‘ਗੁੱਸੇਖੋਰ’ ਹੋਣ ਦੇ ਨਾਲ-ਨਾਲ ‘ਐਸ਼ੋ ਆਰਾਮ’ ਵਾਲੀ ਜ਼ਿੰਦਗੀ ਜਿਉਣਾ ਪਸੰਦ ਕਰਦੇ ਹਨ ਇਸ ਅੱਖਰ ਦੇ ਲੋਕ

Monday, Aug 23, 2021 - 11:10 AM (IST)

‘ਗੁੱਸੇਖੋਰ’ ਹੋਣ ਦੇ ਨਾਲ-ਨਾਲ ‘ਐਸ਼ੋ ਆਰਾਮ’ ਵਾਲੀ ਜ਼ਿੰਦਗੀ ਜਿਉਣਾ ਪਸੰਦ ਕਰਦੇ ਹਨ ਇਸ ਅੱਖਰ ਦੇ ਲੋਕ

ਜਲੰਧਰ (ਬਿਊਰੋ)- ਹਰੇਕ ਸ਼ਖ਼ਸ ਨੂੰ ਆਪਣੇ ਨਾਂ ਦਾ ਪਹਿਲਾਂ ਅੱਖਰ ਬਹੁਤ ਪਸੰਦ ਹੁੰਦਾ ਹੈ। ਇਨਸਾਨ ਦੇ ਨਾਂ ਦਾ ਪਹਿਲਾ ਅੱਖਰ ਉਸ ਦੇ ਬਾਰੇ ਸਭ ਕੁਝ ਬਿਆਨ ਕਰ ਦਿੰਦਾ ਹੈ, ਜਿਸ ’ਚ ਉਸ ਦੀਆਂ ਚੰਗੀਆਂ ਅਤੇ ਬੁਰੀਆਂ ਆਦਤਾਂ ਦਾ ਜ਼ਿਕਰ ਹੁੰਦਾ ਹੈ। ਨਾਮ ਦੇ ਪਹਿਲੇ ਅੱਖਰ ਤੋਂ ਹਰੇਕ ਸ਼ਖ਼ਸ ਦੀ ਰਾਸ਼ੀ ਦਾ ਵੀ ਪਤਾ ਲੱਗ ਜਾਂਦਾ ਹੈ, ਜਿਸ ਨਾਲ ਉਸ ਦੇ ਸੁਭਾਅ ਅਤੇ ਭਵਿੱਖ ਨਾਲ ਜੁੜੀਆਂ ਸਾਰੀਆਂ ਗੱਲਾਂ ਦਾ ਪਤਾ ਸੌਖੇ ਢੰਗ ਨਾਲ ਲੱਗ ਜਾਂਦਾ ਹੈ। ਇਸੇ ਲਈ ਅੱਜ ਅਸੀਂ ਅੰਗਰੇਜ਼ੀ ਦੇ ਅੱਖਰ ‘R’ ਦੇ ਨਾਂ ਤੋਂ ਸ਼ੁਰੂ ਹੋਣ ਵਾਲੀਆਂ ਕੁੜੀਆਂ ਦੇ ਬਾਰੇ ਗੱਲਬਾਤ ਕਰਾਂਗੇ, ਕਿਉਂਕਿ ਇਹ ਕੁੜੀਆਂ ਸੋਹਣੀਆਂ ਹੋਣ ਦੇ ਨਾਲ-ਨਾਲ ਆਕਰਸ਼ਿਤ ਵੀ ਹੁੰਦੀਆਂ ਹਨ। ਇਹ ਸਾਰੇ ਲੋਕਾਂ ਦਾ ਦਿਲ ਬੜੇ ਪਿਆਰ ਨਾਲ ਜਿੱਤ ਲੈਂਦੀਆਂ ਹਨ।

