ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਲਾਂਗ ਬਲੈਕ ਡ੍ਰੈੱਸ

Tuesday, Jul 08, 2025 - 11:00 AM (IST)

ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਲਾਂਗ ਬਲੈਕ ਡ੍ਰੈੱਸ

ਮੁੰਬਈ- ਜਿੱਥੇ ਵਿਆਹਾਂ ਅਤੇ ਫੈਮਿਲੀ ਫੰਕਸ਼ਨਾਂ ਦੌਰਾਨ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਨੂੰ ਰੈੱਡ, ਮੈਰੂਨ, ਪਿੰਕ, ਪਰਪਲ, ਗ੍ਰੀਨ ਆਦਿ ਰੰਗਾਂ ਦੀਆਂ ਇੰਡੀਅਨ ਡ੍ਰੈੱਸਾਂ ਜਿਵੇਂ ਲਹਿੰਗਾ-ਚੋਲੀ, ਸਾੜ੍ਹੀ ਜਾਂ ਸੂਟ ਆਦਿ ’ਚ ਵੇਖਿਆ ਜਾ ਸਕਦਾ ਹੈ, ਉੱਥੇ ਹੀ, ਵੈਸਟਰਨ ’ਚ ਪਾਰਟੀ ਡ੍ਰੈੱਸਾਂ ’ਚ ਮੁਟਿਆਰਾਂ ਬਲੈਕ ਕਲਰ ਦੀਆਂ ਡ੍ਰੈੱਸਾਂ ਨੂੰ ਪਹਿਨਣਾ ਜ਼ਿਆਦਾ ਪਸੰਦ ਕਰਦੀਆਂ ਹਨ। ਇਹੀ ਕਾਰਨ ਹੈ ਕਿ ਪਾਰਟੀ ਵੀਅਰ ’ਚ ਬਲੈਕ ਲਾਂਗ ਡ੍ਰੈੱਸਾਂ ਕਈ ਮੁਟਿਆਰਾਂ ਦੀ ਪਹਿਲੀ ਪਸੰਦ ਬਣੀਆਂ ਹੋਈਆਂ ਹਨ। ਬਲੈਕ ਲਾਂਗ ਡ੍ਰੈੱਸਾਂ ਮੁਟਿਆਰਾਂ ਨੂੰ ਰਾਇਲ, ਕਲਾਸੀ ਅਤੇ ਸਟਾਈਲਿਸ਼ ਲੁਕ ਦਿੰਦੀਆਂ ਹਨ।

ਬਲੈਕ ਲਾਂਗ ਡ੍ਰੈੱਸਾਂ ’ਚ ਬਾਲ ਗਾਊਨ ਕਈ ਮੁਟਿਆਰਾਂ ਨੂੰ ਪਸੰਦ ਆ ਰਹੇ ਹਨ। ਇਨ੍ਹਾਂ ਨੂੰ ਮੁਟਿਆਰਾਂ ਆਪਣੇ ਜਨਮ ਦਿਨ ਜਾਂ ਖਾਸ ਮੌਕਿਆਂ ’ਤੇ ਪਹਿਨਣਾ ਪਸੰਦ ਕਰਦੀਆਂ ਹਨ। ਈਵਨਿੰਗ ਗਾਊਨ ਇਕ ਲੰਮੀ ਡ੍ਰੈੱਸ ਹੁੰਦੀ ਹੈ, ਜੋ ਮੁਟਿਆਰਾਂ ਨੂੰ ਅਟਰੈਕਟਿਵ ਲੁਕ ਦਿੰਦੀ ਹੈ। ਬਾਡੀਕਾਨ ਗਾਊਨ ਇਕ ਫਿਟ ਅਤੇ ਆਕਰਸ਼ਕ ਡ੍ਰੈੱਸ ਹੁੰਦੀ ਹੈ। ਮੈਕਸੀ ਗਾਊਨ ਵੀ ਇਕ ਲੰਮੀ ਡ੍ਰੈੱਸ ਹੁੰਦੀ ਹੈ। ਫਿਟ ਐਂਡ ਫਲੇਅਰ ਗਾਊਨ ਉੱਪਰੋਂ ਫਿਟ ਅਤੇ ਹੇਠਾਂ ਤੋਂ ਫਲੇਅਰ ਵਾਂਗ ਫੈਲਿਆ ਹੋਇਆ ਹੁੰਦਾ ਹੈ। ਏ-ਲਾਈਨ ਗਾਊਨ ਹੇਠਾਂ ਵੱਲ ਥੋੜ੍ਹਾ ਫੈਲਦਾ ਹੈ।

