ਬ੍ਰਾਈਡਲਜ਼ ਦੀ ਖਬਸੂਰਤੀ ਨੂੰ ਵਧਾ ਰਹੀ ਟ੍ਰੈਂਡੀ ਗੁੱਤ

Monday, Jul 07, 2025 - 12:11 PM (IST)

ਬ੍ਰਾਈਡਲਜ਼ ਦੀ ਖਬਸੂਰਤੀ ਨੂੰ ਵਧਾ ਰਹੀ ਟ੍ਰੈਂਡੀ ਗੁੱਤ

ਹਰ ਮੁਟਿਆਰ ਆਪਣੇ ਵਿਆਹ ’ਚ ਸਭ ਤੋਂ ਸੁੰਦਰ ਅਤੇ ਸਪੈਸ਼ਲ ਲੱਗਣ ਲਈ ਲਹਿੰਗਾ-ਚੋਲੀ, ਜਿਊਲਰੀ ਅਤੇ ਮੇਕਅਪ ਦੇ ਨਾਲ-ਨਾਲ ਹੇਅਰ ਸਟਾਈਲ ਦਾ ਵੀ ਖਾਸ ਧਿਆਨ ਰੱਖਦੀ ਹੈ। ਇਕ ਵਧੀਆ ਹੇਅਰ ਸਟਾਈਲ ਬ੍ਰਾਈਡਲ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾਉਂਦਾ ਹੈ। ਇਹੀ ਕਾਰਨ ਹੈ ਕਿ ਇਨ੍ਹੀਂ ਦਿਨੀਂ ਮੁਟਿਆਰਾਂ ਆਪਣੇ ਵਿਆਹ ’ਚ ਸਿਰਫ ਜੂੜਾ ਬੰਨ ਹੀ ਨਹੀਂ, ਸਗੋਂ ਨਵੇਂ ਅਤੇ ਟ੍ਰੈਂਡੀ ਡਿਜ਼ਾਈਨ ਦੀ ਗੁੱਤ ਕਰਨਾ ਜ਼ਿਆਦਾ ਪਸੰਦ ਕਰ ਰਹੀਆਂ ਹਨ, ਜੋ ਉਨ੍ਹਾਂ ਨੂੰ ਟ੍ਰੈਡੀਸ਼ਨਲ ਲੁੱਕ ਦੇਣ ਦੇ ਨਾਲ-ਨਾਲ ਸਟਾਈਲਿਸ਼ ਵੀ ਵਿਖਾਂਦੀਆਂ ਹਨ।

PunjabKesari

ਇਨ੍ਹੀਂ ਦਿਨੀਂ ਜ਼ਿਆਦਾਤਰ ਬ੍ਰਾਈਡਲਜ਼ ਨੂੰ ਹੇਅਰ ਸਟਾਈਲ ’ਚ ਲੰਮੀ ਅਤੇ ਟ੍ਰੈਂਡੀ ਗੁੱਤ ਕੀਤੇ ਵੇਖਿਆ ਜਾ ਸਕਦਾ ਹੈ। ਟ੍ਰੈਂਡੀ ਬ੍ਰਾਈਡਲ ਗੁੱਤ ’ਚ ਫੁੱਲਾਂ, ਲੈਸ ਅਤੇ ਜਿਊਲਰੀ ਨਾਲ ਸਜੀਆਂ ਲੰਮੀਆਂ ਗੁੱਤਾਂ ਸ਼ਾਮਲ ਹਨ। ਕੁਝ ਬ੍ਰਾਈਡਲਜ਼ ਗੁੱਤ ਨੂੰ ਹੋਰ ਜ਼ਿਆਦਾ ਦਿਲ-ਖਿਚਵੀਂ ਬਣਾਉਣ ਲਈ ਐਕਸਟੈਂਸ਼ਨ ਦੀ ਵਰਤੋਂ ਵੀ ਕਰਦੀਆਂ ਹਨ ਤੇ ਕੁਝ ਨੂੰ ਪਰਾਂਦਾ ਲਗਾਏ ਵੀ ਵੇਖਿਆ ਜਾ ਸਕਦਾ ਹੈ। ਟ੍ਰੈਡੀਸ਼ਨਲ ਪਰ ਆਧੁਨਿਕ ਲੁਕ ਦੇ ਲਈ, ਗੁੱਤ ਨੂੰ ਗੁੰਝਲਦਾਰ ਐਕਸੈਸਰੀਜ਼ ਦੇ ਨਾਲ ਸਜਾਇਆ ਜਾ ਸਕਦਾ ਹੈ।

