Parenting :ਥੋਪੋ ਨਾ ਸਮਝੋ ਬੱਚਿਆਂ ਦੀਆਂ ਇੱਛਾਵਾਂ

01/30/2022 1:53:37 PM

ਕਈ ਵਾਰ ਇਹ ਦੇਖਣ ਨੂੰ ਮਿਲਦਾ ਹੈ ਕਿ ਮਾਤਾ-ਪਿਤਾ ਆਪਣੀ ਪਸੰਦ, ਨਾ-ਪਸੰਦ ਬੱਚਿਆਂ ’ਤੇ ਥੋਪਣ ਲੱਗਦੇ ਹਨ। ਉਹ ਚਾਹੁੰਦੇ ਹਨ ਕਿ ਬੱਚੇ ਉਨ੍ਹਾਂ ਦੀ ਹੀ ਪਸੰਦ ਦੇ ਕੱਪੜੇ ਪਹਿਨਣ ਜਾਂ ਫਿਰ ਉਨ੍ਹਾਂ ਦੀ ਪਸੰਦ ਦੇ ਸਬਜੈਕਟ ਲੈਣ ਜਾਂ ਕਰੀਅਰ ਚੁਣਨ। ਆਪਣੀਆਂ ਇੱਛਾਵਾਂ ਨੂੰ ਮਨਵਾਉਣ ’ਚ ਮਾਤਾ-ਪਿਤਾ ਬੱਚਿਆਂ ’ਤੇ ਇੰਨਾ ਹਾਵੀ ਹੋ ਜਾਂਦੇ ਹਨ ਕਿ ਉਹ ਇਸ ਵੱਲ ਧਿਆਨ ਹੀ ਨਹੀਂ ਦਿੰਦੇ ਕਿ ਉਨ੍ਹਾਂ ਦਾ ਬੱਚਾ ਕੀ ਚਾਹੁੰਦਾ ਹੈ। ਕੁਝ ਬੱਚਿਆਂ ’ਤੇ ਇਸ ਦਾ ਪ੍ਰਭਾਵ ਨਹੀਂ ਪੈਂਦਾ ਪਰ ਕੁਝ ਬੱਚੇ ਜ਼ਿਆਦਾ ਸੈਂਸੇਟਿਵ ਹੁੰਦੇ ਹਨ। ਆਪਣੀਆਂ ਇੱਛਾਵਾਂ ਦੇ ਉਲਟ ਚੀਜ਼ਾਂ ਕਰਨ ਨਾਲ ਉਨ੍ਹਾਂ ’ਤੇ ਗਲਤ ਪ੍ਰਭਾਵ ਪੈਣ ਲੱਗਦਾ ਹੈ। ਉਹ ਜਾਂ ਤਾਂ ਚਿੜਚਿੜੇ ਹੋ ਜਾਂਦੇ ਹਨ ਜਾਂ ਫਿਰ ਚੁੱਪ ਰਹਿਣ ਲੱਗਦੇ ਹਨ। ਕਦੇ-ਕਦੇ ਉਹ ਬਾਗੀ ਅਤੇ ਹਿੰਸਕ ਰੂਪ ਵੀ ਲੈ ਲੈਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਮਾਤਾ-ਪਿਤਾ ਬੱਚਿਆਂ ਨੂੰ ਸਮਝਣ ਨਾ ਕਿ ਆਪਣੀ ਪਸੰਦ ਥੋਪਣ-
ਬੱਚੇ ਨਾਲ ਕਰੋ ਖੁੱਲ੍ਹ ਕੇ ਗੱਲ
ਅੱਜ ਵੀ ਭੱਜ-ਦੌੜ ਭਰੀ ਜ਼ਿੰਦਗੀ ’ਚ ਮਾਤਾ-ਪਿਤਾ ਕੋਲ ਬੱਚਿਆਂ ਲਈ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਉਨ੍ਹਾਂ ਦੇ ਨਾਲ ਸਮਾਂ ਬਤੀਤ ਕਰ ਸਕਣ। ਜ਼ਰੂਰੀ ਹੈ ਕਿ ਮਾਤਾ-ਪਿਤਾ ਸਮਾਂ ਕੱਢ ਕੇ ਬੱਚਿਆਂ ਨਾਲ ਉਨ੍ਹਾਂ ਦੀ ਪਸੰਦ ਅਤੇ ਨਾ-ਪਸੰਦ ਬਾਰੇ ਗੱਲ ਕਰਨ। ਉਹ ਸਮਝਣ ਦੀ ਕੋਸ਼ਿਸ਼ ਕਰਨ ਕਿ ਤੁਹਾਡਾ ਬੱਚਾ ਕੀ ਬਣਨਾ ਚਾਹੁੰਦਾ ਹੈ? ਉਸ ਦੇ ਸੁਫ਼ਨੇ ਕੀ ਹਨ?
ਫ਼ੈਸਲਾ ਲੈਣ ਲਈ ਆਜ਼ਾਦੀ ਦਿਓ
