ਮਿੰਨੀ ਕਹਾਣੀ : ...ਸਾਡੀ ਸੋਚ ਕਿਉਂ ਉੱਥੇ ਹੀ ਖੜੀ ਹੈ।

Friday, May 29, 2020 - 02:44 PM (IST)

ਮਿੰਨੀ ਕਹਾਣੀ : ...ਸਾਡੀ ਸੋਚ ਕਿਉਂ ਉੱਥੇ ਹੀ ਖੜੀ ਹੈ।

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444

ਗੁਰਪਾਲ ਸਿੰਘ ਸਵੇਰੇ ਸਵੇਰੇ ਸੈਰ ਕਰਨ ਦੇ ਨਾਲ-ਨਾਲ ਆਪਣੀ ਰੱਖੀ ਹੋਈ ਕੁੱਤੀ ਬੇਲਾ ਨੂੰ ਵੀ ਨਾਲ ਘੁਮਾਉਣ ਲੈ ਜਾਂਦਾ ਸੀ। ਇਸ ਨਾਲ ਦੋਹਾਂ ਦੀ ਸਵੇਰੇ ਸੈਰ ਹੋ ਜਾਂਦੀ ਸੀ ਅਤੇ ਸਮਾਂ ਵੀ ਵਧੀਆਂ ਬੀਤ ਜਾਂਦਾ ਸੀ।

ਇੱਕ ਦਿਨ ਗੁਰਪਾਲ ਸਿੰਘ ਸੈਰ ਕਰਨ ਲਈ ਲੇਟ ਹੋ ਗਿਆ, ਪਹਿਲਾਂ ਸੋਚਣ ਲੱਗਾ ਕਿ ਚੱਲ ਅੱਜ ਜਾਂਦੇ ਹੀ ਨਹੀਂ, ਬਹੁਤ ਲੇਟ ਹੋ ਗਏ ਹਾਂ, ਫ਼ੇਰ ਆਪਣੇ ਮਨ ਹੀ ਮਨ ਕਹਿਣ ਲੱਗਾ ...ਫੇਰ ਕੀ ਹੋਇਆ ਜੇ ਲੇਟ ਹੋ ਗਏ..! ਉੱਥੇ ਕਿਹੜਾ ਕੋਈ ਹਾਜ਼ਰੀ ਲਗਵਾਉਣੀ ਜਾਂ ਲੱਗਣੀ ਏ। ਹੁਣ ਚੱਲਦੇ ਹਾਂ।

ਗੁਰਪਾਲ ਸਿੰਘ ਨੇ ਬੇਲਾ ਦੀ ਸੰਗਲ਼ੀ ਖੋਲ੍ਹੀ ਅਤੇ ਦੋਵੇਂ ਜਣੇ ਸੈਰ ਕਰਨ ਲਈ ਘਰੋਂ ਨਿਕਲ ਗਏ, ਜਾਂਦਿਆਂ ਜਾਂਦਿਆਂ ਨੂੰ ਗੁਰਪਾਲ ਸਿੰਘ ਦੇ ਨਾਲ ਮਿੰਦਰ ਸਿੰਘ ਜਾ ਰਲਿਆ ਅਤੇ ਕਹਿਣ ਲੱਗਾ ਹੋਰ ਗੁਰਪਾਲ ਸਿੰਘ ਜੀ ਕੀ ਹਾਲ ਨੇ....!

ਗੁਰਪਾਲ ਸਿੰਘ ਨੇ ਕਿਹਾ ..ਸ਼ੁਕਰ ਹੈ ਜੀ ਮਾਲਿਕ ਦਾ ਜੋ ਸਮਾਂ ਲੰਘਾਈ ਜਾ ਰਹੇ ਨੇ। ਹੋਰ ਤੁਸੀਂ ਸੁਣਾਉ ਕਿਵੇਂ ਹੋ ...ਗੁਰਪਾਲ ਸਿੰਘ ਨੇ ਕਿਹਾ...?