ਆਪਣੇ ਹਿਸਾਬ ਨਾਲ ਜ਼ਿੰਦਗੀ ਜਿਊਣ ਵਾਲੀਆਂ
‘R’ ਅੱਖਰ ਦੀਆਂ ਕੁੜੀਆਂ ਨੂੰ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਊਣੀ ’ਚ ਵਿਸ਼ਵਾਸ ਰੱਖਦੀਆਂ ਹਨ। ਇਨ੍ਹਾਂ ਕੁੜੀਆਂ ਨੂੰ ਕਿਸੇ ਦੂਜੇ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਇਹ ਕਿਸੇ ਦੀ ਪਰਵਾਹ ਨਹੀਂ ਕਰਦੀਆਂ।

ਗੁੱਸੇ ਵਾਲੀਆਂ
ਇਨ੍ਹਾਂ ਕੁੜੀਆਂ ਨੂੰ ਗੁੱਸਾ ਬਹੁਤ ਆਉਂਦਾ ਹੈ। ਇਨ੍ਹਾਂ ਕੁੜੀਆਂ ਦੀਆਂ ਸਾਰੀਆਂ ਚੀਜ਼ਾਂ ਇਕ ਦਮ ਸਹੀ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਅਜਿਹਾ ਨਾ ਹੋਣ ’ਤੇ ਇਨ੍ਹਾਂ ਨੂੰ ਗੁੱਸਾ ਜਲਦੀ ਆ ਜਾਂਦਾ ਹੈ। 

ਪੜ੍ਹੋ ਇਹ ਵੀ ਖ਼ਬਰ- ਸਾਵਧਾਨ ! ‘ਪਤੀ-ਪਤਨੀ’ ਦੇ ਪਵਿੱਤਰ ਰਿਸ਼ਤੇ ’ਚ ਜਾਣੋ ਕਿਹੜੀਆਂ ਗੱਲਾਂ ਕਰਕੇ ਆ ਸਕਦੀ ਹੈ ‘ਦਰਾੜ’

PunjabKesari

ਸੁਭਾਅ
ਜਿਨ੍ਹਾਂ ਕੁੜੀਆਂ ਦਾ ਨਾਂ ‘ਆਰ’ ਅੱਖਰ ਤੋਂ ਸ਼ੁਰੂ ਹੁੰਦਾ ਹੈ, ਉਹ ਜਾਂ ਗਾਲੜ੍ਹੀ ਹੁੰਦੀਆਂ ਹਨ ਜਾਂ ਇਕ ਦਮ ਸ਼ਾਤ ਰਹਿਣ ਵਾਲੀਆਂ ਹੁੰਦੀਆਂ ਹਨ। ਸ਼ਾਤ ਸੁਭਾਅ ਦੀਆਂ ਹੋਣ ਕਾਰਨ ਉਹ ਇਹ ਕੁੜੀਆਂ ਕਿਸੇ ਨਾਲ ਫਾਲਤੂ ਗੱਲ ਨਹੀਂ ਕਰਦੀਆਂ। ਇਹ ਹਰੇਕ ਇਨਸਾਨ ਨਾਲ ਕੰਮ ਦੀ ਗੱਲ ਕਰਦੀਆਂ ਹਨ। 

ਕੁਝ ਨਵਾਂ ਕਰਨ ਦੀ ਚਾਹਤ
ਇਸ ਅੱਖਰ ਦੀਆਂ ਕੁੜੀਆਂ ਨੂੰ ਬਾਕੀ ਕੰਮਾਂ ਤੋਂ ਇਲਾਵਾ ਕੁਝ ਵਖਰਾ ਕਰਨ ਦੀ ਆਦਤ ਹੁੰਦੀ ਹੈ। ਇਨ੍ਹਾਂ ਕੁੜੀਆਂ ਕੋਲ ਜਦੋਂ ਵੀ ਸਮਾਂ ਹੁੰਦਾ ਹੈ, ਉਹ ਕੁਝ ਵਖਰਾ ਅਤੇ ਨਵਾਂ ਕੰਮ ਕਰਦੀਆਂ ਹਨ, ਜਿਸ ਨਾਲ ਸਭ ਨੂੰ ਖੁਸ਼ੀ ਮਿਲਦੀ ਹੈ। 

