ਮੁਟਿਆਰਾਂ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੀ ਬ੍ਰੋਕੇਡ ਜੈਕਟ

Monday, Apr 13, 2026 - 09:42 AM (IST)

ਮੁਟਿਆਰਾਂ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੀ ਬ੍ਰੋਕੇਡ ਜੈਕਟ

ਵੈੱਬ ਡੈਸਕ- ਅੱਜਕੱਲ ਦੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਅਜਿਹੀਆਂ ਡਰੈੱਸਾਂ ਬਹੁਤ ਪਸੰਦ ਆਉਂਦੀਆਂ ਹਨ ਜੋ ਉਨ੍ਹਾਂ ਦੀ ਲੁੱਕ ਨੂੰ ਦੂਜਿਆਂ ਨਾਲੋਂ ਜ਼ਿਆਦਾ ਸੁੰਦਰ, ਆਕਰਸ਼ਕ ਅਤੇ ਖਾਸ ਬਣਾਉਣ। ਇਸੇ ਕਾਰਨ ਵੱਖ-ਵੱਖ ਡਿਜ਼ਾਈਨਰ ਡਰੈੱਸਾਂ ਦੇ ਨਾਲ ਉਹ ਵੱਖ-ਵੱਖ ਅਸੈਸਰੀਜ਼ ਅਤੇ ਲੇਅਰਿੰਗ ਪੀਸ ਨੂੰ ਸਟਾਈਲ ਕਰਦੀਆਂ ਹਨ। ਇਨ੍ਹਾਂ ’ਚੋਂ ਇਨ੍ਹੀਂ ਦਿਨੀਂ ਸਭ ਤੋਂ ਪਾਪੂਲਰ ਅਤੇ ਟ੍ਰੈਂਡੀ ਆਈਟਮ ਬ੍ਰੋਕੇਡ ਜੈਕਟ ਬਣੀ ਹੋਈ ਹੈ। ਇਹ ਜੈਕਟ ਕਿਸੇ ਵੀ ਲੁੱਕ ਨੂੰ ਰਾਇਲ ਅਤੇ ਕਲਾਸੀ ਟੱਚ ਦਿੰਦੀ ਹੈ। ਬ੍ਰੋਕੇਡ ਜੈਕਟ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਹਰ ਤਰ੍ਹਾਂ ਦੇ ਆਊਟਫਿਟ ਦੇ ਨਾਲ ਪਰਫੈਕਟਲੀ ਮੈਚ ਕਰਦੀ ਹੈ। ਇੰਡੀਅਨ, ਵੈਸਟਰਨ ਜਾਂ ਇੰਡੋ-ਵੈਸਟਰਨ ਕਿਸੇ ਵੀ ਸਟਾਈਲ ’ਚ ਇਹ ਜੈਕਟ ਆਸਾਨੀ ਨਾਲ ਫਿੱਟ ਹੋ ਜਾਂਦੀ ਹੈ। ਕਦੇ ਇਹ ਡਰੈੱਸ ਦੇ ਨਾਲ ਕੰਟਰਾਸਟ ਕ੍ਰਿਏਟ ਕਰਦੀ ਹੈ ਤਾਂ ਕਦੇ ਮੈਚਿੰਗ ਵਾਈਬ ਦਿੰਦੀ ਹੈ।

PunjabKesari

ਬ੍ਰੋਕੇਡ ਫੈਬ੍ਰਿਕ ਦੀ ਚਮਕ ਅਤੇ ਉਸ ’ਤੇ ਕੀਤਾ ਗਿਆ ਗੋਲਡਨ ਜਾਂ ਸਿਲਵਰ ਵਰਕ ਇਸ ਨੂੰ ਹੋਰ ਵੀ ਆਕਰਸ਼ਕ ਬਣਾਉਂਦਾ ਹੈ। ਇਹ ਜੈਕਟ ਪਹਿਨਣ ਵਾਲੀਆਂ ਮੁਟਿਆਰਾਂ ਨੂੰ ਇਕ ਪ੍ਰੀਮੀਅਮ ਅਤੇ ਐਲੀਗੈਂਟ ਲੁੱਕ ਦਿੰਦੀ ਹੈ, ਜਿਸ ਕਾਰਨ ਖਾਸ ਫੰਕਸ਼ਨਾਂ ’ਚ ਇਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਵਿਆਹ, ਪਾਰਟੀ, ਮਹਿੰਦੀ, ਸੰਗੀਤ ਜਾਂ ਕਿਸੇ ਸਨਮਾਨਿਤ ਸਮਾਰੋਹ ’ਚ ਮੁਟਿਆਰਾਂ ਬ੍ਰੋਕੇਡ ਜੈਕਟ ਨੂੰ ਸਾੜ੍ਹੀ ਜਾਂ ਹੋਰ ਡਰੈੱਸ ਦੇ ਉੱਪਰ ਪਹਿਨ ਕੇ ਸਟਾਈਲ ਕਰਦੀਆਂ ਹਨ। ਲਹਿੰਗੇ-ਚੋਲੀ ਵਿਚ ਚੋਲੀ ਦੇ ਉੱਪਰ ਇਸ ਨੂੰ ਪਹਿਨ ਕੇ ਇਕ ਨਵੀਂ ਲੁੱਕ ਕ੍ਰਿਏਟ ਕੀਤੀ ਜਾ ਸਕਦੀ ਹੈ। ਕੋ-ਆਰਡੀਨੇਟ ਸੈੱਟਸ ਜਿਵੇਂ ਕ੍ਰਾਪ ਟਾਪ ਪਲਾਜ਼ੋ ਜਾਂ ਸਕਰਟ ਸੈੱਟ ਦੇ ਨਾਲ ਵੀ ਬ੍ਰੋਕੇਡ ਜੈਕਟ ਨੂੰ ਕ੍ਰਾਪ ਜੈਕਟ ਸਟਾਈਲ ’ਚ ਵਰਤੋਂ ਕੀਤਾ ਜਾ ਰਿਹਾ ਹੈ। ਲੰਬਾਈ ਦੇ ਹਿਸਾਬ ਨਾਲ ਬ੍ਰੋਕੇਡ ਜੈਕਟ ਸ਼ਾਰਟ, ਮੀਡੀਅਮ ਅਤੇ ਲਾਂਗ ਲੈਂਥ ’ਚ ਉਪਲਬਧ ਹੈ। ਮੁਟਿਆਰਾਂ ਆਪਣੀ ਪਸੰਦ ਅਤੇ ਡਰੈੱਸ ਅਨੁਸਾਰ ਕੋਈ ਵੀ ਲੈਂਥ ਚੁਣ ਸਕਦੀਆਂ ਹਨ। ਕਲਰ ਆਪਸ਼ਨਜ਼ ਵੀ ਕਾਫੀ ਉਪਲਬਧ ਹਨ। ਬਲੈਕ, ਬਲੂ, ਬ੍ਰਾਊਨ, ਰੈੱਡ, ਮੈਰੂਨ ਵਰਗੇ ਡਾਰਕ ਸ਼ੇਡਸ ਤੋਂ ਇਲਾਵਾ ਕ੍ਰੀਮ, ਪਿੰਕ, ਯੈਲੋ ਵਰਗੇ ਲਾਈਟ ਅਤੇ ਮਟੈਲਿਕ ਟੋਨ ਵੀ ਬਹੁਤ ਪਾਪੂਲਰ ਹਨ।

