ਮੁਟਿਆਰਾਂ ਦੀ ਪਸੰਦ ਬਣੇ ਫਲਾਵਰ ਪ੍ਰਿੰਟਿਡ ਜੰਪਸੂਟ
Wednesday, Apr 15, 2026 - 09:32 AM (IST)
ਵੈੱਬ ਡੈਸਕ- ਗਰਮੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਮੁਟਿਆਰਾਂ ਅਤੇ ਔਰਤਾਂ ਅਜਿਹੀ ਡਰੈੱਸ ਦੀ ਭਾਲ ’ਚ ਜੁਟ ਜਾਂਦੀਆਂ ਹਨ, ਜੋ ਉਨ੍ਹਾਂ ਨੂੰ ਠੰਢਕ ਪ੍ਰਦਾਨ ਕਰੇ, ਨਾਲ ਹੀ ਸਟਾਈਲਿਸ਼ ਅਤੇ ਆਕਰਸ਼ਕ ਲੁੱਕ ਵੀ ਦੇਵੇ। ਇਸੇ ਕਾਰਨ ਇਸ ਸੀਜ਼ਨ ’ਚ ਫਲਾਵਰ ਪ੍ਰਿੰਟਿਡ ਅਤੇ ਹਲਕੇ ਕਾਟਨ ਫੈਬਰਿਕ ਦੀਆਂ ਡਰੈੱਸਾਂ ਦੀ ਡਿਮਾਂਡ ਕਾਫ਼ੀ ਵਧ ਗਈ ਹੈ। ਭਾਰਤੀ ਪਹਿਰਾਵਿਆਂ ਜਿਵੇਂ ਸੂਟ, ਸਾੜ੍ਹੀ ਅਤੇ ਕੁੜਤੀ ਤੋਂ ਇਲਾਵਾ ਵੈਸਟਰਨ ਵੀਅਰ ’ਚ ਵੀ ਮੁਟਿਆਰਾਂ ਫਲਾਵਰ ਪ੍ਰਿੰਟਿਡ ਡਰੈੱਸਾਂ ਨੂੰ ਪਸੰਦ ਕਰ ਰਹੀਆਂ ਹਨ। ਇਨ੍ਹਾਂ ’ਚ ਮੁਟਿਆਰਾਂ ਨੂੰ ਫਰਾਕ, ਮਿਡੀ, ਟਾਪ ਤੋਂ ਲੈ ਕੇ ਜੰਪਸੂਟ ਵੀ ਖੂਬ ਪਸੰਦ ਆ ਰਹੇ ਹਨ।
ਫਲਾਵਰ ਪ੍ਰਿੰਟਿਡ ਜੰਪਸੂਟ ਗਰਮੀਆਂ ਲਈ ਇਕ ਬਿਹਤਰੀਨ ਬਦਲ ਸਾਬਤ ਹੋ ਰਹੇ ਹਨ। ਇਹ ਇਕ ਹੀ ਪੀਸ ’ਚ ਪੂਰੀ ਲੁੱਕ ਦਿੰਦਾ ਹੈ, ਜਿਸ ਨਾਲ ਮੈਚਿੰਗ ਦੀ ਝੰਜਟ ਖ਼ਤਮ ਹੋ ਜਾਂਦੀ ਹੈ। ਫਲਾਵਰ ਪ੍ਰਿੰਟ ਗਰਮੀਆਂ ਦੇ ਮੌਸਮ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ। ਹਲਕੇ ਪੇਸਟਲ ਕਲਰ, ਬ੍ਰਾਈਟ ਫਲੋਰਲ ਪੈਟਰਨ ਅਤੇ ਛੋਟੇ-ਵੱਡੇ ਫੁੱਲਾਂ ਦੇ ਡਿਜ਼ਾਈਨ ਮੁਟਿਆਰਾਂ ਨੂੰ ਟ੍ਰੈਂਡੀ, ਜਵਾਨ ਅਤੇ ਆਕਰਸ਼ਕ ਬਣਾਉਂਦੇ ਹਨ। ਇਹ ਜੰਪਸੂਟ ਵੱਖ-ਵੱਖ ਸਟਾਈਲ ’ਚ ਮੁਹੱਈਆ ਹਨ। ਕੁਝ ਫੁੱਲ ਸਲੀਵਜ਼ ਦੇ ਨਾਲ ਹਨ ਤਾਂ ਕੁਝ ਹਾਫ ਸਲੀਵਜ਼ ਜਾਂ ਸਲੀਵਲੈੱਸ ਡਿਜ਼ਾਈਨ ’ਚ ਵੀ ਮਿਲਦੇ ਹਨ। ਨੈੱਕਲਾਈਨ ਦੀ ਵੰਨ-ਸੁਵੰਨਤਾ ਵੀ ਕਾਫ਼ੀ ਹੈ। ਵੀ-ਨੈੱਕ, ਸਕੇਅਰ ਨੈੱਕ, ਸਵੀਟਹਾਰਟ ਨੈੱਕ ਅਤੇ ਆਫ-ਸ਼ੋਲਡਰ ਸਟਾਈਲ ਮੁਟਿਆਰਾਂ ਨੂੰ ਆਪਣੀ ਪਸੰਦ ਅਨੁਸਾਰ ਚੁਣਨ ਦਾ ਬਦਲ ਦਿੰਦੇ ਹਨ।

