ਕ੍ਰਾਪ ਟਾਪ ਫਲੇਅਰ ਸੈੱਟ ਬਣਿਆ ਮੁਟਿਆਰਾਂ ਦੀ ਸਭ ਤੋਂ ਪਸੰਦੀਦਾ ਆਊਟਫਿੱਟ

Tuesday, Apr 14, 2026 - 09:42 AM (IST)

ਕ੍ਰਾਪ ਟਾਪ ਫਲੇਅਰ ਸੈੱਟ ਬਣਿਆ ਮੁਟਿਆਰਾਂ ਦੀ ਸਭ ਤੋਂ ਪਸੰਦੀਦਾ ਆਊਟਫਿੱਟ

ਵੈੱਬ ਡੈਸਕ- ਅੱਜਕੱਲ੍ਹ ਦੀਆਂ ਮੁਟਿਆਰਾਂ ਫੈਸ਼ਨ ਨੂੰ ਸਟਾਈਲ, ਕੰਫਰਟ ਅਤੇ ਟ੍ਰੈਂਡ ਸੁਮੇਲ ਵਜੋਂ ਦੇਖਦੀਆਂ ਹਨ। ਖ਼ਾਸ ਕਰ ਕੇ ਵਿਆਹ, ਮਹਿੰਦੀ, ਸੰਗੀਤ, ਹਲਦੀ ਅਤੇ ਹੋਰ ਫੈਮਿਲੀ ਫੰਕਸ਼ਨਾਂ ’ਚ ਪੂਰਨ ਤੌਰ ’ਤੇ ਰਵਾਇਤੀ ਪਹਿਰਾਵੇ ਦੀ ਜਗ੍ਹਾ ਇੰਡੋ-ਵੈਸਟਰਨ ਫਿਊਜ਼ਨ ਵੇਅਰ ਤੇਜ਼ੀ ਨਾਲ ਲੋਕਪ੍ਰਿਯ ਹੋ ਰਿਹਾ ਹੈ। ਇਨ੍ਹਾਂ ਟ੍ਰੈਂਡੀ ਬਦਲਾਂ ’ਚ ਕ੍ਰਾਪ ਟਾਪ ਫਲੇਅਰ ਸੈੱਟ ਮੁਟਿਆਰਾਂ ਦੀ ਸਭ ਤੋਂ ਪਸੰਦੀਦਾ ਆਊਟਫਿੱਟ ਬਣ ਗਿਆ ਹੈ। ਇਹ ਸੈੱਟ ਇੰਡੀਅਨ ਐਲੀਮੈਂਟਸ ਅਤੇ ਵੈਸਟਰਨ ਸਟਾਈਲ ਦਾ ਬਿਹਤਰੀਨ ਸੁਮੇਲ ਹੈ। ਇਸ ’ਚ ਕ੍ਰਾਪ ਟਾਪ, (ਫਲੇਅਰ) ਅਤੇ ਦੁਪੱਟਾ ਸ਼ਾਮਲ ਹੁੰਦਾ ਹੈ। ਇਹ ਸੁਮੇਲ ਮੁਟਿਆਰਾਂ ਨੂੰ ਟ੍ਰੈਂਡੀ, ਯੂਨੀਕ ਅਤੇ ਡਿਜ਼ਾਈਨਰ ਲੁੱਕ ਪ੍ਰਦਾਨ ਕਰਦਾ ਹੈ। ਰਵਾਇਤ ਕੱਪੜਿਆਂ ਦੇ ਨਾਲ ਮਾਡਰਨ ਟੱਚ ਮਿਲਣ ਨਾਲ ਇਹ ਸੈੱਟ ਹਰ ਉਮਰ ਦੀਆਂ ਮੁਟਿਆਰਾਂ ਨੂੰ ਆਕਰਸ਼ਿਤ ਕਰ ਰਿਹਾ ਹੈ।

