ਮੁਟਿਆਰਾਂ ਨੂੰ ਪਸੰਦ ਆ ਰਹੀਆਂ ਨੇ ਹਾਈ ਹੀਲਜ਼
Tuesday, Apr 07, 2026 - 09:44 AM (IST)
ਵੈੱਬ ਡੈਸਕ- ਆਧੁਨਿਕ ਯੁੱਗ ’ਚ ਫੈਸ਼ਨ ਅਤੇ ਸਟਾਈਲ ਮੁਟਿਆਰਾਂ ਅਤੇ ਔਰਤਾਂ ਦਾ ਅਟੁੱਟ ਅੰਗ ਬਣ ਚੁੱਕਾ ਹੈ। ਆਪਣੀ ਲੁੱਕ ਨੂੰ ਹੋਰ ਜ਼ਿਆਦਾ ਆਕਰਸ਼ਕ ਅਤੇ ਸੁੰਦਰ ਬਣਾਉਣ ਲਈ ਉਹ ਵੱਖ-ਵੱਖ ਤਰ੍ਹਾਂ ਦੀਆਂ ਡਿਜ਼ਾਈਨਰ ਡਰੈੱਸਾਂ, ਮੇਕਅਪ, ਜਿਊਲਰੀ ਅਤੇ ਫੁੱਟਵੀਅਰ ਦਾ ਸਹਾਰਾ ਲੈਂਦੀਆਂ ਹਨ। ਫੁੱਟਵੀਅਰ ਦੀ ਦੁਨੀਆ ’ਚ ਹਾਈ ਹੀਲਜ਼ ਦਾ ਆਪਣਾ ਇਕ ਖਾਸ ਮੁਕਾਮ ਹੈ। ਕਈ ਮੁਟਿਆਰਾਂ ਹਾਈ ਹੀਲਜ਼ ਨੂੰ ਸਿਰਫ ਫੈਸ਼ਨ ਦਾ ਹਿੱਸਾ ਨਹੀਂ, ਸਗੋਂ ਆਪਣੀ ਨਿੱਜੀ ਸਟਾਈਲ ਅਤੇ ਆਤਮ-ਵਿਸ਼ਵਾਸ ਦਾ ਪ੍ਰਤੀਕ ਮੰਨਦੀਆਂ ਹਨ। ਖਾਸ ਮੌਕਿਆਂ ਜਿਵੇਂ ਪਾਰਟੀ, ਵੈਡਿੰਗ, ਆਫਿਸ ਮੀਟਿੰਗ ਜਾਂ ਰੋਮਾਂਟਿਕ ਡਿਨਰ ’ਤੇ ਹਾਈ ਹੀਲਜ਼ ਉਨ੍ਹਾਂ ਦੀ ਪਹਿਲੀ ਪਸੰਦ ਬਣ ਜਾਂਦੀਆਂ ਹਨ। ਹਾਈ ਹੀਲਜ਼ ਮੁਟਿਆਰਾਂ ਨੂੰ ਲੰਬਾ (ਟਾਲ) ਅਤੇ ਸਲਿਮ ਦਿਖਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਜਦੋਂ ਕੋਈ ਮੁਟਿਆਰ ਹਾਈ ਹੀਲਜ਼ ਪਹਿਨਦੀ ਹੈ ਤਾਂ ਉਸ ਦਾ ਲੁੱਕ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਛੋਟੀ ਹਾਈਟ ਦੀਆਂ ਮੁਟਿਆਰਾਂ ਤਾਂ ਹਾਈ ਹੀਲਜ਼ ਨੂੰ ਆਪਣੀ ਉੱਚਾਈ ਵਧਾਉਣ ਦਾ ਸਭ ਤੋਂ ਆਸਾਨ ਅਤੇ ਸਟਾਈਲਿਸ਼ ਤਰੀਕਾ ਮੰਨਦੀਆਂ ਹਨ। ਕਾਨਫੀਡੈਂਸ ਵਧਾਉਣ ’ਚ ਹਾਈ ਹੀਲਜ਼ ਦੀ ਭੂਮਿਕਾ ਬਹੁਤ ਵੱਡੀ ਹੈ। ਆਫਿਸ ’ਚ ਪ੍ਰੈਜ਼ੈਂਟੇਸ਼ਨ ਦਿੰਦੇ ਸਮੇਂ ਜਾਂ ਕਿਸੇ ਈਵੈਂਟ ’ਚ ਐਂਟਰੀ ਲੈਂਦੇ ਸਮੇਂ ਹਾਈ ਹੀਲਜ਼ ਮੁਟਿਆਰਾਂ ਨੂੰ ਇਕ ਪ੍ਰੋਫੈਸ਼ਨਲ ਅਤੇ ਪਾਵਰਫੁਲ ਲੁੱਕ ਦਿੰਦੀਆਂ ਹਨ।

