ਇਸ ਦੇਸ਼ ''ਚ ਮਰਦਾਂ ਨੂੰ ਰਹਿਣਾ ਪੈਂਦਾ ਹੈ ਪਰਦੇ ''ਚ, ਔਰਤਾਂ ਨੂੰ ਹੈ ਪੂਰੀ ਅਜ਼ਾਦੀ

04/17/2017 4:43:07 PM

ਨਵੀਂ ਦਿੱਲੀ— ਦੁਨੀਆ ਭਰ ''ਚ ਜ਼ਿਆਦਾਤਰ ਦੇਸ਼ਾਂ ''ਚ ਇਹ ਹੀ ਦੇਖਣ ਨੂੰ ਮਿਲਦਾ ਹੈ ਕਿ ਮਰਦਾਂ ਨੂੰ ਹਰ ਤਰ੍ਹਾਂ ਦੀ ਅਜ਼ਾਦੀ ਜਨਮ ਤੋਂ ਹੀ ਮਿਲ ਜਾਂਦੀ ਹੈ। ਜਦਕਿ ਔਰਤਾਂ ਨੂੰ ਉਨ੍ਹਾਂ ਦੇ ਹੱਕ ਦੇ ਲਈ ਲੜਣਾ ਪੈਂਦਾ ਹੈ। ਇਸ ਅਨੌਖੇ ਦੇਸ਼ ਦੇ ਬਾਰੇ ਜਾਣਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਪੱਛਮੀ ਅਫਰੀਕਾ ਦੇ ਨਾਈਜ਼ਰ ਦੇਸ਼ ''ਚ ਰਹਿਣ ਵਾਲੀ ਔਰਤਾਂ ਕਾਫੀ ਕਿਸਮਤ ਵਾਲੀਆਂ ਹਨ। 
ਇਨ੍ਹਾਂ ਔਰਤਾਂ ਨੂੰ ਆਪਣੀ ਮਰਜ਼ੀ ਨਾਲ ਕੋਈ ਵੀ ਕੰਮ ਕਰਨ ਦੀ ਅਜ਼ਾਦੀ ਹੈ ਪਰ ਇੱਥੇ ਦੇ ਮਰਦਾਂ ਨੂੰ ਪਰਦੇ ''ਚ ਰਹਿਣਾ ਪੈਂਦਾ ਹੈ। ਅਜਿਹੀ ਥਾਂ ਇਸ ਦੁਨੀਆ ''ਚ ਸੱਚਮੁਚ ਹੈ। ਨਾਈਜ਼ਰ ''ਚ ਤੁਆਰੇਗ ਨਾਂ ਦੀ ਜਨਜਾਤੀ ਰਹਿੰਦੀ ਹੈ। ਇੱਥੋਂ ਦੀਆਂ ਔਰਤਾਂ ਨੂੰ ਵਿਆਹ ਤੋਂ ਪਹਿਲਾਂ ਕਈ ਪੁਰਸ਼ਾਂ ਨਾਲ ਸੰਬੰਧ ਬਣਾਉਣ ਦੀ ਵੀ ਇਜਾਜ਼ਤ ਹੁੰਦੀ ਹੈ।
ਔਰਤਾਂ ਇੱਥੇ ਆਪਣੀ ਮਰਜ਼ੀ ਨਾਲ ਕਿਸੇ ਵੀ ਮਰਦ ਨਾਲ ਵਿਆਹ ਕਰ ਸਕਦੀਆਂ ਹੈ। ਇਨ੍ਹਾਂ ਹੀ ਨਹੀਂ ਵਿਆਹ ਤੋਂ ਬਾਅਦ ਵੀ ਉਹ ਕਿਸੇ ਵੀ ਦੂਜੇ ਮਰਦ ਨਾਲ ਸੰਬੰਧ ਬਣਾ ਸਕਦੀਆਂ ਹੈ। ਉੱਥੇ ਹੀ ਜਵਾਨ ਹੁੰਦੇ ਹੀ ਮਰਦਾਂ ਨੂੰ ਆਪਣਾ ਚਿਹਰਾ ਸਮਾਜ ਤੋਂ ਲੁੱਕਾ ਕੇ ਰੱਖਣਾ ਪੈਂਦਾ ਹੈ। ਇਹ ਇੱਥੋਂ ਦਾ ਨਿਯਮ ਹੈ। ਇੱਥੋਂ ਦੀਆਂ ਔਰਤਾਂ ਚਾਉਣ ਤਾਂ ਆਪਣੇ ਪਤੀ ਨੂੰ ਹਮੇਸ਼ਾ ਦੇ ਲਈ ਛੱਡ ਸਕਦੀਆਂ ਹਨ। ਇੱਥੇ ਆਏ ਦਿਨ ਵਿਆਹ ਅਤੇ ਤਲਾਕ ਹੁੰਦੇ ਹਨ। ਇੱਥੇ ਤਲਾਕ ਮਿਲ ਜਾਣ ਤੇ ਪਤਨੀ ਦੇ ਘਰਵਾਲੇ ਜਸ਼ਨ ਮਣਾਉਂਦੇ ਹਨ।
ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਇੱਥੇ ਤਲਾਕ ਹੋਣ ''ਤੇ ਔਰਤਾਂ ਜੋ ਚਾਉਣ ਉਹ ਮੰਗ ਸਕਦੀਆਂ ਹਨ। ਇਹ ਵੀ ਨਿਯਮ ਹੈ ਕਿ ਔਰਤਾਂ ਕਿਸੇ ਵੀ ਤਰ੍ਹਾਂ ਦਾ ਪਰਦਾ ਨਹੀਂ ਕਰਦੀਆਂ। ਇੱਥੇ ਵੱਡੇ ਫੈਂਸਲੇ ਲੈਣ ਲਈ ਮਰਦਾਂ ਨੂੰ ਔਰਤਾਂ ਤੋਂ ਇਜਾਜ਼ਤ ਲੈਣੀ ਪੈਂਦੀ ਹੈ।  


Related News