ਫੁੱਲਾਂ ਨਾਲ ਸਜੀ ਗੁੱਤ ਵੀ ਦੇਖਣ ’ਚ ਕਾਫ਼ੀ ਖੂਬਸੂਰਤ ਅਤੇ ਆਕਰਸ਼ਕ ਲੱਗਦੀ ਹੈ। ਜਿਊਲਰੀ ਨਾਲ ਸਜੀ ਗੁੱਤ ਬ੍ਰਾਈਡਲਜ਼ ਨੂੰ ਰਾਇਲ ਲੁਕ ਦਿੰਦੀ ਹੈ। ਇਸ ’ਚ ਗੁੱਤ ਨੂੰ ਵੱਖ-ਵੱਖ ਤਰੀਕਿਆਂ ਨਾਲ ਗੁੰਦ ਕੇ ਜਾਂ ਸਜਾ ਕੇ ਇਕ ਆਧੁਨਿਕ ਲੁਕ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਬ੍ਰਾਈਡਲਜ਼ ਨੂੰ ਫਰੈਂਚ ਗੁੱਤ ਕੀਤੇ ਵੀ ਵੇਖਿਆ ਜਾ ਸਕਦਾ ਹੈ। ਇਨ੍ਹੀਂ ਦਿਨੀਂ ਲੈਸ ਗੁੱਤ ਕਾਫ਼ੀ ਟ੍ਰੈਂਡ ’ਚ ਹੈ। ਇਹ ਗੁੱਤ ਬਣਾਉਣ ’ਚ ਸਿੰਪਲ ਹੁੰਦੀ ਹੈ ਪਰ ਦੇਖਣ ’ਚ ਕਾਫ਼ੀ ਸੁੰਦਰ ਲੱਗਦੀ ਹੈ। ਇਸ ’ਚ ਪਤਲੀਆਂ, ਚੌੜੀਆਂ, ਮਣਕੇ ਵਾਲੀਆਂ, ਕੌਡੀਆਂ ਵਾਲੀਆਂ ਅਤੇ ਹੋਰ ਡਿਜ਼ਾਈਨਾਂ ਦੀਆਂ ਲੈਸਾਂ ਨਾਲ ਗੁੱਤ ਨੂੰ ਸਜਾਇਆ ਜਾਂਦਾ ਹੈ। ਲੈਸ ਵਾਲੀ ਗੁੱਤ ਟ੍ਰੈਡੀਸ਼ਨਲ ਅਤੇ ਆਧੁਨਿਕ ਦੋਵਾਂ ਸ਼ੈਲੀਆਂ ’ਚ ਆਉਂਦੀ ਹੈ, ਜਿਸ ਨੂੰ ਬ੍ਰਾਈਡਲਜ਼ ਆਪਣੀ ਪਸੰਦ ਅਨੁਸਾਰ ਤਿਆਰ ਕਰਦੀਆਂ ਹਨ।

ਟ੍ਰੈਂਡੀ ਬ੍ਰਾਈਡਲ ਫੁੱਲ ਗੁੱਤ ਨੂੰ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਇਸ ’ਚ ਆਰਟੀਫੀਸ਼ੀਅਲ ਅਤੇ ਓਰਿਜਨਲ ਦੋਵਾਂ ਤਰ੍ਹਾਂ ਦੇ ਫੁੱਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ’ਚ ਇਕੋ ਜਿਹੇ ਫੁੱਲਾਂ ਤੋਂ ਲੈ ਕੇ ਵੱਖ-ਵੱਖ ਰੰਗਾਂ ਦੇ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀ ਗੁੱਤ ਕਈ ਬ੍ਰਾਈਡਲਜ਼ ਦੀ ਪਹਿਲੀ ਪਸੰਦ ਬਣੀ ਹੋਈ ਹੈ। ਬ੍ਰਾਈਡਲ ਗੁੱਤ ਨੂੰ ਕਈ ਹੋਰ ਐਕਸੈਸਰੀਜ਼ ਨਾਲ ਵੀ ਸਜਾਇਆ ਜਾ ਸਕਦਾ ਹੈ। ਇਸ ’ਚ ਜੜਾਊ ਪਿਨ, ਮੋਤੀ ਅਤੇ ਸਟੋਨ, ਹੇਅਰ ਐਕਸੈਸਰੀਜ਼ ਜਿਵੇਂ ਹੇਅਰ ਕਲਿੱਪ, ਹੇਅਰ ਟਾਈ ਅਤੇ ਹੇਅਰ ਪਿਨ ਗੁੱਤ ਨੂੰ ਸਜਾਉਣ ਲਈ ਵਰਤੇ ਜਾ ਸਕਦੇ ਹਨ। ਇਨ੍ਹਾਂ ਐਕਸੈਸਰੀਜ਼ ਦੀ ਵਰਤੋਂ ਕਰ ਕੇ ਬ੍ਰਾਈਡਲ ਗੁੱਤ ਨੂੰ ਸੁੰਦਰ ਅਤੇ ਆਕਰਸ਼ਕ ਤਰੀਕੇ ਨਾਲ ਸਜਾਇਆ ਜਾਂਦਾ ਹੈ, ਜੋ ਬ੍ਰਾਈਡਲ ਦੀ ਖੂਬਸੂਰਤੀ ਨੂੰ ਵਧਾਉਂਦਾ ਹੈ।


author

DIsha

Content Editor

Related News