ਬਾਟਮ ਦੀ ਲੰਬਾਈ ਵੀ ਵੱਖ-ਵੱਖ ਹੈ। ਕੁਝ ਕੈਪਰੀ ਲੈਂਥ ’ਚ ਹਨ ਤੇ ਕੁਝ ਸ਼ਾਰਟ ਜਾਂ ਫੁੱਲ ਲੈਂਥ ’ਚ ਵੀ ਮੁਹੱਈਆ ਹਨ। ਕਈ ਡਿਜ਼ਾਈਨਾਂ ’ਚ ਰਫਲਸ, ਫ੍ਰਿਲਸ, ਟਾਈ-ਅੱਪ ਡਿਟੇਲਿੰਗ ਅਤੇ ਬੈਲਟ ਦੇ ਨਾਲ ਆਉਣ ਵਾਲੇ ਜੰਪਸੂਟ ਹੋਰ ਵੀ ਜ਼ਿਆਦਾ ਆਕਰਸ਼ਕ ਲੱਗਦੇ ਹਨ। ਮੁਟਿਆਰਾਂ ਇਨ੍ਹਾਂ ਫਲਾਵਰ ਪ੍ਰਿੰਟਿਡ ਜੰਪਸੂਟਾਂ ਨੂੰ ਕੈਜ਼ੂਅਲ ਆਊਟਿੰਗ, ਪਿਕਨਿਕ, ਸ਼ਾਪਿੰਗ, ਫਰੈਂਡਸ ਦੇ ਨਾਲ ਘੁੰਮਣ ਅਤੇ ਇੱਥੋਂ ਤੱਕ ਕਿ ਲਾਈਟ ਪਾਰਟੀ ’ਚ ਵੀ ਪਹਿਨ ਰਹੀਆਂ ਹਨ।
ਇਨ੍ਹਾਂ ਨੂੰ ਸਟਾਈਲ ਕਰਨ ਲਈ ਅਸੈਸਰੀਜ਼ ਦੀ ਸਹੀ ਚੋਣ ਬਹੁਤ ਜ਼ਰੂਰੀ ਹੈ। ਗਰਮੀਆਂ ’ਚ ਧੁੱਪ ਤੋਂ ਬਚਣ ਲਈ ਸਟਾਈਲਿਸ਼ ਸਨਗਲਾਸਿਜ਼, ਬ੍ਰਾਡ ਹੈਟ ਜਾਂ ਕੈਪ ਬਹੁਤ ਵਧੀਆ ਆਪਸ਼ਨ ਹੈ। ਗਲੇ ’ਚ ਹਲਕੀ ਚੇਨ, ਕੰਨਾਂ ’ਚ ਸਟੱਡ ਜਾਂ ਹੂਪ ਈਅਰਰਿੰਗਸ ਅਤੇ ਹੱਥਾਂ ’ਚ ਬ੍ਰੈਸਲੇਟਸ ਦਾ ਕੰਬੀਨੇਸ਼ਨ ਜੰਪਸੂਟ ਨੂੰ ਹੋਰ ਨਿਖਾਰ ਦਿੰਦਾ ਹੈ। ਹੇਅਰ ਸਟਾਈਲ ’ਚ ਹਾਈ ਪੋਨੀਟੇਲ, ਮੈਸੀ ਬਨ ਜਾਂ ਓਪਨ ਵੇਵੀ ਹੇਅਰ ਹੀ ਸੋਹਣੇ ਲੱਗਦੇ ਹਨ। ਫੁੱਟਵੀਅਰ ’ਚ ਕੰਫਰਟੇਬਲ ਫਲੈਟ ਸੈਂਡਲ, ਸਲੀਪਰਜ਼ ਜਾਂ ਲਾਈਟ ਸਨੀਕਰਜ਼ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਕੁਝ ਮੁਟਿਆਰਾਂ ਪਲੇਟਫਾਰਮ ਸੈਂਡਲ ਜਾਂ ਹੀਲਜ਼ ਦੇ ਨਾਲ ਵੀ ਇਸ ਨੂੰ ਸਟਾਈਲ ਕਰ ਰਹੀਆਂ ਹਨ।
ਫਲਾਵਰ ਪ੍ਰਿੰਟਿਡ ਜੰਪਸੂਟ ਨਾ ਸਿਰਫ਼ ਗਰਮੀ ’ਚ ਠੰਢਕ ਦਿੰਦਾ ਹੈ, ਸਗੋਂ ਮੁਟਿਆਰਾਂ ਨੂੰ ਟ੍ਰੈਂਡੀ ਅਤੇ ਕਾਨਫੀਡੈਂਟ ਵੀ ਬਣਾਉਂਦਾ ਹੈ। ਇਹ ਡਰੈੱਸ ਅੱਜਕਲ ਬਾਜ਼ਾਰ ’ਚ ਹਰ ਉਮਰ ਦੀਆਂ ਔਰਤਾਂ ਅਤੇ ਮੁਟਿਆਰਾਂ ਵਿਚ ਕਾਫ਼ੀ ਲੋਕਪ੍ਰਿਯ ਹੋ ਚੁੱਕੀ ਹੈ। ਜੋ ਇਸ ਗਰਮੀ ’ਚ ਕੁਝ ਨਵਾਂ ਅਤੇ ਵੱਖਰਾ ਟਰਾਈ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਲਈ ਫਲਾਵਰ ਪ੍ਰਿੰਟਿਡ ਜੰਪਸੂਟ ਬੈਸਟ ਚੁਆਇਸ ਸਾਬਤ ਹੋ ਰਿਹਾ ਹੈ।
