ਮੁਟਿਆਰਾਂ ਨੂੰ ਟ੍ਰੈਂਡੀ ਤੇ ਮਾਡਰਨ ਲੁੱਕ ਦੇ ਰਹੀ ਸ਼ਾਰਟ ਜੈਕਟ
Saturday, Apr 11, 2026 - 09:39 AM (IST)
ਵੈੱਬ ਡੈਸਕ- ਅੱਜ ਦੀਆਂ ਮੁਟਿਆਰਾਂ ਦੇ ਫੈਸ਼ਨ ’ਚ ਲੇਅਰਿੰਗ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਚਾਹੇ ਇੰਡੀਅਨ ਲੁੱਕ ਹੋਵੇ ਜਾਂ ਵੈਸਟਰਨ, ਸਰਦੀ ਹੋਵੇ ਜਾਂ ਗਰਮੀ, ਸ਼ਾਰਟ ਜੈਕਟ ਜਾਂ ਸ਼੍ਰਗ ਮੁਟਿਆਰਾਂ ਅਤੇ ਔਰਤਾਂ ਵੱਲੋਂ ਸਭ ਤੋਂ ਜ਼ਿਆਦਾ ਪਸੰਦ ਕੀਤੀਆਂ ਜਾਣ ਵਾਲੀਆਂ ਸਟਾਈਲਿਸ਼ ਆਈਟਮਾਂ ’ਚੋਂ ਇਕ ਹੈ। ਇਹ ਛੋਟੀ ਲੰਬਾਈ ਵਾਲੀ ਜੈਕਟ ਨਾ ਸਿਰਫ਼ ਡਰੈੱਸ ਨੂੰ ਪੂਰਾ ਕਰਦੀ ਹੈ ਸਗੋਂ ਕਿਸੇ ਵੀ ਆਊਟਫਿੱਟ ਨੂੰ ਤੁਰੰਤ ਟ੍ਰੈਂਡੀ ਅਤੇ ਮਾਡਰਨ ਲੁੱਕ ਦੇ ਦਿੰਦੀ ਹੈ। ਇਹੀ ਕਾਰਨ ਹੈ ਕਿ ਹਰ ਉਮਰ ਦੀਆਂ ਮੁਟਿਆਰਾਂ ਅਤੇ ਔਰਤਾਂ ਇਸ ਨੂੰ ਆਪਣੇ ਵਾਰਡਰੋਬ ਦਾ ਜ਼ਰੂਰੀ ਹਿੱਸਾ ਬਣਾ ਚੁੱਕੀਆਂ ਹਨ। ਸ਼ਾਰਟ ਜੈਕਟ ਦਾ ਟ੍ਰੈਂਡ ਕਦੇ ਪੁਰਾਣਾ ਨਹੀਂ ਪੈਂਦਾ। ਸਰਦੀਆਂ ਦੇ ਮੌਸਮ ’ਚ ਮੁਟਿਆਰਾਂ ਮੋਟੀ ਬੰਪਰ ਜੈਕਟ ਜਾਂ ਵੂਲਨ ਸ਼ਾਰਟ ਜੈਕਟ ਨੂੰ ਪਸੰਦ ਕਰਦੀਆਂ ਹਨ। ਉਥੇ ਹੀ ਗਰਮੀਆਂ ਜਾਂ ਮਾਨਸੂਨ ’ਚ ਡੈਨਿਮ, ਲੈਦਰ, ਨੈੱਟ ਜਾਂ ਲਾਈਟ ਫੈਬ੍ਰਿਕ ਵਾਲੀ ਸ਼ਾਰਟ ਜੈਕਟ ਅਤੇ ਸ਼੍ਰਗ ਦਾ ਇਸਤੇਮਾਲ ਵਧ ਜਾਂਦਾ ਹੈ।

