ਮੁਟਿਆਰਾਂ ਦਾ ਨਵਾਂ ਫੈਸ਼ਨ ਟ੍ਰੈਂਡ ਬਣੇ ‘ਕੌਡੀ ਵਰਕ’ ਵਾਲੇ ਸੂਟ
Thursday, Apr 02, 2026 - 09:41 AM (IST)
ਵੈੱਬ ਡੈਸਕ- ਅੱਜਕੱਲ ਮੁਟਿਆਰਾਂ ਅਤੇ ਔਰਤਾਂ ’ਚ ਕੌਡੀ ਵਰਕ ਵਾਲੇ ਸੂਟਾਂ ਦੀ ਦੀਵਾਨਗੀ ਤੇਜ਼ੀ ਨਾਲ ਵਧ ਰਹੀ ਹੈ। ਇਹ ਸੂਟ ਉਨ੍ਹਾਂ ਨੂੰ ਇੱਕ ਅਨੋਖਾ, ਰਵਾਇਤੀ ਅਤੇ ਸਟਾਈਲਿਸ਼ ਲੁੱਕ ਦਿੰਦੇ ਹਨ ਜੋ ਹੋਰ ਡਿਜ਼ਾਈਨਰ ਸੂਟਾਂ ਨਾਲੋਂ ਕਾਫ਼ੀ ਵੱਖਰੇ ਨਜ਼ਰ ਆਉਂਦੇ ਹਨ। ਕੌਡੀ ਵਰਕ ਦੀ ਵਜ੍ਹਾ ਨਾਲ ਇਹ ਸੂਟ ਕਾਫ਼ੀ ਆਕਰਸ਼ਕ ਅਤੇ ਯੂਨੀਕ ਲੱਗਦੇ ਹਨ। ਕੌਡੀ ਵਰਕ ’ਚ ਛੋਟੀਆਂ-ਛੋਟੀਆਂ ਕੌਡੀਆਂ ਨੂੰ ਲਟਕਣ ਦੀ ਤਰ੍ਹਾਂ ਸੂਟ ’ਤੇ ਲਗਾਇਆ ਜਾਂਦਾ ਹੈ। ਇਹ ਵਰਕ ਸੂਟ ਨੂੰ ਇੱਕ ਵੱਖਰੀ ਹੀ ਖਿੱਚ ਪ੍ਰਦਾਨ ਕਰਦਾ ਹੈ। ਮੁਟਿਆਰਾਂ ਹੁਣ ਸਾਧਾਰਨ ਕਢਾਈ, ਮਿਰਰ ਵਰਕ, ਸਟੋਨ ਵਰਕ ਜਾਂ ਲੇਸ ਵਰਕ ਦੇ ਨਾਲ-ਨਾਲ ਕੌਡੀ ਵਰਕ ਨੂੰ ਵੀ ਕਾਫ਼ੀ ਪਸੰਦ ਕਰ ਰਹੀਆਂ ਹਨ। ਕੌਡੀ ਵਰਕ ਸੂਟ ਨੂੰ ਰਵਾਇਤੀ, ਯੂਨੀਕ ਅਤੇ ਮਾਡਰਨ ਲੁੱਕ ਦੋਵੇਂ ਹੀ ਦਿੰਦਾ ਹੈ, ਇਹੀ ਕਾਰਨ ਹੈ ਕਿ ਇਹ ਸੂਟ ਹਰ ਉਮਰ ਦੀਆਂ ਔਰਤਾਂ ਨੂੰ ਪਸੰਦ ਆ ਰਹੇ ਹਨ।
ਕੌਡੀ ਵਰਕ ਵਾਲੇ ਸੂਟ ਹੁਣ ਕਈ ਸਟਾਈਲ ’ਚ ਉਪਲਬਧ ਹਨ। ਮੁਟਿਆਰਾਂ ਇਨ੍ਹਾਂ ਨੂੰ ਫਰਾਕ ਸਟਾਈਲ ਸੂਟ, ਸਿੰਪਲ ਸੂਟ, ਪਟਿਆਲਾ ਸੂਟ, ਅਨਾਰਕਲੀ ਸੂਟ, ਪਲਾਜ਼ੋ ਸੂਟ ਅਤੇ ਸ਼ਰਾਰਾ ਸੂਟ ’ਚ ਵੀ ਪਸੰਦ ਕਰ ਰਹੀਆਂ ਹਨ। ਕੁਝ ਸੂਟਾਂ ’ਚ ਨੈੱਕਲਾਈਨ ਅਤੇ ਹੇਮਲਾਈਨ ’ਤੇ ਕੌਡੀ ਵਰਕ ਕੀਤਾ ਗਿਆ ਹੁੰਦਾ ਹੈ, ਤਾਂ ਕੁਝ ’ਚ ਸਲੀਵਜ਼ ’ਤੇ ਖੂਬਸੂਰਤ ਕੌਡੀ ਡਿਜ਼ਾਈਨ ਦੇਖਿਆ ਜਾ ਸਕਦਾ ਹੈ। ਕਈ ਸੂਟਾਂ ’ਚ ਕਮਰ ਦੇ ਹਿੱਸੇ ’ਤੇ ਵੀ ਵੱਖ-ਵੱਖ ਪੈਟਰਨ ’ਚ ਕੌਡੀ ਵਰਕ ਦੇਖਣ ਨੂੰ ਮਿਲਦਾ ਹੈ।