ਹਾਲਾਂਕਿ ਹਾਈ ਹੀਲਜ਼ ਸਿਰਫ ਦਿਖਾਵੇ ਦੀ ਚੀਜ਼ ਨਹੀਂ ਹਨ। ਅੱਜਕੱਲ ਮਾਰਕੀਟ ’ਚ ਸਟਾਈਲਿਸ਼ ਡਿਜ਼ਾਈਨ, ਕੰਫਰਟੇਬਲ ਪੈਡਿੰਗ ਅਤੇ ਵੱਖ-ਵੱਖ ਹਾਈਟ ਦੀਆਂ ਹੀਲਜ਼ ਉਪਲਬਧ ਹਨ। ਕੁਝ ਮੁਟਿਆਰਾਂ ਬਲਾਕ ਹੀਲਜ਼ ਪਸੰਦ ਕਰਦੀਆਂ ਹਨ ਜੋ ਜ਼ਿਆਦਾ ਸਟੇਬਲ ਅਤੇ ਘੱਟ ਦਰਦ ਦੇਣ ਵਾਲੀਆਂ ਹੁੰਦੀਆਂ ਹਨ, ਜਦਕਿ ਕੁਝ ਸਟਿਲੇਟੋ ਹੀਲਜ਼ ਦੀ ਸ਼ਾਰਪ ਲੁੱਕ ਨੂੰ ਚੁਣਦੀਆਂ ਹਨ। ਕਲਰ ਆਪਸ਼ਨਜ਼ ਵੀ ਬੇਹੱਦ ਵੰਨ-ਸਵੰਨੇ ਹਨ। ਬਲੈਕ, ਰੈੱਡ, ਨਿਊਡ, ਗੋਲਡਨ ਆਦਿ ਸਭ ਮੁਟਿਆਰਾਂ ਨੂੰ ਪਸੰਦ ਆ ਰਹੇ ਹਨ। ਇਨ੍ਹਾਂ ਨੂੰ ਮੈਚਿੰਗ ਡ੍ਰੈੱਸ ਦੇ ਨਾਲ ਪੇਅਰ ਕਰ ਕੇ ਮੁਟਿਆਰਾਂ ਆਪਣੀ ਪੂਰੀ ਲੁੱਕ ਨੂੰ ਪਰਫੈਕਟ ਬਣਾ ਲੈਂਦੀਆਂ ਹਨ। ਅੱਜ ਦੀਆਂ ਮੁਟਿਆਰਾਂ ਹਾਈ ਹੀਲਜ਼ ਨੂੰ ਸਿਰਫ ਫੈਸ਼ਨ ਤੱਕ ਸੀਮਤ ਨਹੀਂ ਰੱਖਦੀਆਂ। ਉਹ ਇਸ ਨੂੰ ਆਪਣੀ ਪਰਸਨੈਲਿਟੀ ਦਾ ਹਿੱਸਾ ਬਣਾਉਂਦੀਆਂ ਹਨ। ਕਈ ਸਫਲ ਔਰਤਾਂ ਜਿਵੇਂ ਬਿਜ਼ਨੈੱਸ ਵੂਮੈਨ, ਐਕਟਰੈੱਸ ਅਤੇ ਇਨਫਲੂਐਂਸਰ ਨਿਯਮਿਤ ਤੌਰ ’ਤੇ ਹਾਈ ਹੀਲਜ਼ ਪਹਿਨ ਕੇ ਆਪਣੀ ਮਜ਼ਬੂਤ ਅਤੇ ਸਟਾਈਲਿਸ਼ ਇਮੇਜ ਪੇਸ਼ ਕਰਦੀਆਂ ਹਨ। ਇਸ ਨਾਲ ਨਵੀਂ ਪੀੜ੍ਹੀ ਦੀਆਂ ਮੁਟਿਆਰਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ ਕਿ ਉਹ ਆਪਣੀ ਪਸੰਦ ਨੂੰ ਆਤਮ-ਵਿਸ਼ਵਾਸ ਦੇ ਨਾਲ ਅੱਗੇ ਵਧਾਉਣ। ਹਾਈ ਹੀਲਜ਼ ਦਾ ਫੈਸ਼ਨ ਕਦੇ ਆਊਟ ਆਫ ਟ੍ਰੈਂਡ ਨਹੀਂ ਹੁੰਦਾ। ਇਹ ਸਦਾਬਹਾਰ ਹੈ। ਇਸ ਦੀ ਖ਼ਾਸੀਅਤ ਹੈ ਕਿ ਇਹ ਇੰਡੀਅਨ ਡਰੈੱਸ ਤੋਂ ਲੈ ਕੇ ਵੈਸਟਰਨ ਵੀਅਰ ਦੇ ਨਾਲ ਵੀ ਜਚਦੀ ਹੈ। ਮੁਟਿਆਰਾਂ ਸਾੜ੍ਹੀ, ਲਹਿੰਗਾ ਚੋਲੀ, ਗਾਊਨ ਤੋਂ ਲੈ ਕੇ ਜੀਂਸ ਟਾਪ, ਫਰਾਕ ਅਤੇ ਸ਼ਾਰਟ ਡਰੈੱਸ ਦੇ ਨਾਲ ਵੀ ਸਟਾਈਲ ਕਰ ਰਹੀਆਂ ਹਨ। ਇਹੀ ਕਾਰਨ ਹੈ ਕਿ ਹਰ ਉਮਰ ਦੀਆਂ ਔਰਤਾਂ ਨੂੰ ਹਾਈ ਹੀਲਜ਼ ਪਸੰਦ ਕਰ ਰਹੀਆਂ ਹਨ। ਇਹ ਸਿਰਫ ਇਕ ਫੁੱਟਵੀਅਰ ਨਹੀਂ, ਸਗੋਂ ਇਕ ਸਟੇਟਮੈਂਟ ਹੈ।