ਸ਼ਾਰਟ ਜੈਕਟ ਨੂੰ ਸਿਰਫ਼ ਇਕ ਤਰ੍ਹਾਂ ਦੀ ਡਰੈੱਸ ਨਾਲ ਨਹੀਂ, ਸਗੋਂ ਲੱਗਭਗ ਹਰ ਤਰ੍ਹਾਂ ਦੀ ਆਊਟਫਿੱਟ ਨਾਲ ਪਹਿਨਿਆ ਜਾ ਸਕਦਾ ਹੈ। ਸਾਧਾਰਨ ਕੁੜਤੀ ’ਤੇ ਸ਼ਾਰਟ ਜੈਕਟ ਪਹਿਨ ਕੇ ਮੁਟਿਆਰਾਂ ਇਕਦਮ ਕੈਜ਼ੂਅਲ ਅਤੇ ਸਟਾਈਲਿਸ਼ ਦਿਖਦੀਆਂ ਹਨ। ਫਰਾਕ, ਬਾਡੀਕਾਨ ਡਰੈੱਸ, ਜੀਨਸ-ਟਾਪ, ਸ਼ਾਰਟ ਟਾਪ, ਸਕਰਟ ਦੇ ਨਾਲ ਇਹ ਲੁੱਕ ਹੋਰ ਵੀ ਆਕਰਸ਼ਕ ਹੋ ਜਾਂਦੀ ਹੈ। ਇੱਥੋਂ ਤੱਕ ਕਿ ਸਾੜ੍ਹੀ ਅਤੇ ਲਹਿੰਗਾ-ਚੋਲੀ ਵਰਗੇ ਰਵਾਇਤੀ ਭਾਰਤੀ ਪਹਿਰਾਵਿਆਂ ’ਤੇ ਵੀ ਸ਼ਾਰਟ ਜੈਕਟ ਸਟਾਈਲ ਕਰ ਕੇ ਮੁਟਿਆਰਾਂ ਇਕ ਫਿਊਜ਼ਨ ਲੁੱਕ ਕ੍ਰਿਏਟ ਕਰਦੀਆਂ ਹਨ। ਸੈਲੀਬ੍ਰਿਟੀਜ਼ ਅਤੇ ਮਾਡਲਜ਼ ਵੀ ਸ਼ਾਰਟ ਜੈਕਟ ਨੂੰ ਕਾਫ਼ੀ ਪਸੰਦ ਕਰਦੀਆਂ ਹਨ। ਮੁਟਿਆਰਾਂ ਇਸ ਨੂੰ ਸਟ੍ਰੀਟ ਸਟਾਈਲ ਦੇ ਤੌਰ ’ਤੇ ਵੀ ਬਹੁਤ ਪਸੰਦ ਕਰਦੀਆਂ ਹਨ। ਸ਼ਾਰਟ ਜੈਕਟ ਦੀ ਖ਼ਾਸੀਅਤ ਇਹ ਹੈ ਕਿ ਇਹ ਹਰ ਤਰ੍ਹਾਂ ਦੇ ਸਲੀਵਜ਼ ਵਾਲੀ ਡਰੈੱਸ ਦੇ ਨਾਲ ਸੂਟ ਕਰਦੀ ਹੈ। ਫੁੱਲ ਸਲੀਵਜ਼, ਹਾਫ਼ ਸਲੀਵਜ਼, ਸਲੀਵਲੈੱਸ, ਸਟ੍ਰੈਪਲੈੱਸ ਜਾਂ ਥਿਨ ਸਟ੍ਰੈਪ ਵਾਲੇ ਟਾਪਸ ਦੇ ਨਾਲ ਵੀ ਇਹ ਬਹੁਤ ਖੂਬਸੂਰਤ ਲੱਗਦੀ ਹੈ।
ਇਹ ਨਾ ਸਿਰਫ਼ ਸਟਾਈਲਿਸ਼ ਲੁੱਕ ਦਿੰਦੀ ਹੈ ਸਗੋਂ ਪਹਿਨਣ ਵਾਲੇ ਨੂੰ ਕਾਫ਼ੀ ਕੰਫਰਟੇਬਲ ਵੀ ਮਹਿਸੂਸ ਕਰਵਾਉਂਦੀ ਹੈ। ਕਈ ਵਾਰ ਜਦੋਂ ਕੋਈ ਡਰੈੱਸ ਥੋੜ੍ਹੀ ਜ਼ਿਆਦਾ ਬਾਡੀ ਫਿਟਿੰਗ ਜਾਂ ਰਿਵੀਲਿੰਗ ਲੱਗਦੀ ਹੈ, ਤਾਂ ਮੁਟਿਆਰਾਂ ਉਸ ’ਤੇ ਸ਼ਾਰਟ ਜੈਕਟ ਪਹਿਨ ਕੇ ਖ਼ੁਦ ਨੂੰ ਜ਼ਿਆਦਾ ਆਰਾਮਦਾਇਕ ਅਤੇ ਕਾਨਫੀਡੈਂਟ ਫੀਲ ਕਰਦੀਆਂ ਹਨ। ਲੇਅਰਿੰਗ ਰਾਹੀਂ ਉਹ ਆਪਣੀ ਪਸੰਦ ਨੂੰ ਬਣਾਈ ਰੱਖਦੀਆਂ ਹਨ। ਐਕਸੈਸਰੀਜ਼ ਦੇ ਨਾਲ ਸ਼ਾਰਟ ਜੈਕਟ ਦਾ ਲੁੱਕ ਹੋਰ ਵੀ ਪਰਫੈਕਟ ਹੋ ਜਾਂਦਾ ਹੈ। ਮੁਟਿਆਰਾਂ ਇਸ ਨੂੰ ਵੱਡੇ ਗੌਗਲਜ਼, ਟ੍ਰੈਂਡੀ ਪਰਸ ਜਾਂ ਬੈਗ, ਵਾਚ ਅਤੇ ਸਟਾਈਲਿਸ਼ ਜਿਊਲਰੀ ਦੇ ਨਾਲ ਕੰਪਲੀਟ ਕਰਦੀਆਂ ਹਨ। ਪਤਲੀ ਚੇਨ, ਵੱਖ-ਵੱਖ ਡਿਜ਼ਾਈਨ ਦੇ ਈਅਰਰਿੰਗਸ, ਹੇਅਰ ਸਟਾਈਲ ’ਚ ਟਾਪ ਨਾਟ, ਮੈਸੀ ਬਨ ਜਾਂ ਓਪਨ ਹੇਅਰ ਇਹ ਸਭ ਸ਼ਾਰਟ ਜੈਕਟ ਨੂੰ ਹੋਰ ਆਕਰਸ਼ਕ ਬਣਾ ਦਿੰਦੇ ਹਨ। ਫੁੱਟਵੀਅਰ ’ਚ ਵੀ ਡਰੈੱਸ ਦੇ ਅਨੁਸਾਰ ਚੁਆਇਸ ਹੁੰਦੀ ਹੈ। ਸਪੋਰਟਸ ਸ਼ੂਜ਼, ਲੌਂਗ ਬੂਟਸ, ਹਾਈ ਹੀਲਜ਼, ਬੈਲੀ ਸੈਂਡਲਜ਼ ਜਾਂ ਸਲੀਪਰਜ਼। ਹਰ ਚੀਜ਼ ਨੂੰ ਮੈਚ ਕਰ ਕੇ ਮੁਟਿਆਰਾਂ ਇਕ ਪਰਫੈਕਟ ਲੁੱਕ ਤਿਆਰ ਕਰਦੀਆਂ ਹਨ। ਸ਼ਾਰਟ ਜੈਕਟ ਮੁਟਿਆਰਾਂ ਦੇ ਫੈਸ਼ਨ ਦਾ ਇਕ ਅਜਿਹਾ ਟੁਕੜਾ ਹੈ ਜੋ ਬਹੁਮੁਖੀ, ਆਰਾਮਦਾਇਕ ਅਤੇ ਹਮੇਸ਼ਾ ਟ੍ਰੈਂਡੀ ਰਹਿੰਦਾ ਹੈ। ਇਹ ਨਾ ਸਿਰਫ਼ ਲੁੱਕ ਨੂੰ ਬਿਹਤਰ ਬਣਾਉਂਦੀ ਹੈ ਸਗੋਂ ਪਹਿਨਣ ਵਾਲੇ ਨੂੰ ਆਤਮਵਿਸ਼ਵਾਸ ਵੀ ਦਿੰਦੀ ਹੈ। ਚਾਹੇ ਰੋਜ਼ਮੱਰਾ ਦੀ ਜ਼ਿੰਦਗੀ ਹੋਵੇ ਜਾਂ ਕੋਈ ਸਪੈਸ਼ਲ ਮੌਕਾ, ਸ਼ਾਰਟ ਜੈਕਟ ਹਰ ਜਗ੍ਹਾ ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਮਾਡਰਨ ਬਣਾਈ ਰੱਖਦੀ ਹੈ।