ਕੁਝ ਡਿਜ਼ਾਈਨਰ ਸੂਟਾਂ ’ਚ ਕੌਡੀ ਨੂੰ ਲੇਸ ਵਰਕ ਜਾਂ ਨੈੱਟ ਫੈਬਰਿਕ ਦੇ ਨਾਲ ਕੰਬਾਈਨ ਕੀਤਾ ਜਾਂਦਾ ਹੈ, ਜੋ ਸੂਟ ਨੂੰ ਹੋਰ ਵੀ ਆਕਰਸ਼ਕ ਬਣਾਉਂਦਾ ਹੈ। ਨੈੱਕਲਾਈਨ ’ਚ ਗੋਲ, ਵੀ-ਸ਼ੇਪ ਜਾਂ ਚੌਰਸ ਡਿਜ਼ਾਈਨ ਦੇ ਨਾਲ ਲੇਸ ਅਤੇ ਕੌਡੀ ਦਾ ਸੁਮੇਲ ਸੂਟ ਨੂੰ ਬੇਹੱਦ ਸੁੰਦਰ ਅਤੇ ਸਟਾਈਲਿਸ਼ ਬਣਾ ਦਿੰਦਾ ਹੈ। ਮੁਟਿਆਰਾਂ ਹੁਣ ਕੌਡੀ ਵਰਕ ਵਾਲੇ ਸੂਟਾਂ ਨੂੰ ਸਿਰਫ਼ ਵਿਆਹਾਂ ਜਾਂ ਤਿਉਹਾਰਾਂ ’ਚ ਹੀ ਨਹੀਂ, ਸਗੋਂ ਕੈਜ਼ੂਅਲ ਆਊਟਿੰਗ, ਪਿਕਨਿਕ, ਆਫ਼ਿਸ, ਸ਼ਾਪਿੰਗ ਅਤੇ ਪਾਰਟੀ ਵੇਅਰ ਦੇ ਵਜੋਂ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ। ਕਈ ਮੁਟਿਆਰਾਂ ਪਲੇਨ ਕਾਲੇ, ਲਾਲ, ਨੀਲੇ, ਗੁਲਾਬੀ ਜਾਂ ਹੋਰ ਮਨਪਸੰਦ ਰੰਗਾਂ ਦੇ ਸੂਟ ਸਿਲਵਾ ਕੇ ਉਨ੍ਹਾਂ ’ਤੇ ਆਪਣੀ ਪਸੰਦ ਅਨੁਸਾਰ ਕੌਡੀ ਵਰਕ ਕਰਵਾ ਰਹੀਆਂ ਹਨ। ਇਸ ਨਾਲ ਸੂਟ ਬਿਲਕੁਲ ਪਰਸਨਲਾਈਜ਼ਡ ਅਤੇ ਯੂਨੀਕ ਹੋ ਜਾਂਦਾ ਹੈ।
ਕੌਡੀ ਵਰਕ ਦਾ ਟ੍ਰੈਂਡ ਹੁਣ ਇੰਡੋ-ਵੈਸਟਰਨ ਡਰੈੱਸਾਂ ’ਚ ਵੀ ਦੇਖਿਆ ਜਾ ਰਿਹਾ ਹੈ। ਫਿਊਜ਼ਨ ਗਾਊਨ, ਕੁੜਤੀ-ਪਲਾਜ਼ੋ ਸੈੱਟ ਜਾਂ ਮਾਡਰਨ ਕੁੜਤੀਆਂ ’ਚ ਵੀ ਕੌਡੀ ਵਰਕ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ, ਜੋ ਮੁਟਿਆਰਾਂ ਨੂੰ ਇੱਕ ਰਵਾਇਤੀ ਟੱਚ ਦੇ ਨਾਲ ਮਾਡਰਨ ਲੁੱਕ ਦਿੰਦਾ ਹੈ। ਕੁੱਲ ਮਿਲਾ ਕੇ ਕੌਡੀ ਵਰਕ ਵਾਲੇ ਸੂਟ ਮੁਟਿਆਰਾਂ ਅਤੇ ਔਰਤਾਂ ਦੇ ਵਿਚਕਾਰ ਕਾਫ਼ੀ ਲੋਕਪ੍ਰਿਯ ਹੋ ਚੁੱਕੇ ਹਨ। ਇਹਨਾਂ ਦਾ ਟ੍ਰੈਂਡ ਲਗਾਤਾਰ ਵਧ ਰਿਹਾ ਹੈ ਕਿਉਂਕਿ ਇਹ ਸੂਟ ਪਹਿਨਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਰਵਾਇਤੀ, ਸਟਾਈਲਿਸ਼ ਅਤੇ ਆਕਰਸ਼ਕ ਲੁੱਕ ਦਿੰਦੇ ਹਨ। ਜੋ ਮੁਟਿਆਰਾਂ ਕੁਝ ਵੱਖਰਾ ਅਤੇ ਯੂਨੀਕ ਲੁੱਕ ਚਾਹੁੰਦੀਆਂ ਹਨ, ਕੌਡੀ ਵਰਕ ਸੂਟ ਉਨ੍ਹਾਂ ਲਈ ਬੈਸਟ ਬਦਲ ਸਾਬਤ ਹੋ ਰਹੇ ਹਨ। ਇਹ ਵਰਕ ਨਾ ਸਿਰਫ਼ ਸੂਟ ਨੂੰ ਵੱਖਰਾ ਬਣਾਉਂਦਾ ਹੈ ਸਗੋਂ ਹਰ ਮੌਕੇ 'ਤੇ ਮੁਟਿਆਰਾਂ ਨੂੰ ਖੂਬਸੂਰਤ ਅਤੇ ਕਾਨਫੀਡੈਂਟ ਵੀ ਫੀਲ ਕਰਵਾਉਂਦਾ ਹੈ।