ਬੱਚੇ ਕਿੰਨੇ ਵੀ ਵੱਡੇ ਕਿਉ ਨਾ ਹੋ ਜਾਣ ਮਾਤਾ-ਪਿਤਾ ਉਨ੍ਹਾਂ ਨੂੰ ਬੱਚੇ ਅਤੇ ਨਾਸਮਝ ਵੀ ਮੰਨਦੇ ਹਨ। ਉਨ੍ਹਾਂ ਨੂੰ ਹਮੇਸ਼ਾ ਲੱਗਦਾ ਹੈ ਕਿ ਉਹ ਆਪਣੇ ਫ਼ੈਸਲੇ ਖੁਦ ਨਹੀਂ ਲੈ ਸਕਦੇ। ਆਪਣੀ ਇਸ ਸੋਚ ਨੂੰ ਬਦਲੋ। ਬਚਪਨ ਤੋਂ ਹੀ ਛੋਟੀਆਂ-ਛੋਟੀਆਂ ਚੀਜ਼ਾਂ ਦੇ ਫ਼ੈਸਲੇ ਬੱਚਿਆਂ ਨੂੰ ਖੁਦ ਲੈਣ ਦੀ ਆਦਤ ਪਾਓ।
ਕਿਸੇ ਤਰ੍ਹਾਂ ਦਾ ਪ੍ਰੈਸ਼ਰ ਨਾ ਬਣਾਓ
ਮਾਤਾ-ਪਿਤਾ ਨੂੰ ਲੱਗਦਾ ਹੈ ਕਿ ਉਹ ਆਪਣੇ ਬੱਚੇ ਦੇ ਕਰੀਅਰ ਲਈ ਜੋ ਸੋਚ ਰਹੇ ਹਨ ਉਹੀ ਉਨ੍ਹਾਂ ਲਈ ਬੈਸਟ ਹੈ। ਪੇਰੈਂਟਸ ਇਹ ਜਾਣੇ ਬਿਨਾਂ ਕਿ ਬੱਚਾ ਕੀ ਚਾਹੁੰਦਾ ਹੈ, ਉਸ ਦੀ ਰੁਚੀ ਕਿਸ ਪਾਸੇ ਹੈ। ਆਪਣੀ ਪਸੰਦ ਦਾ ਕਰੀਅਰ ਚੂਜ਼ ਕਰਨ ਲਈ ਉਸ ’ਤੇ ਪ੍ਰੈਸ਼ਰ ਬਣਾਉਣ ਲੱਗਦੇ ਹਨ, ਜੋ ਕਿ ਗਲਤ ਹੈ। ਤੁਸੀਂ ਭਲੇ ਹੀ ਬੱਚਿਆਂ ਨੂੰ ਸਫਲ 
ਹੁੰਦਾ ਦੇਖਣਾ ਚਾਹੁੰਦੇ ਹੋ ਪਰ ਇਹ ਜ਼ਰੂਰੀ ਨਹੀਂ ਤੁਹਾਡੇ ਦੁਆਰਾ ਦੱਸੇ ਕਰੀਅਰ ਨੂੰ ਚੁਣ ਕੇ ਉਹ ਸਫਲ ਹੋਵੇਗਾ। ਬੱਚੇ ਦੀ ਦਿਲਚਸਪੀ ਕਿਸੇ ਹੋਰ ਚੀਜ਼ ’ਚ ਵੀ ਹੋ ਸਕਦੀ ਹੈ। ਉਸ ਨੂੰ ਆਪਣੀ ਦਿਲਚਸਪੀ ਦੇ ਮੁਤਾਬਕ ਕਰੀਅਰ ਚੁਣਨ ਦਿਓ।
ਨਿਰਦੇਸ਼ਿਤ ਕਰੋ ਨਿਰਦੇਸ਼ (ਹੁਕਮ) ਨਾ ਦੇਵੋ
ਮਾਤਾ-ਪਿਤਾ ਬੱਚਿਆਂ ਦੇ ਮਾਰਗਦਰਸ਼ਕ ਹੁੰਦੇ ਹਨ। ਉਹ ਬਚਪਨ ਤੋਂ ਹੀ ਬੱਚਿਆਂ ਨੂੰ ਸਹੀ ਅਤੇ ਗਲਤ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਕੱਚੇ ਰਸਤਿਆਂ 
’ਤੇ ਕਿਵੇਂ ਚੱਲਣਾ ਹੈ ਪਰ ਚੱਲਣ ਦਾ ਕੰਮ ਬੱਚੇ ਖੁਦ ਕਰਦੇ ਹਨ। ਠੀਕ ਇਸੇ ਤਰ੍ਹਾਂ ਕਰੀਅਰ ਅਤੇ ਜੀਵਨ ਦੇ ਮਾਮਲੇ ’ਚ ਵੀ ਮਾਤਾ-ਪਿਤਾ ਨੂੰ ਬੱਚਿਆਂ ਨੂੰ ਨਿਰਦੇਸ਼ਿਤ ਕਰਨਾ ਚਾਹੀਦਾ ਨਾ ਕਿ ਉਨ੍ਹਾਂ ਨੂੰ ਆਪਣੀ ਪਸੰਦ ਦੀਆਂ ਚੀਜ਼ਾਂ ਕਰਨ ਦੇ ਹੁਕਮ ਦੇਣੇ ਚਾਹੀਦੇ ਹਨ।


Aarti dhillon

Content Editor

Related News