PunjabKesari

ਕ੍ਰਾਪ ਟਾਪ ’ਚ ਵੱਖ-ਵੱਖ ਤਰ੍ਹਾਂ ਦੇ ਹੈਂਡਵਰਕ ਕੀਤੇ ਜਾਂਦੇ ਹਨ ਜਿਵੇਂ ਮਿਰਰ ਵਰਕ, ਬੀਡਸ ਵਰਕ, ਕੌਡੀ ਵਰਕ, ਜ਼ਰੀ ਵਰਕ, ਥਰੈੱਡ ਵਰਕ ਆਦਿ। ਇਹ ਵਰਕ ਪੂਰੇ ਆਊਟਫਿੱਟ ਨੂੰ ਰਾਜਸੀ ਅਤੇ ਆਕਰਸ਼ਕ ਬਣਾਉਂਦੇ ਹਨ। ਕ੍ਰਾਪ ਟਾਪ ਵੱਖ-ਵੱਖ ਡਿਜ਼ਾਈਨਾਂ ’ਚ ਉਪਲਬਧ ਹਨ। ਕੁਝ ਸਟੈਪਡ ਡਿਜ਼ਾਈਨ ਵਾਲੇ, ਕੁਝ ਸਲੀਵਲੈੱਸ, ਤਾਂ ਕੁਝ ਫੁੱਲ ਸਲੀਵਜ਼ ਜਾਂ ਡਿਜ਼ਾਈਨਰ ਸਲੀਵਜ਼ ਦੇ ਨਾਲ ਉਪਲਬਧ ਹਨ। ਫਲੇਅਰ ਕਮਰ ਤੋਂ ਪੈਂਟ ਦੀ ਤਰ੍ਹਾਂ ਸ਼ੁਰੂ ਹੋ ਕੇ ਹੇਠਾਂ ਵੱਲ ਲਹਿੰਗੇ ਵਾਂਗ ਫੈਲਦਾ ਹੈ, ਜੋ ਖ਼ੂਬਸੂਰਤ ਅਤੇ ਗ੍ਰੇਸਫੁੱਲ ਲੁੱਕ ਦਿੰਦਾ ਹੈ। ਦੁਪੱਟਾ ਵੀ ਇਸ ਸੈੱਟ ਦਾ ਮਹੱਤਵਪੂਰਨ ਹਿੱਸਾ ਹੈ। ਕੁਝ ਦੁਪੱਟਿਆਂ ’ਤੇ ਪੂਰਾ ਵਰਕ ਕੀਤਾ ਜਾਂਦਾ ਹੈ, ਜਦਕਿ ਕੁਝ ’ਚ ਸੈਂਟਰ ’ਚ ਲੈੱਸ ਜਾਂ ਪੱਟੀ ਵਰਕ ਹੁੰਦਾ ਹੈ। ਮੁਟਿਆਰਾਂ ਡਾਰਕ ਸ਼ੇਡਸ ਜਿਵੇਂ ਬਲੈਕ, ਬਲੂ, ਰੈੱਡ, ਮੈਰੂਨ ਅਤੇ ਗ੍ਰੀਨ ’ਚ ਇਸ ਸੈੱਟ ਨੂੰ ਜ਼ਿਆਦਾ ਪਸੰਦ ਕਰਦੀਆਂ ਹਨ। ਉੱਥੇ ਹੀ ਲਾਈਟ ਕਲਰਸ ਜਿਵੇਂ ਯੈਲੋ, ਪਿੰਕ, ਕਰੀਮ, ਵ੍ਹਾਈਟ ਅਤੇ ਸੀ ਗ੍ਰੀਨ ਵੀ ਕਾਫੀ ਪਾਪੂਲਰ ਹਨ। ਇਨ੍ਹਾਂ ਰੰਗਾਂ ’ਚ ਕ੍ਰਾਪ ਟਾਪ ਫਲੇਅਰ ਸੈੱਟ ਮੁਟਿਆਰਾਂ ਨੂੰ ਫਰੈੱਸ਼ ਅਤੇ ਵਾਈਬ੍ਰੈਂਟ ਲੁੱਕ ਪ੍ਰਦਾਨ ਕਰਦਾ ਹੈ।

ਜਿਊਲਰੀ ਅਤੇ ਐਕਸੈਸਰੀਜ਼ ਦੇ ਨਾਲ ਇਹ ਆਊਟਫਿੱਟ ਹੋਰ ਵੀ ਆਕਰਸ਼ਕ ਹੋ ਜਾਂਦਾ ਹੈ। ਮੁਟਿਆਰਾਂ ਮੈਚਿੰਗ ਜਿਊਲਰੀ ਤੋਂ ਲੈ ਕੇ ਡਾਇਮੰਡ ਜਾਂ ਸਟੇਟਮੈਂਟ ਜਿਊਲਰੀ ਪਹਿਨਣਾ ਪਸੰਦ ਕਰਦੀਆਂ ਹਨ। ਹੇਅਰ ਸਟਾਈਲ ’ਚ ਓਪਨ ਹੇਅਰ, ਸਲੀਕ ਪੋਨੀਟੇਲ, ਜੂੜਾ ਜਾਂ ਬ੍ਰੇਡਿਡ ਸਟਾਈਲਸ ਇਸ ਲੁੱਕ ਨੂੰ ਪੂਰਾ ਕਰਦੇ ਹਨ। ਫੁੱਟਵੀਅਰ ’ਚ ਹਾਈ ਹੀਲਸ ਜਾਂ ਸਟਾਈਲਿਸ਼ ਸੈਂਡਲਸ ਫਲੇਅਰ ਦੇ ਨਾਲ ਪਰਫੈਕਟ ਮੈਚ ਕਰਦੇ ਹਨ ਕਿਉਂਕਿ ਫਲੇਅਰ ਲੰਬੇ ਲੱਗਦੇ ਹਨ ਅਤੇ ਹਾਈ ਹੀਲਸ ਦੇ ਨਾਲ ਇਹ ਲੁੱਕ ਹੋਰ ਵੀ ਐਲੀਗੈਂਟ ਹੋ ਜਾਂਦਾ ਹੈ। ਕ੍ਰਾਪ ਟਾਪ ਫਲੇਅਰ ਸੈੱਟ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਬੇਹੱਦ ਕੰਫਰਟੇਬਲ ਹੁੰਦਾ ਹੈ। ਜੋ ਮੁਟਿਆਰਾਂ ਫੈਮਿਲੀ ਫੰਕਸ਼ਨ ’ਚ ਵੱਖਰਾ ਅਤੇ ਸਟਾਈਲਿਸ਼ ਦਿਖਣਾ ਚਾਹੁੰਦੀਆਂ ਹਨ, ਉਹ ਕ੍ਰਾਪ ਟਾਪ ਫਲੇਅਰ ਸੈੱਟ ਨੂੰ ਜ਼ਰੂਰ ਸਟਾਈਲ ਕਰ ਰਹੀਆਂ ਹਨ।


author

DIsha

Content Editor

Related News