ਪੜ੍ਹੋ ਇਹ ਵੀ ਖ਼ਬਰ- Health Tips: ਜਲਦੀ ਮੋਟਾਪਾ ਘਟਾਉਣ ਦੇ ਚਾਹਵਾਨ ਲੋਕ ਪਪੀਤਾ ਸਣੇ ਖਾਣ ਇਹ ਚੀਜ਼ਾਂ, ਹੋਵੇਗਾ ਫ਼ਾਇਦਾ

ਮਤਲਬੀ 
‘R’ ਅੱਖਰ ਦੀਆਂ ਕੁੜੀਆਂ ਆਪਣੇ ਬਾਰੇ ਜ਼ਿਆਦਾ ਸੋਚਣ ਅਤੇ ਭੀੜ ਤੋਂ ਵੱਖ ਹੋ ਕੇ ਚੱਲਣ ਵਾਲੀਆਂ ਹੁੰਦੀਆਂ ਹਨ। ਇਹ ਕੁੜੀਆਂ ਕਈ ਵਾਰ ਦੂਜਿਆਂ ਤੋਂ ਕੰਮ ਦਾ ਮਤਲਬ ਕੱਢਣ ਤੱਕ ਹੀ ਸਥਿਰ ਰਹਿੰਦੀਆਂ ਹਨ। 

PunjabKesari

ਲਗਜ਼ਰੀ ਲਾਈਫ
ਇਸ ਅੱਖਰ ਦੀਆਂ ਕੁੜੀਆਂ ਨੂੰ ਲਗਜ਼ਰੀ ਜ਼ਿੰਦਗੀ ਜਿਉਣ ਦੀ ਆਦਤ ਹੁੰਦੀ ਹੈ। ਇਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਘੁੰਮਣਾ, ਸ਼ਾਪਿੰਗ ਕਰਨਾ ਬਹੁਤ ਚੰਗਾ ਲਗਦਾ ਹੈ। ਇਹ ਆਪਣੀ ਜ਼ਿੰਦਗੀ ਪੂਰੀ ਐਸ਼ੋ ਆਰਾਮ ਨਾਲ ਜਿਉਣਾ ਪਸੰਦ ਕਰਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ- Health Tips: ਭਾਰ ਘੱਟ ਕਰਨ ਦੇ ਚਾਹਵਾਨ ਲੋਕ ਜਾਣਨ 'ਪਾਣੀ' ਪੀਣ ਦਾ ਸਹੀ ਤਰੀਕਾ, ਭੁੱਖ ਵੀ ਲੱਗੇਗੀ ਘੱਟ

ਮਿਹਨਤੀ
ਇਸ ਅੱਖਰ ਦੀਆਂ ਕੁੜੀਆਂ ਕਿੰਨੀਆਂ ਵੀ ਮੁਸ਼ਕਲਾਂ ਹੋਣ ਦੇ ਬਾਵਜੂਦ ਆਪਣਾ ਕੰਮ ਪੂਰੀ ਮਿਹਨਤ ਅਤੇ ਲਗਨ ਨਾਲ ਪੂਰਾ ਕਰਕੇ ਸਾਹ ਲੈਂਦੀਆਂ ਹਨ। ਹਰ ਕੰਮ ਨੂੰ ਇਹ ਕੁੜੀਆਂ ਦਿਲ ਤੋਂ ਕਰਦੀਆਂ ਹਨ।

ਖ਼ੂਬਸੂਰਤ 
ਇਸ ਅੱਖਰ ਦੀਆਂ ਕੁੜੀਆਂ ਦੇਖਣ ਵਿਚ ਬਹੁਤ ਸੋਹਣੀਆਂ ਲੱਗਦੀਆਂ ਹਨ। ਇਹ ਕੁੜੀਆਂ ਆਪਣੀ ਖ਼ੂਬਸੂਰਤੀ ਨਾਲ ਹਰੇਕ ਨੂੰ ਆਪਣੇ ਵੱਲ ਖਿੱਚ ਲੈਂਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਘਰ ਦੇ ਇਸ ਕੋਨੇ ’ਚ ਰੱਖੋ ‘ਲੂਣ’, ਕਲੇਸ਼ ਖ਼ਤਮ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ

PunjabKesari


author

rajwinder kaur

Content Editor

Related News