ਪਾਰਟੀ ਵੀਅਰ ਲਾਂਗ ਬਲੈਕ ਡ੍ਰੈੱਸ ਵੱਖ-ਵੱਖ ਡਿਜ਼ਾਈਨਾਂ ’ਚ ਆਉਂਦੀ ਹੈ, ਜਿਵੇਂ ਸੀਕਵੈਂਸ ਡ੍ਰੈੱਸ ਆਕਰਸ਼ਕ ਅਤੇ ਚਮਕਦਾਰ ਹੁੰਦੀਆਂ ਹਨ। ਲੈਸ ਡਿਜ਼ਾਈਨ ਦੀ ਲਾਂਗ ਬਲੈਕ ਡ੍ਰੈੱਸ ’ਤੇ ਲੈਸ ਵਰਕ ਕੀਤਾ ਗਿਆ ਹੁੰਦਾ ਹੈ, ਜੋ ਇਸ ਨੂੰ ਸੁੰਦਰ ਬਣਾਉਂਦਾ ਹੈ। ਨੈੱਟ ਵਰਕ ਬਲੈਕ ਡ੍ਰੈੱਸ ਜਾਂ ਨੈੱਟ ਬਲੈਕ ਗਾਊਨ ’ਚ ਵੱਖ-ਵੱਖ ਤਰ੍ਹਾਂ ਦੀ ਨੈੱਟ ਦੀ ਵਰਤੋਂ ਕੀਤੀ ਗਈ ਹੁੰਦੀ ਹੈ, ਜੋ ਮੁਟਿਆਰਾਂ ਨੂੰ ਕਿਊਟ ਲੁਕ ਦਿੰਦਾ ਹੈ। ਕੁਝ ਲਾਂਗ ਬਲੈਕ ਡ੍ਰੈੱਸਾਂ ’ਚ ਮਿਰਰ ਵਰਕ ਵੀ ਹੁੰਦਾ ਹੈ, ਜੋ ਇਸ ਨੂੰ ਆਕਰਸ਼ਕ ਅਤੇ ਚਮਕਦਾਰ ਬਣਾਉਂਦਾ ਹੈ। ਇਨ੍ਹਾਂ ਦੇ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੀ ਜਿਊਲਰੀ ਅਤੇ ਐਕਸੈਸਰੀਜ਼ ਨੂੰ ਸਟਾਈਲ ਕਰਦੀਆਂ ਹਨ।

ਇਸੇ ਤਰ੍ਹਾਂ ਐਕਸੈਸਰੀਜ਼ ’ਚ ਮੁਟਿਆਰਾਂ ਕਲੱਚ ਬੈਗ, ਬੈਲਟ, ਸਟੌਲ ਆਦਿ ਨੂੰ ਕੈਰੀ ਕਰਦੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਜ਼ਿਆਦਾ ਸਟਾਈਲਿਸ਼ ਬਣਾਉਂਦੇ ਹਨ। ਫੁੱਟਵੀਅਰ ’ਚ ਮੁਟਿਆਰਾਂ ਇਨ੍ਹਾਂ ਬਲੈਕ ਲਾਂਗ ਡ੍ਰੈੱਸਾਂ ਦੇ ਨਾਲ ਜ਼ਿਆਦਾਤਰ ਹਾਈ ਹੀਲਜ਼ ਜਾਂ ਹਾਈ ਬੈਲੀ ਨੂੰ ਪਹਿਨਣਾ ਪਸੰਦ ਕਰਦੀਆਂ ਹਨ। ਇਨ੍ਹਾਂ ਦੇ ਨਾਲ ਮੁਟਿਆਰਾਂ ਨੂੰ ਜ਼ਿਆਦਾਤਰ ਓਪਨ ਹੇਅਰ ਜਾਂ ਮੈੱਸੀ ਬੰਨ ਕੀਤੇ ਵੇਖਿਆ ਜਾ ਸਕਦਾ ਹੈ। ਮੇਕਅਪ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਸਮੋਕੀ ਆਈ ਵਿਦ ਐੱਚ. ਡੀ. ਮੇਕਅਪ ਅਤੇ ਡਾਰਕ ਰੈੱਡ ਲਿਪਸਟਿਕ ਲਗਾਉਣਾ ਪਸੰਦ ਕਰਦੀਆਂ ਹਨ।


author

cherry

Content Editor

Related News