ਮਿੰਦਰ ਸਿੰਘ ਬੋਲਿਆ ਵਧੀਆਂ ਗੁਰਪਾਲ ਜੀ,
ਗੁਰਪਾਲ ਜੀ ਜਦੋਂ ਤੁਹਾਡੀ ਇਸ ਕੁੱਤੀ ਨੇ ਬੱਚੇ ਦਿੱਤੇ ਤਾਂ ਇੱਕ ਕੁੱਤਾ ਮੈਨੂੰ ਜ਼ਰੂਰ ਦੇਣਾ..!

ਗੁਰਪਾਲ ਨੇ ਮਿੰਦਰ ਨੂੰ ਕਿਹਾ ਜੇ ਕੁੱਤੀਆਂ ਹੀ ਦਿੱਤੀਆਂ ਫੇਰ ...?ਮਿੰਦਰ ਬੋਲਿਆ ਨਹੀਂ ਨਹੀਂ..ਗੁਰਪਾਲ ਜੀ ਆਪਾ ਤਾਂ ਕੁੱਤਾ ਹੀ ਲੈਣਾ !

ਗੁਰਪਾਲ ਮਨ ਹੀ ਮਨ ਵਿੱਚ ਸੋਚ ਰਿਹਾ ਸੀ, ਕੀ ਸਾਡੇ ਲੋਕਾਂ ਦੀ ਸੋਚ ਨੂੰ ਕੀ ਹੋ ਗਿਆ ਏ, ਜਾਨਵਰਾਂ ਵਿੱਚ ਵੀ ਮੁੰਡੇ-ਕੁੜੀ ਵਾਲਾ ਫ਼ਰਕ ਰੱਖੀਂ ਜਾਂਦੇ ਨੇ..! ਪਤਾ ਨਹੀਂ ਅਸੀਂ ਅਤੇ ਸਾਡੀ ਸੋਚ ਕਦੋਂ ਬਦਲਣ ਵਿੱਚ ਕਾਮਯਾਬ ਹੋਵਾਂਗੇ, ਤੇ ਇਹ ਫ਼ਰਕ ਕਰਨੋਂ ਹੱਟ ਜਾਵਾਂਗੇ।
--------

PunjabKesari

ਕਵਿਤਾਂ : ਮਜ਼ਦੂਰ ਰੋਲਿਆ ਸੜਕਾਂ ’ਤੇ

ਮੈਂ ਇੱਕ ਮਜ਼ਦੂਰ ਹਾਂ, ਮੇਰੀ ਮਜ਼ਬੂਰੀ ਦੌੜੀ ਸੜਕਾਂ ’ਤੇ,
ਬਹੁਤ ਪਰਿਵਾਰ ਭੁੱਖੇ ਸੋਏ,ਰੁਲਦੇ ਰਹੇ ਉਹ ਸੜਕਾਂ ’ਤੇ,
ਸ਼ਾਇਦ ਮੁੜਕੇ ਨਾ ਆਵਾ, ਨਿਸ਼ਾਨ ਪੈਰਾਂ ਦੇ ਸੜਕਾਂ ’ਤੇ, ਨੇਤਾ ਘਰਾਂ ’ਚੋਂ ਨਾ ਨਿਕਲੇ, ਮੈਂ ਭੁੱਖਾ ਚੱਲਿਆ ਸੜਕਾਂ ’ਤੇ,
ਅੱਜ ਲੋੜ ਬੜੀ ਸੀ ਹਮਦਰਦੀ ਦੀ, ਕੇਹੜਾ ਆਵੇ ਸੜਕਾਂ ’ਤੇ,
ਰੱਬ ਦੇ ਘਰਾਂ ਨੂੰ ਲੱਗੇ ਜਿੰਦਰੇ, ਨਾ ਮਸ਼ੀਹਾ ਕੋਈ ਸੜਕਾਂ ’ਤੇ,
ਬੱਚੇ, ਬੁੱਢੇ, ਨੌਜਵਾਨ, ਬਹੁਤੇ, ਸਾਹ ਤਿਆਗੇ ਸੜਕਾਂ ’ਤੇ,
ਡਿਜ਼ੀਟਲ ਭਾਰਤ ਵੇਖੇ, ਕਿਵੇਂ ਮਜ਼ਦੂਰ ਰੋਲਿਆ ਸੜਕਾਂ ’ਤੇ,

 


author

rajwinder kaur

Content Editor

Related News