ਟੀ.ਵੀ ਐਕਟਰ ਕਰਨਵੀਰ ਨੇ ਕਰਵਾਇਆ ਆਪਣੀਆਂ ਜੁੜਵਾ ਬੇਟੀਆਂ ਨਾਲ ਫੋਟੋ ਸ਼ੂਟ

Saturday, May 27, 2017 - 10:44 AM (IST)

 ਟੀ.ਵੀ ਐਕਟਰ ਕਰਨਵੀਰ ਨੇ ਕਰਵਾਇਆ ਆਪਣੀਆਂ ਜੁੜਵਾ ਬੇਟੀਆਂ ਨਾਲ ਫੋਟੋ ਸ਼ੂਟ

ਮੁੰਬਈ— ਟੀ.ਵੀ ਸੀਰੀਅਲ ਨਾਗਿਨ 2 ਦੇ ਐਕਟਰ ਕਰਨਵੀਰ ਬੋਹਰਾ ਅਤੇ ਉਸਦੀ ਪਤਨੀ ਟੀਜੇ ਪਿਛਲੇ 11 ਸਾਲ ਤੋਂ ਵਿਆਹ ਦੇ ਬੰਧਨ ''ਚ ਬੱਝੇ ਹੋਏ ਹਨ। ਇਹ ਦੋਵੇ ਅੱਜਕਲ ਜੁੜਵਾ ਬੇਟੀਆਂ ਨੂੰ ਲੈ ਕੇ ਚਰਚਾ ''ਚ ਹਨ। ਪਿਛਲੇ ਸਾਲ ਅਕਤੂਬਰ ''ਚ ਇਨ ਦੋਨਾਂ ਬੇਟੀਆਂ ਦਾ ਜਨਮ ਹੋਇਆ ਸੀ।
ਇਨ੍ਹਾਂ ਦੀਆਂ ਦੋਨੋ ਬੇਟੀਆਂ ਇੰਨ੍ਹੀਆਂ ਪਿਆਰੀਆਂ  ਹਨ ਕਿ ਟੀ.ਵੀ ਸੇਲੇਬਸ ਆਪਣਾ ਪਿਆਰ ਜਤਾਉਦੇ ਹੋਏ ਕਰਨਵੀਰ ਦੇ ਘਰ ਪਹੁੰਚ ਜਾਂਦੇ ਹਨ। ਇਨ੍ਹਾਂ ਦਾ ਨਾਮ ਵਿਯਾਨਾ ਅਤੇ ਰਾਏ ਬੇਲਾ ਰੱਖਿਆ ਹੋਇਆ ਹੈ।
ਹਾਲ ਹੀ ''ਚ ਇਨ੍ਹਾਂ ਦੋਨਾਂ ਨੇ ਆਪਣੀ ਪਿਆਰੀਆਂ ਬੇਟੀਆਂ ਦੇ ਨਾਲ ਫੋਟੋ ਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ''ਚ ਇਹ ਚਾਰੋਂ ਬਹੁਤ ਪਿਆਰੇ ਲੱਗ ਰਹੇ ਹਨ। ਇਹ ਜੁੜਵਾ ਬੱਚੀਆਂ ਵੀ ਵਧੀਆਂ ਰਿਸਪਾਂਸ ਦਿੰਦੀਆਂ ਹੋਈਆਂ ਫੋਟੋ ਸ਼ੂਟ ਕਰਵਾ ਰਹੀਆਂ ਹਨ।
ਕੁਝ ਹੀ ਦਿਨ ਪਹਿਲਾਂ ਇਨ੍ਹਾਂ ਨੇ ਆਪਣੇ ਫੋਟੋਸ਼ੂਟ ਦੀਆਂ ਤਸਵੀਰਾਂ ਇਨਸਟਾਗ੍ਰਾਮ ''ਤੇ ਅਪਲੋਡ ਕੀਤੀਆਂ ਸਨ। ਇਹ ਤਸਵੀਰਾਂ ਇੰਨੀਆਂ ਪਿਆਰੀਆਂ ਹਨ ਕਿ ਤੁਸੀਂ ਇਨ੍ਹਾਂÎ ਨੂੰ ਦੇਖਕੇ ਖੁਸ਼ ਹੋਏ ਬਿਨ੍ਹਾਂ ਨਹੀਂ ਰਹਿ ਸਕੋਗੇ। ਇਕ ਤਸਵੀਰ ''ਚ ਕਰਨਵੀਰ ਨੂੰ ਆਪਣੀ ਬੇਟੀ ਨਾਲ ਮਿਲਦੇ ਜੁਲਦੇ ਦੇਖਿਆ ਜਾਂਦਾ ਹੈ ਜਦ ਕਿ ਦੁਸਰੀ ਤਸਵੀਰ ''ਚ ਛੋਟੀ ਬੇਟੀ ਤੋਂ ਕਿਸ ਲੈ ਰਹੇ ਹਨ।


Related News