ਕਾਠਮਾਂਡੂ ਦੀ ਉਹ ਥਾਂਵਾਂ ਜਿੱਥੇ ਹਰ ਕਿਸੇ ਨੂੰ ਜਾਣਾ ਚਾਹੀਦਾ
Thursday, Apr 06, 2017 - 06:10 PM (IST)
ਨਵੀਂ ਦਿੱਲੀ— ਜੇ ਤੁਹਾਨੂੰ ਘੁੰਮਣ ਦਾ ਸ਼ੋਂਕ ਹੈ ਅਤੇ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਕ ਵਾਰੀ ਗੁਆਂਡੀ ਦੇਸ਼ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਜ਼ਰੂਰ ਘੁੰਮ ਕੇ ਆਓ। ਐਡਵੈਂਚਰ ਦੇ ਸ਼ੌਕੀਨ ਲੋਕਾਂ ਦੇ ਲਈ ਇੱਥੋਂ ਦਾ ਪਹਾੜੀ ਇਲਾਕਾ ਬਹੁਤ ਸ਼ਾਨਦਾਰ ਹੈ ਇਸ ਦੀ ਕਲਾ ਅਤੇ ਸੰਸਕ੍ਰਿਤੀ ਦੇ ਚਰਚੇ ਸੱਚ ਸਮੰਦਰ ਪਾਰ ਤੱਕ ਮਸ਼ਹੂਰ ਹਨ ਇੱਥੋਂ ਦੇ ਮੰਦਰ ਵੀ ਬਹੁਤ ਮਸ਼ਹੂਰ ਹਨ। ਕਾਠਮਾਂਡੂ ਹਰ ਤਰ੍ਹਾਂ ਨਾਲ ਦੇਖਣ ''ਚ ਸੋਹਣਾ ਹੈ। ਅਸੀਂ ਤੁਹਾਨੂੰ ਕਾਠਮਾਂਡੂ ਦੀ ਅਜਿਹੀਆਂ ਹੀ ਥਾਂਵਾਂ ਬਾਰੇ ਦੱਸ ਰਹੇ ਹਾਂ ਜਿੱਥੇ ਤੁਸੀਂ ਜ਼ਰੂਰ ਜਾਓ।
ਸਫੇਦ ਰੰਗ ਦਾ ਵਿਸ਼ਾਲਕਾਅ ਸਤੂਪ
- ਕਾਠਮਾਂਡੂ ਦੇ ਉੱਤਰ-ਪੂਰਬ ''ਚ ਸਥਿਤ ਸਫੇਦ ਰੰਗ ਦਾ ਵਿਸ਼ਾਲਕਾਅ ਸਤੂਪ ਤਿੱਬਤੀ ਲੋਕਾਂ ਲਈ ਵਿਸ਼ਾਲ ਆਕਰਸ਼ਨ ਦਾ ਕੇਂਦਰ ਹੈ ਤੁਸੀਂ ਜੇ ਕਾਠਮਾਂਡੂ ਜਾਵੋ ਤਾਂ ਇੱਥੇ ਜ਼ਰੂਰ ਘੁੰਮ ਕੇ ਆਓ।
ਕਾਠਮਾਂਡੂ ਦਾ ਗੁਆਂਢੀ ਕਸਬਾ
- ਬਾਗਮਾਤੀ ਨਦੀਂ ਦੇ ਕੋਲ ਸਥਿਤ ਇਹ ਥਾਂ ਕਾਠਮਾਂਡੂ ਦੇ ਗੁਆਂਢੀ ਕਸਬੇ ਪਾਤਨ ''ਚ ਸਥਿਤ ਹੈ।
ਸ਼ਹਿਰ ਦੇ ਬਾਹਰੀ ਇਲਾਕੇ ''ਚ ਸਥਿਤ ਬੁੱਧ ਸਤੂਪ
- ਇਕ ਪਹਾੜ ਦੀ ਉਂਚਾਈ ''ਤੇ ਸਥਿਤ ਬੁੱਧ ਸਤੂਪ ਸ਼ਹਿਰ ਦੇ ਬਾਹਰੀ ਇਲਾਕੇ ''ਚ ਸਥਿਤ ਹੈ।
ਐਵਰੈਸਟ ਨੂੰ ਦੇਖੋ ਨਜ਼ਦੀਕ ਤੋਂ
- ਮਾਊਂਟ ਐਵਰੈਸਟ ਘੁੰਮਣ ਦੇ ਨਾਲ ਇੱਥੇ ਸਕਾਈਡਾਈਵਿੰਗ ਦਾ ਆਪਣਾ ਵੱਖਰਾ ਮਜ਼ਾ ਹੁੰਦਾ ਹੈ। ਨੇਪਾਲ ''ਚ ਮਾਊਂਟਐਵਰੈਸਟ ਜਾਣਾ ਕਾਫੀ ਐਡਵੈਂਚਰਸ ਹੈ। ਜੇ ਤੁਸੀਂ ਐਵਰੈਸਟ ਨੂੰ ਨਜ਼ਦੀਕ ਤੋਂ ਦੇਖਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਫਲਾਈਟ ਮਜ਼ੂਦ ਹਨ। ਇਹ ਤੁਹਾਨੂੰ ਸ਼ੀਸ਼ ਪੰਗਮਾ, ਗੋਰੀ ਸ਼ੰਕਰ ਵਰਗੀਆਂ ਆਲੇ-ਦੁਆਲੇ ਦੀਆਂ ਚੋਟੀਆਂ ਘੁੰਮਾ ਸਕਦੇ ਹਨ। ਜੇ ਮੌਸਮ ਸਾਫ ਰਹਿੰਦਾ ਹੈ ਤਾਂ ਇੱਥੋਂ ਦਾ ਨਜ਼ਾਰਾ ਬਿਲਕੁਲ ਸਾਫ ਦਿਖਦਾ ਹੈ।
ਕਾਠਮਾਂਡੂ ਦਾ ਪੁਰਾਣਾ ਕਸਬਾ
- ਯੂਨੇਸਕੋ ਦੀ ਵਲਡ ਹੈਰੀਟੇਜ਼ ਸਾਈਟ ''ਚ ਸਥਿਤ ਇਹ ਥਾਂ ਕਾਠਮਾਂਡੂ ਦਾ ਪੁਰਾਣਾ ਕਸਬਾ ਹੈ।