ਬ੍ਰੋਕੇਡ ਫੈਬ੍ਰਿਕ ਦੀ ਵਜ੍ਹਾ ਨਾਲ ਇਹ ਜੈਕਟ ਕਾਫੀ ਟਿਕਾਊ ਹੁੰਦੀ ਹੈ। ਇਕ ਹੀ ਜੈਕਟ ਨੂੰ ਵੱਖ-ਵੱਖ ਡਰੈੱਸਾਂ ਦੇ ਨਾਲ ਸਟਾਈਲ ਕਰ ਕੇ ਹਰ ਵਾਰ ਨਵੀਂ ਲੁੱਕ ਬਣਾਈ ਜਾ ਸਕਦੀ ਹੈ। ਸਟਾਈਲਿੰਗ ਦੀ ਗੱਲ ਕਰੀਏ ਤਾਂ ਬ੍ਰੋਕੇਡ ਜੈਕਟ ਦੇ ਨਾਲ ਹੇਅਰਸਟਾਈਲ ’ਚ ਹਾਈ ਪੋਨੀਟੇਲ, ਜੂੜਾ ਜਾਂ ਓਪਨ ਹੇਅਰ ਸਭ ਤੋਂ ਸੋਹਣਾ ਲੱਗਦਾ ਹੈ। ਅਸੈਸਰੀਜ਼ ’ਚ ਕਲੱਚ ਬੈਗ, ਬ੍ਰੈਸਲੇਟ, ਵਾਚ, ਲਾਂਗ ਈਅਰ ਰਿੰਗਸ ਅਤੇ ਸਟੇਟਮੈਂਟ ਨੈੱਕਲੇਸ ਇਸ ਨੂੰ ਹੋਰ ਵੀ ਖੂਬਸੂਰਤ ਬਣਾ ਦਿੰਦੇ ਹਨ। ਸਾਧਾਰਨ ਡਰੈੱਸ ਨੂੰ ਵੀ ਬ੍ਰੋਕੇਡ ਜੈਕਟ ਪਹਿਨ ਕੇ ਆਸਾਨੀ ਨਾਲ ਪਾਰਟੀ ਰੈੱਡੀ ਲੁੱਕ ਦਿੱਤੀ ਜਾ ਸਕਦੀ ਹੈ। ਇਸ ਤਰ੍ਹਾਂ ਬ੍ਰੋਕੇਡ ਜੈਕਟ ਨਾ ਸਿਰਫ ਟ੍ਰੈਂਡਿੰਗ ਹੈ ਸਗੋਂ ਵਿਹਾਰਕ ਵੀ ਹੈ। ਭਾਵੇਂ ਇੰਡੀਅਨ ਟ੍ਰੈਡੀਸ਼ਨਲ ਹੋਵੇ ਜਾਂ ਮਾਡਰਨ ਵੈਸਟਰਨ, ਬ੍ਰੋਕੇਡ ਜੈਕਟ ਹਰ ਲੁੱਕ ’ਚ ਚਾਰ ਚੰਨ ਲਗਾ ਦਿੰਦੀ ਹੈ। ਅੱਜਕੱਲ ਹਰ ਫੈਸ਼ਨੇਬਲ ਮੁਟਿਆਰ ਦੀ ਵਾਰਡਰੋਬ ’ਚ ਇਹ ਜ਼ਰੂਰ ਸ਼ਾਮਲ ਹੈ, ਕਿਉਂਕਿ ਇਹ ਲੁੱਕ ਨੂੰ ਰਾਇਲ, ਐਲੀਗੈਂਟ ਅਤੇ ਯਾਦਗਾਰ ਬਣਾ ਦਿੰਦੀ ਹੈ।


author

DIsha

Content Editor

Related News