ਮੁਟਿਆਰਾਂ ਨੂੰ ਕੈਜੂਅਲ ਲੁਕ ਦੇ ਰਹੀ ਹੈ ਰਾਊਂਡ ਨੈੱਕ ਟੀ-ਸ਼ਰਟ
Friday, Jul 04, 2025 - 12:10 PM (IST)

ਮੁੰਬਈ- ਪੱਛਮੀ ਪਹਿਰਾਵੇ ’ਚ ਟੀ-ਸ਼ਰਟ ਇਕ ਅਜਿਹੀ ਟਾਪ ਡਰੈੱਸ ਹੈ ਜਿਸਨੂੰ ਮੁਟਿਆਰਾਂ ਕਈ ਮੌਕਿਆਂ ’ਤੇ ਪਹਿਨਣਾ ਪਸੰਦ ਕਰਦੀਆਂ ਹਨ। ਟੀ-ਸ਼ਰਟ ਕਈ ਡਿਜ਼ਾਈਨਾਂ ਵਿਚ ਆਉਂਦੀਆਂ ਹਨ ਜਿਨ੍ਹਾਂ ਵਿਚ ਕਾਲਰ, ਵੀ-ਨੈੱਕ ਅਤੇ ਰਾਊਂਡ ਨੈੱਕ ਯਾਨੀ ਕਰੂ ਨੈੱਕ ਡਿਜ਼ਾਈਨ ਸ਼ਾਮਲ ਹਨ। ਕਰੂ ਨੈੱਕ ਟੀ-ਸ਼ਰਟ ਦਾ ਸਭ ਤੋਂ ਮਸ਼ਹੂਰ ਸਟਾਈਲ ਹੈ, ਜਿਸਨੂੰ ਕਲਾਸਿਕ ਟੀ-ਸ਼ਰਟ ਵੀ ਕਿਹਾ ਜਾਂਦਾ ਹੈ। ਇਹ ਗੋਲਾਕਾਰ ਗਰਦਨ ਵਾਲੀ ਟੀ-ਸ਼ਰਟ ਹੁੰਦੀ ਹੈ।
ਇਹ ਟੀ-ਸ਼ਰਟ ਮੁਟਿਆਰਾਂ ਨੂੰ ਇਕ ਕਲਾਸਿਕ ਲੁਕ ਦਿੰਦੀ ਹੈ। ਇਹ ਆਮਤੌਰ ’ਤੇ ਆਰਾਮਦਾਇਕ ਹੁੰਦੀ ਹੈ। ਇਸਨੂੰ ਵੱਖ-ਵੱਖ ਤਰ੍ਹਾਂ ਦੇ ਆਊਟਫਿਟਸ ਨਾਲ ਪਹਿਨਿਆ ਜਾ ਸਕਦਾ ਹੈ ਜਿਵੇਂ ਕਿ ਜੀਨਸ, ਸ਼ਾਰਟਸ, ਟ੍ਰਾਊਜਰ, ਫਲੇਅਰ, ਪਲਾਜ਼ੋ ਪੈਂਟ ਜਾਂ ਸਕਰਟ ਆਦਿ। ਇਹ ਵੱਖ-ਵੱਖ ਰੰਗਾਂ, ਆਕਾਰਾਂ ਅਤੇ ਕੱਪੜਿਆਂ ਵਿਚ ਆਸਾਨੀ ਨਾਲ ਮੁਹੱਈਆ ਹੁੰਦੀ ਹੈ। ਰਾਊਂਡ ਨੈੱਕ ਟੀ-ਸ਼ਰਟ ਮੁਟਿਆਰਾਂ ਨੂੰ ਇਕ ਆਕਰਸ਼ਕ ਅਤੇ ਸਟਾਈਲਿਸ਼ ਲੁਕ ਦਿੰਦੀ ਹੈ। ਇਸਨੂੰ ਮੁਟਿਆਰਾਂ ਜਿਮ ਜਾਂ ਵਰਕਆਊਟ ਲਈ ਪਹਿਨਣਾ ਪਸੰਦ ਕਰਦੀਆਂ ਹਨ। ਕਰੂ ਨੈੱਕ ਟੀ-ਸ਼ਰਟ ਫੁੱਲ ਸਲੀਵਸ, ਹਾਫ ਸਲੀਵਸ ਅਤੇ ਸਲੀਵਲੈੱਸ ਡਿਜ਼ਾਈਨ ਵਿਚ ਵੀ ਆਉਂਦੀ ਹੈ। ਗਰਮੀਆਂ ਦੇ ਮੌਸਮ ਵਿਚ ਮੁਟਿਆਰਾਂ ਨੂੰ ਜ਼ਿਆਦਾਤਰ ਹਾਫ ਸਲੀਵਸ ਡਿਜ਼ਾਈਨ ਦੀ ਰਾਊਂਡ ਨੈੱਕ ਟੀ-ਸ਼ਰਟ ਵਿਚ ਦੇਖਿਆ ਜਾ ਸਕਦਾ ਹੈ।
ਇਨ੍ਹਾਂ ਟੀ-ਸ਼ਰਟ ਵਿਚ ਮੁਟਿਆਰਾਂ ਨੂੰ ਜ਼ਿਆਦਾਤਰ ਬਲੈਕ, ਵ੍ਹਾਈਟ, ਰੈੱਡ, ਯੈਲੋ ਆਦਿ ਰੰਗਾਂ ਦੀਆਂ ਟੀ-ਸ਼ਰਟਾਂ ਪਸੰਦ ਆ ਰਹੀਆਂ ਹਨ। ਇਨ੍ਹਾਂ ਨੂੰ ਮੁਟਿਆਰਾਂ ਬਲਿਊ ਅਤੇ ਬਲੈਕ ਜੀਨਸ ਨਾਲ ਪਹਿਨਣਾ ਪਸੰਦ ਕਰਦੀਆਂ ਹਨ। ਗਰਮੀਆਂ ਦੇ ਮੌਸਮ ਵਿਚ ਮੁਟਿਆਰਾਂ ਲਾਂਗ ਕਾਟਨ ਸਕਰਟ ਨਾਲ ਵੀ ਇਸਨੂੰ ਪਹਿਨ ਰਹੀਆਂ ਹਨ। ਮੁਟਿਆਰਾਂ ਨੂੰ ਦਫਤਰ, ਮੀਟਿੰਗ, ਇੰਟਰਵਿਊ ਆਦਿ ਦੌਰਾਨ ਫਾਰਮਲ ਪੈਂਟ ਨਾਲ ਵੀ ਇਨ੍ਹਾਂ ਸ਼ਰਟ ਨੂੰ ਸਟਾਈਲ ਕੀਤੇ ਦੇਖਿਆ ਜਾ ਸਕਦਾ ਹੈ। ਮੁਟਿਆਰਾਂ ਇਨ੍ਹਾਂ ਨੂੰ ਇਨਰ ਟਾਪ ਵਾਂਗ ਵੀ ਸਟਾਈਲ ਕਰਦੀਆਂ ਹਨ ਅਤੇ ਉੱਪਰ ਸ਼ਰੱਗ ਜਾਂ ਸ਼ਰਟ ਨੂੰ ਪਹਿਨਣਾ ਪਸੰਦ ਕਰਦੀਆਂ ਹਨ ਜਿਸ ਨਾਲ ਉਨ੍ਹਾਂ ਦੀ ਲੁਕ ਹੋਰ ਵੀ ਜ਼ਿਆਦਾ ਸਟਾਈਲਿਸ ਅਤੇ ਸੁੰਦਰ ਲੱਗਦੀ ਹੈ। ਇਨ੍ਹਾਂ ਨਾਲ ਮੁਟਿਆਰਾਂ ਨੂੰ ਹੇਅਰ ਸਟਾਈਲ ਵਿਚ ਜ਼ਿਆਦਾਤਰ ਓਪਨ ਹੇਅਰ, ਪੋਨੀ, ਹਾਈ ਪੋਨੀ ਕੀਤੇ ਦੇਖਿਆ ਜਾ ਸਕਦਾ ਹੈ। ਅਸੈਸਰੀਜ਼ ਵਿਚ ਮੁਟਿਆਰਾਂ ਇਨ੍ਹਾਂ ਨਾਲ ਈਅਰਰਿੰਗਸ, ਚੇਨ, ਬ੍ਰੇਸਲੇਟ, ਵਾਚ ਬੈਗ, ਸਟਾਲ, ਕੈਪ ਆਦਿ ਨੂੰ ਕੈਰੀ ਕਰਨਾ ਪਸੰਦ ਕਰ ਰਹੀਆਂ ਹਨ।