ਈਨੋ ਨਾਲ ਪਾਓ ਗੋਰੀ ਅਤੇ ਚਮਕਦਾਰ ਚਮੜੀ

09/16/2017 11:36:13 AM

ਨਵੀਂ ਦਿੱਲੀ— ਗੋਰੀ ਚਮੜੀ ਪਾਉਣਾ ਹਰ ਲੜਕੀ ਦਾ ਸੁਪਨਾ ਹੁੰਦਾ ਹੈ ਕੁਝ ਲੜਕੀਆਂ ਦਾ ਰੰਗ ਕੁਦਰਤੀ ਗੋਰਾ ਹੁੰਦਾ ਹੈ ਪਰ ਬਦਲਦੇ ਲਾਈਫ ਸਟਾਈਲ ਦੀਆਂ ਆਦਤਾਂ ਅਤੇ ਧੁੱਪ ਦੇ ਸੰਪਰਕ ਵਿਚ ਜ਼ਿਆਦਾ ਸਮਾਂ ਬਿਤਾਉਣ ਨਾਲ ਚਿਹਰੇ ਦਾ ਰੰਗ ਕਾਲਾ ਪੈ ਜਾਂਦਾ ਹੈ। ਆਪਣੇ ਚਿਹਰੇ ਦੀ ਰੰਗਤ ਨੂੰ ਪਹਿਲਾਂ ਵਾਂਗ ਬਰਕਰਾਰ ਰੱਖਣ ਲਈ ਲੜਕੀਆਂ ਹਜ਼ਾਰਾਂ ਟ੍ਰੀਟਮੈਂਟ ਦਾ ਸਹਾਰਾ ਲੈਂਦੀਆਂ ਹਨ ਪਤਾ ਨਹੀਂ ਕਿੰਨੇ ਤਰ੍ਹਾਂ ਦੀਆਂ ਫੇਅਰਨੈੱਸ ਕਰੀਮ ਦੀ ਵਰਤੋ ਕਰਦੀਆਂ ਹਨ। ਅਜਿਹੇ ਵਿਚ ਪੈਸੇ ਤਾਂ ਖਰਚ ਹੁੰਦੇ ਹਨ ਨਾਲ ਹੀ ਕੋਈ ਸਫਲ ਪਰਿਣਾਮ ਵੀ ਨਹੀਂ ਮਿਲਦਾ। ਅੱਜ ਅਸੀਂ ਤੁਹਾਨੂੰ ਇਕ ਸਰਲ ਉਪਾਅ ਦੱਸਣ ਜਾ ਰਹੇ ਹਾਂ, ਜਿਸ ਨਾਲ ਚਿਹਰੇ ਦੀ ਰੰਗਤ ਨਿਖਰ ਜਾਵੇਗੀ ਜ਼ਿਆਦਾਤਰ ਲੋਕ ਈਨੋ ਦੀ ਵਰਤੋਂ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਵਿਚ ਕਰਦੇ ਹਨ ਪਰ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਲੋਕ ਈਨੋ ਦੀ ਵਰਤੋਂ ਚਿਹਰੇ ਦੀ ਰੰਗਤ ਨੂੰ ਨਿਖਾਰਣ ਲਈ ਵੀ ਕਰਦੇ ਹਨ। ਆਓ ਜਾਣਦੇ ਹਾਂ ਕਿਵੇਂ
ਸਮੱਗਰੀ
- ਅੱਧਾ ਕੱਪ ਨਿੰਬੂ 

PunjabKesari
-  1 ਪੈਕੇਟ ਈਨੋ

PunjabKesari
ਪੇਸਟ ਬਣਾਉਣ ਅਤੇ ਲਗਾਉਣ ਦਾ ਤਰੀਕਾ
ਇਕ ਕੋਲੀ ਵਿਚ ਅੱਧੇ ਨਿੰਬੂ ਦਾ ਰਸ ਕੱਢ ਲਓ। ਫਿਰ ਇਸ ਕੋਲੀ ਵਿਚ ਈਨੋ ਦਾ ਅੱਧਾ ਚਮੱਚ ਮਿਲਾਓ। ਇਸ ਪੇਸਟ ਨੂੰ ਪੂਰੇ ਚਿਹਰੇ 'ਤੇ ਸਿਰਫ 1 ਮਿੰਟ ਲਈ ਲਗਾ ਕੇ ਰਗੜੋ। ਫਿਰ ਥੋੜ੍ਹੀ ਦੇਰ ਤੱਕ ਲਗਾ ਰਹਿਣ ਦਿਓ। ਉਸ ਤੋਂ ਬਾਅਦ ਚਿਹਰੇ ਨੂੰ ਧੋ ਲਓ। 
ਧਿਆਨ ਦੇਣ ਵਾਲੀ ਗੱਲ
ਇਸ ਪੇਸਟ ਨੂੰ ਅੱਖਾਂ ਦੇ ਆਲੇ-ਦੁਆਲੇ ਲਗਾਉਣ ਤੋਂ ਬਚੋ।
ਕੀ ਹੈ ਫਾਇਦਾ? 
ਇਸ ਪੇਸਟ ਨੂੰ ਚਿਹਰੇ 'ਤੇ ਲਗਾਉਣ ਨਾਲ ਡੈੱਡ ਚਮੜੀ ਨਿਕਲ ਜਾਂਦੀ ਹੈ। ਚਿਹਰੇ ਦੀ ਰੰਗਤ ਵਿਚ ਨਿਖਾਰ ਆਵੇਗਾ।


Related News