ਬਿਨ੍ਹਾਂ ਸਾਈਡ-ਇਫੈਕਟ ਵਾਲਾਂ ਨੂੰ ਰੱਖੇ ਨੈਚੁਰਲ ਕਾਲਾ, ਬਣਾਉਣੀ ਸਿੱਖੋ ਹੋਮਮੇਡ ਹੇਅਰ ਡਾਈ

01/14/2020 11:28:52 AM

ਜਲੰਧਰ—ਉਮਰ ਤੋਂ ਪਹਿਲਾਂ ਵਾਲ ਸਫੈਦ ਹੋਣ ਦੀ ਸਮੱਸਿਆ ਅੱਜ ਕੱਲ ਲੋਕਾਂ 'ਚ ਆਮ ਦੇਖਣ ਨੂੰ ਮਿਲਦੀ ਹੈ। ਸਫੈਦ ਵਾਲਾਂ ਨੂੰ ਕਾਲਾ ਕਰਨ ਦੇ ਲਈ ਲੋਕ ਮਾਰਕਿਟ ਤੋਂ ਮਿਲਣ ਵਾਲੀ ਹੇਅਰ ਡਾਈ ਦੀ ਵਰਤੋਂ ਕਰਦੇ ਹਨ ਪਰ ਇਸ 'ਚ ਮੌਜੂਦ ਕੈਮੀਕਲਸ ਵਾਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਵਾਲ ਰੁਖੇ-ਸੁੱਕੇ ਅਤੇ ਝੜਣ ਲੱਗਦੇ ਹਨ। ਅਜਿਹੇ 'ਚ ਤੁਸੀਂ ਘਰ ਦੀ ਬਣੀ ਡਾਈ ਲਗਾ ਸਕਦੇ ਹੋ। ਇਸ ਨਾਲ ਵਾਲਾਂ ਨੂੰ ਕੁਦਰਤੀ ਕਲਰ ਵੀ ਮਿਲੇਗਾ ਅਤੇ ਉਨ੍ਹਾਂ ਦਾ ਝੜਣਾ ਵੀ ਘੱਟ ਹੋਵੇਗਾ।
ਚੱਲੋ ਤੁਹਾਨੂੰ ਦੱਸਦੇ ਹਾਂ ਘਰ 'ਚ ਡਾਈ ਬਣਾਉਣ ਦਾ ਤਰੀਕਾ...
ਸਮੱਗਰੀ—

ਲੋਹੇ ਦੀ ਕੜ੍ਹਾਹੀ
ਔਲਿਆਂ ਦਾ ਪਾਊਡਰ-250 ਗ੍ਰਾਮ
ਪਾਣੀ-1, 1/2 ਗਿਲਾਸ
ਐਲੋਵੇਰਾ ਜੈੱਲ-3 ਚਮਚ

PunjabKesari
ਬਣਾਉਣ ਦਾ ਤਰੀਕਾ
ਲੋਹੇ ਦੀ ਕੜ੍ਹਾਹੀ ਜਾਂ ਕਿਸੇ ਵੀ ਭਾਂਡੇ 'ਚ ਪਾਣੀ 'ਚ ਔਲਿਆਂ ਦਾ ਪਾਊਡਰ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਹੁਣ ਇਸ ਨੂੰ 1 ਉਬਾਲ ਆਉਣ ਤੱਕ ਹੌਲੀ ਅੱਗ 'ਤੇ ਪਕਾ ਲਓ। ਇਸ ਨੂੰ ਵਾਰ-ਵਾਰ ਚਮਚ ਨਾਲ ਹਿਲਾਉਂਦੇ ਰਹੋ ਤਾਂ ਜੋ ਇਹ ਭਾਂਡੇ ਦੇ ਤਲਵੇ ਦੇ ਹੇਠਾਂ ਨਾ ਲੱਗੇ। ਹੁਣ ਇਸ ਨੂੰ ਛਾਣਨੀ ਜਾਂ ਕਾਟਨ ਦੇ ਕੱਪੜੇ 'ਚ ਛਾਣ ਲਓ ਅਤੇ ਪਾਣੀ ਨੂੰ ਵੱਖ ਕਰ ਲਓ। ਹੁਣ ਇਸ ਪਾਣੀ 'ਚ ਐਲੋਵੇਰਾ ਜੈੱਲ ਮਿਕਸ ਕਰੋ।
ਵਰਤੋਂ ਕਰਨ ਦਾ ਤਰੀਕਾ
ਸਭ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਚੰਗੀ ਤਰ੍ਹਾਂ ਧੋ ਲਓ। ਇਸ ਪੈਕ ਨੂੰ ਬਰੱਸ਼ ਜਾਂ ਕਾਟਨ ਦੀ ਮਦਦ ਨਾਲ ਲਗਾਓ। ਡਾਈ ਲਗਾਉਂਦੇ ਸਮੇਂ ਹੱਥਾਂ 'ਚ ਗਲਵਸ ਪਾ ਲਓ ਤਾਂ ਜੋ ਇਸ ਦਾ ਕਲਰ ਨਾ ਚੜ੍ਹੇ। ਇਸ ਨਾਲ ਵਾਲਾਂ 'ਚ ਚੰਗੀ ਤਰ੍ਹਾਂ ਲਗਾਉਣ ਦੇ ਬਾਅਦ 3 ਘੰਟੇ ਲਈ ਛੱਡ ਦਿਓ। ਫਿਰ ਵਾਲਾਂ ਨੂੰ ਤਾਜ਼ੇ ਪਾਣੀ ਨਾਲ ਧੋ ਲਓ ਪਰ ਸ਼ੈਂਪੂ ਨਾ ਕਰੋ। ਸੌਣ ਤੋਂ ਪਹਿਲਾਂ ਵਾਲਾਂ 'ਚ ਚੰਗੀ ਤਰ੍ਹਾਂ ਚੰਪੀ ਕਰੋ ਅਤੇ ਸਵੇਰੇ ਵਾਲ ਧੋਵੋ। ਇਸ ਨਾਲ ਇਸ ਦਾ ਕਲਰ ਚੰਗੀ ਤਰ੍ਹਾਂ ਚੜ੍ਹੇਗਾ।
ਕਿੰਨੀ ਵਾਰ ਕਰੋ ਵਰਤੋਂ?
ਕਿਉਂਕਿ ਇਹ ਇਕ ਨੈਚੁਰਲ ਪੈਕ ਹੈ ਇਸ ਲਈ ਇਸ ਦਾ ਰਿਜ਼ਲਟ ਹੌਲੀ-ਹੌਲੀ ਮਿਲੇਗਾ, ਉਹ ਵੀ ਬਿਨ੍ਹਾਂ ਕਿਸੇ ਸਾਈਡ-ਇਫੈਕਟ ਦੇ। ਹਫਤੇ 'ਚ ਘੱਟੋ-ਘੱਟ 1 ਵਾਰ ਇਹ ਪੈਕ ਲਗਾਓ। ਲਗਾਤਾਰ 3 ਮਹੀਨੇ ਤੱਕ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਖੁਦ ਫਰਕ ਮਹਿਸੂਸ ਹੋਵੇਗਾ।


Aarti dhillon

Content Editor

Related News