ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਕ੍ਰਿਸਟਲ ਵਰਕ ਗਾਊਨ
Wednesday, Jul 09, 2025 - 12:13 PM (IST)

ਮੁੰਬਈ- ਪਿਛਲੇ ਕੁਝ ਸਾਲਾਂ ਤੋਂ ਗਾਊਨ ਕਾਫ਼ੀ ਟ੍ਰੈਂਡ ’ਚ ਹੈ। ਇਹੀ ਕਾਰਨ ਹੈ ਕਿ ਮੁਟਿਆਰਾਂ ਅਤੇ ਔਰਤਾਂ ਵੀ ਵਿਆਹ, ਪਾਰਟੀ ਅਤੇ ਖਾਸ ਮੌਕਿਆਂ ’ਤੇ ਲਹਿੰਗਾ, ਚੋਲੀ ਅਤੇ ਸਾੜ੍ਹੀ ਨਾਲੋਂ ਜ਼ਿਆਦਾ ਗਾਊਨ ਪਹਿਨਣਾ ਪਸੰਦ ਕਰਦੀਆਂ ਹਨ। ਇਨ੍ਹੀਂ ਦਿਨੀਂ ਮਾਰਕੀਟ ’ਚ ਕਈ ਡਿਜ਼ਾਈਨਾਂ ਦੇ ਗਾਊਨ ਉਪਲੱਬਧ ਹਨ, ਜਿਨ੍ਹਾਂ ’ਚ ਬਾਡੀਕਾਨ ਗਾਊਨ, ਮੈਕਸੀ ਗਾਊਨ, ਮਿੱਡੀ ਗਾਊਨ, ਕ੍ਰਿਸਟਲ ਵਰਕ ਗਾਊਨ, ਲੈਸ ਗਾਊਨ, ਏ-ਲਾਈਨ ਗਾਊਨ, ਮੇਰਮੇਡ ਗਾਊਨ, ਕੋਰਸੈੱਟ ਗਾਊਨ, ਰਫਲ ਗਾਊਨ, ਬਾਲ ਗਾਊਨ, ਸਲਿਟ ਗਾਊਨ, ਜੈਕੇਟ ਸਟਾਈਲ ਗਾਊਨ, ਹਾਫ ਸ਼ੋਲਡਰ ਗਾਊਨ ਆਦਿ ਸ਼ਾਮਲ ਹਨ।
ਕੁਝ ਸਮੇਂ ਤੋਂ ਕ੍ਰਿਸਟਲ ਵਰਕ ਗਾਊਨ ਕਾਫ਼ੀ ਟ੍ਰੈਂਡ ’ਚ ਹੈ। ਇਸ ’ਤੇ ਕੀਤਾ ਗਿਆ ਕ੍ਰਿਸਟਲ ਵਰਕ ਇਸ ਗਾਊਨ ਨੂੰ ਹੋਰ ਗਾਊਨਜ਼ ਨਾਲੋਂ ਵੱਖ, ਸੁੰਦਰ ਅਤੇ ਚਮਕਦਾਰ ਬਣਾਉਂਦਾ ਹੈ। ਕ੍ਰਿਸਟਲ ਵਰਕ ਗਾਊਨ ’ਤੇ ਕ੍ਰਿਸਟਲ ਨਾਲ ਸਜਾਵਟ ਕੀਤੀ ਜਾਂਦੀ ਹੈ। ਇਹ ਸਜਾਵਟ ਗਾਊਨ ਨੂੰ ਇਕ ਸ਼ਾਨਦਾਰ ਅਤੇ ਚਮਕਦਾਰ ਰੂਪ ਦਿੰਦੀ ਹੈ। ਕ੍ਰਿਸਟਲ ਵਰਕ ਗਾਊਨ ਨੂੰ ਬਣਾਉਣ ਲਈ ਪਹਿਲਾਂ ਗਾਊਨ ਨੂੰ ਤਿਆਰ ਕੀਤਾ ਜਾਂਦਾ ਹੈ, ਫਿਰ ਉਸ ’ਤੇ ਕ੍ਰਿਸਟਲ ਨੂੰ ਚਿਪਕਾਏ ਜਾਂਦੇ ਹਨ।
