KKR vs RCB, IPL 2024: ਹੈੱਡ ਟੂ ਹੈੱਡ, ਪਿਚ ਰਿਪੋਰਟ ''ਤੇ ਪਾਓ ਇਕ ਝਾਤ, ਇੰਝ ਹੋ ਸਕਦੀ ਹੈ ਪਲੇਇੰਗ 11

Sunday, Apr 21, 2024 - 01:45 PM (IST)

ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਆਈਪੀਐਲ 2024 ਦਾ 36ਵਾਂ ਮੈਚ ਅੱਜ ਬਾਅਦ ਦੁਪਹਿਰ 3.30 ਵਜੇ ਤੋਂ ਈਡਨ ਗਾਰਡਨ, ਕੋਲਕਾਤਾ ਵਿਖੇ ਖੇਡਿਆ ਜਾਵੇਗਾ। ਹਾਰ ਤੋਂ ਬਾਅਦ ਹਾਰ ਕਾਰਨ ਪ੍ਰੇਸ਼ਾਨ ਰਾਇਲ ਚੈਲੰਜਰਜ਼ ਬੈਂਗਲੁਰੂ ਚੰਗੀ ਤਰ੍ਹਾਂ ਜਾਣਦੀ ਹੈ ਕਿ ਹੁਣ ਕਿਸੇ ਗਲਤੀ ਦੀ ਗੁੰਜਾਇਸ਼ ਨਹੀਂ ਹੈ, ਇਸ ਲਈ ਉਸ ਨੂੰ ਕੇਕੇਆਰ ਖਿਲਾਫ ਹਰ ਕੀਮਤ 'ਤੇ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਸੱਤ ਮੈਚਾਂ ਵਿੱਚੋਂ ਛੇ ਹਾਰਨ ਤੋਂ ਬਾਅਦ, ਆਰਸੀਬੀ ਦਾ ਆਪਣਾ ਪਹਿਲਾ ਆਈਪੀਐਲ ਖਿਤਾਬ ਜਿੱਤਣ ਦਾ ਸੁਪਨਾ ਟੁੱਟਦਾ ਨਜ਼ਰ ਆ ਰਿਹਾ ਹੈ। ਆਰਸੀਬੀ ਲਗਾਤਾਰ ਪੰਜ ਹਾਰਾਂ ਤੋਂ ਬਾਅਦ ਅੰਕ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ 'ਤੇ ਹੈ।

ਹੈੱਡ ਟੂ ਹੈੱਡ

ਕੁੱਲ ਮੈਚ - 33
ਕੋਲਕਾਤਾ - 19 ਜਿੱਤਾਂ
ਬੈਂਗਲੁਰੂ - 13 ਜਿੱਤਾਂ

ਪਿੱਚ ਰਿਪੋਰਟ

ਉਮੀਦ ਕੀਤੀ ਜਾ ਰਹੀ ਹੈ ਕਿ ਕੋਲਕਾਤਾ ਦੀ ਪਿੱਚ ਬੱਲੇਬਾਜ਼ਾਂ ਲਈ ਅਨੁਕੂਲ ਰਹੇਗੀ। ਹਾਲਾਂਕਿ, ਇਹ ਇਕ ਦਿਨ ਦਾ ਮੈਚ ਹੈ, ਇਸ ਲਈ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਥੋੜ੍ਹਾ ਸੰਘਰਸ਼ ਕਰਨਾ ਪੈ ਸਕਦਾ ਹੈ ਅਤੇ ਇੱਥੇ ਟਾਸ ਦੀ ਵੱਡੀ ਭੂਮਿਕਾ ਹੋਣ ਦੀ ਸੰਭਾਵਨਾ ਹੈ। ਜ਼ਿਆਦਾਤਰ ਟੀਮਾਂ ਨੇ ਈਡਨ ਗਾਰਡਨ 'ਤੇ 10 ਤੋਂ ਉੱਪਰ ਦੀ ਦਰ ਨਾਲ ਸਕੋਰ ਕੀਤੇ ਹਨ ਅਤੇ ਸੁਪਰ ਸੰਡੇ 'ਤੇ ਇਕ ਹੋਰ ਉੱਚ ਸਕੋਰ ਵਾਲੇ ਮੈਚ ਦੀ ਉਮੀਦ ਕੀਤੀ ਜਾ ਸਕਦੀ ਹੈ।

ਮੌਸਮ

ਕੋਲਕਾਤਾ 'ਚ 21 ਅਪ੍ਰੈਲ ਨੂੰ ਆਸਮਾਨ 'ਚ ਬੱਦਲ ਛਾਏ ਰਹਿਣਗੇ। ਹਾਲਾਂਕਿ ਮੀਂਹ ਦੀ ਕੋਈ ਭਵਿੱਖਬਾਣੀ ਨਹੀਂ ਹੈ। ਸਭ ਤੋਂ ਵੱਧ ਤਾਪਮਾਨ 30 ਦੇ ਆਸਪਾਸ ਰਹੇਗਾ। ਦੁਪਹਿਰ 3 ਵਜੇ ਨਮੀ 23 ਫੀਸਦੀ ਰਹੇਗੀ ਜੋ ਸ਼ਾਮ 7 ਵਜੇ ਵਧ ਕੇ 57 ਫੀਸਦੀ ਹੋ ਜਾਵੇਗੀ।

ਸੰਭਾਵਿਤ ਪਲੇਇੰਗ 11

ਕੋਲਕਾਤਾ ਨਾਈਟ ਰਾਈਡਰਜ਼ : ਫਿਲ ਸਾਲਟ (wk), ਸੁਨੀਲ ਨਰਾਇਣ, ਅੰਗਕ੍ਰਿਸ਼ ਰਘੂਵੰਸ਼ੀ/ਵੈਭਵ ਅਰੋੜਾ, ਸ਼੍ਰੇਅਸ ਅਈਅਰ (ਕਪਤਾਨ), ਰਿੰਕੂ ਸਿੰਘ, ਆਂਦਰੇ ਰਸਲ, ਵੈਂਕਟੇਸ਼ ਅਈਅਰ, ਰਮਨਦੀਪ ਸਿੰਘ, ਮਿਸ਼ੇਲ ਸਟਾਰਕ, ਵਰੁਣ ਚੱਕਰਵਰਤੀ, ਹਰਸ਼ਿਤ ਰਾਣਾ।

ਰਾਇਲ ਚੈਲੰਜਰਜ਼ ਬੈਂਗਲੁਰੂ : ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਵਿਲ ਜੈਕ, ਰਜਤ ਪਾਟੀਦਾਰ, ਅਨੁਜ ਰਾਵਤ, ਦਿਨੇਸ਼ ਕਾਰਤਿਕ (ਵਿਕਟਕੀਪਰ), ਮਹੀਪਾਲ ਲੋਮਰੋਰ, ਰੀਸ ਟੌਪਲੇ/ਟੌਮ ਕਰਾਨ/ਕੈਮਰਨ ਗ੍ਰੀਨ, ਲਾਕੀ ਫਰਗੂਸਨ, ਵਿਸ਼ਾਕ/ਮੁਹੰਮਦ ਸਿਰਾਜ, ਯਸ਼ ਦਿਆਲ


Tarsem Singh

Content Editor

Related News