈ। ਉਥੇ ਹੀ ਗੱਲ ਆ ਜਾਵੇ ਬੇਸਿੱਕ ਰੰਗ ਵ੍ਹਾਈਟ ਦੀ ਤਾਂ ਇਹ ਆਪਣੇ ਆਪ ਵਿਚ ਇਕ ਅਜਿਹਾ ਰੰਗ ਹੈ, ਜੋ ਪਹਿਨਣ ਵਾਲੇ ਦੀ ਦਿੱਖ ’ਚ ਸਪਿਰਚੁਅਲਿਟੀ ਫੈਕਟਰ ਨੂੰ ਐਡ ਕਰਦਾ ਹੈ।

ਉਥੇ ਹੀ ਉਹ ਰੰਗ ਆਪਣੇ ਆਪ ਵਿਚ ਇਕ ਅਜਿਹਾ ਰੰਗ ਹੈ, ਜੋ ਕਾਫੀ ਰਾਇਲਟੀ ਵੀ ਕ੍ਰਿਏਟ ਕਰਦਾ ਹੈ। ਵ੍ਹਾਈਟ ਰੰਗ ਦੇ ਆਊਟਫਿੱਟ ’ਚ ਔਰਤਾਂ ਦੇਖਣ ਵਿਚ ਕਾਫੀ ਖੂਬਸੂਰਤ ਤਾਂ ਲੱਗਦੀਆਂ ਹਨ, ਨਾਲ ਹੀ ਨਾਲ ਵਾੲ੍ਹੀਟ ਰੰਗ ਦੇ ਆਊਟਫਿੱਟਸ ਔਰਤਾਂ ਨੂੰ ਰਾਇਲ ਲੁਕ ਦਿੰਦੇ ਹਨ। ਗਰਮੀਆਂ ਦੇ ਚੱਲਦਿਆਂ ਅੱਜਕਲ ਔਰਤਾਂ ’ਚ ਵ੍ਹਾਈਟ ਕਲਰ ਨੂੰ ਲੈ ਕੇ ਕਾਫੀ ਜ਼ਿਆਦਾ ਦਿਲਚਸਪੀ ਦੇਖਣ ਨੂੰ ਮਿਲ ਰਹੀ ਹੈ। ਇਸ ਰੰਗ ਵਿਚ ਔਰਤਾਂ ਨੂੰ ਇਕ ਕੂਲਿੰਗ ਫੈਕਟਰ ਵੀ ਮਿਲਦਾ ਹੈ। ਅੰਮ੍ਰਿਤਸਰ ਦੀਆਂ ਔਰਤਾਂ ਵੀ ਅੱਜਕਲ ਵ੍ਹਾਈਟ ਆਊਟਫਿੱਟਸ ਪਹਿਨਣਾ ਖੂਬ ਪਸੰਦ ਕਰ ਰਹੀਆਂ ਹਨ, ਜੋ ਉਨ੍ਹਾਂ ਨੂੰ ਕਾਫੀ ਰਾਇਲ ਲੁਕ ਦੇ ਰਿਹਾ ਹੈ। ‘ਜਗ ਬਾਣੀ’ ਦੀ ਟੀਮ ਨੇ ਅੰਮ੍ਰਿਤਸਰੀ ਔਰਤਾਂ ਦੀ ਖੂਬਸੂਰਤ ਵ੍ਹਾਈਟ ਆਊਟਫਿੱਟਸ ਵਿਚ ਤਸਵੀਰਾਂ ਆਪਣੇ ਕੈਮਰੇ ’ਚ ਕੈਦ ਕੀਤੀਆਂ ਹਨ।


author

cherry

Content Editor

Related News