ਕੁਝ ਗਾਊਨ ’ਚ ਕ੍ਰਿਸਟਲ ਦੇ ਨਾਲ ਮੋਤੀ, ਸਟੋਨ ਜਾਂ ਸੇਕਵਿਨ ਦਾ ਵਰਕ ਵੀ ਹੁੰਦਾ ਹੈ। ਇਹ ਗਾਊਨ ਜਨਮ ਦਿਨ, ਐਂਗੇਜਮੈਂਟ, ਰਿਸੈਪਸ਼ਨ ਆਦਿ ਲਈ ਜ਼ਿਆਦਾਤਰ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਹ ਮੁਟਿਆਰਾਂ ਨੂੰ ਏਂਜਲ ਲੁਕ ਦਿੰਦੇ ਹਨ। ਇਹ ਉਨ੍ਹਾਂ ਨੂੰ ਭੀੜ ’ਚ ਡਿਫਰੈਂਟ ਅਤੇ ਸਟਾਈਲਿਸ਼ ਦਿਖਾਉਂਦੇ ਹਨ। ਮੁਟਿਆਰਾਂ ਨੂੰ ਜ਼ਿਆਦਾਤਰ ਇਨ੍ਹਾਂ ਗਾਊਨਜ਼ ’ਚ ਲਾਈਟ ਕਲਰ ਦੇ ਗਾਊਨ ਪਹਿਨੇ ਵੇਖਿਆ ਜਾ ਸਕਦਾ ਹੈ।
ਕ੍ਰਿਸਟਲ ਵਰਕ ਦੇ ਗਾਊਨ ਕਈ ਡਿਜ਼ਾਈਨਾਂ ’ਚ ਆਉਂਦੇ ਹਨ ਜਿਨ੍ਹਾਂ ’ਚ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਹਾਫ ਸ਼ੋਲਡਰ, ਸਲੀਵਲੈੱਸ ਵਿਦ ਸਵੀਟ ਹਾਰਟ ਨੈੱਕਲਾਈਨ, ਸਟ੍ਰੈਪ ਡਿਜ਼ਾਈਨ ਵਿਦ ਸਕਵਾਇਰ ਨੈੱਕਲਾਈਨ, ਫਰਿਲ ਸਲੀਵਜ਼ ਡਿਜ਼ਾਈਨ ਅਤੇ ਹੋਰ ਸਲੀਵਜ਼ ਜਾਂ ਸ਼ੋਲਡਰ ਡਿਜ਼ਾਈਨ ਵਾਲੇ ਗਾਊਨ ਜ਼ਿਆਦਾ ਪਸੰਦ ਆ ਰਹੇ ਹਨ। ਇਨ੍ਹਾਂ ਦੇ ਨਾਲ ਮੁਟਿਆਰਾਂ ਨੂੰ ਮੈਚਿੰਗ, ਸਟੋਨ, ਡਾਇਮੰਡ ਜਿਊਲਰੀ ਪਹਿਨੇ ਵੇਖਿਆ ਜਾ ਸਕਦਾ ਹੈ।
ਹੇਅਰ ਸਟਾਈਲ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਮੈੱਸੀ ਬੰਨ, ਹੇਅਰ ਡੂ, ਓਪਨ ਹੇਅਰ ਰੱਖਣਾ ਪਸੰਦ ਕਰਦੀਆਂ ਹਨ। ਕ੍ਰਿਸਟਲ ਬਾਲ ਗਾਊਨ ਦੇ ਨਾਲ ਕਈ ਮੁਟਿਆਰਾਂ ਨੂੰ ਕ੍ਰਾਊਨ ਪਹਿਨੇ ਵੀ ਵੇਖਿਆ ਜਾ ਸਕਦਾ ਹੈ, ਜੋ ਉਨ੍ਹਾਂ ਨੂੰ ਜ਼ਿਆਦਾ ਸੁੰਦਰ ਬਣਾਉਂਦੇ ਹਨ। ਫੁੱਟਵੀਅਰ ’ਚ ਜ਼ਿਆਦਾਤਰ ਮੁਟਿਆਰਾਂ ਇਨ੍ਹਾਂ ਦੇ ਨਾਲ ਹਾਈ ਹੀਲਜ਼ ਪਹਿਨਦੀਆਂ ਹਨ। ਕੁਝ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਬਣਾਉਣ ਲਈ ਇਨ੍ਹਾਂ ਨਾਲ ਮੈਚਿੰਗ ਕਲੱਚ ਜਾਂ ਪੋਟਲੀ ਨੂੰ ਸਟਾਈਲ ਕਰਦੀਆਂ ਹਨ।