ਛੁੱਟੀਆਂ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਨਵੇਂ ਹੁਕਮ ਜਾਰੀ, ਪੜ੍ਹੋ ਕੀ ਹੈ ਪੂਰੀ ਖ਼ਬਰ

06/08/2024 9:35:11 AM

ਲੁਧਿਆਣਾ (ਵਿੱਕੀ) : ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕੀ ਸਿੱਖਿਆ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਸਕੀਮਾਂ ਤਹਿਤ ਕਈ ਯੰਤਰ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਯੰਤਰਾਂ ’ਚੋਂ ਕਈ ਯੰਤਰ ਬਿਜਲੀ ਦੀ ਮਦਦ ਨਾਲ ਚਲਦੇ ਹਨ। ਗਰਮੀਆਂ ਦੇ ਮੌਸਮ ਦੌਰਾਨ ਕਈ ਵਾਰ ਬਿਜਲੀ ਦੀ ਵੋਲਟੇਜ ਦੀ ਫਲੱਕਚੂਏਸ਼ਨ ਅਤੇ ਸਪਾਰਕਿੰਗ ਹੋਣ ਕਾਰਨ ਅੱਗ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਵਿਭਾਗ ਵੱਲੋਂ ਸਕੂਲਾਂ ’ਚ ਅੱਗ ਬੁਝਾਊ ਯੰਤਰ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ ਬਹੁਤ ਸਾਰੇ ਸਕੂਲਾਂ ਵੱਲੋਂ ਅੱਗ ਬੁਝਾਊ ਯੰਤਰ ਇੰਸਟਾਲ ਕੀਤੇ ਗਏ ਹਨ ਪਰ ਇਨ੍ਹਾਂ ’ਚੋਂ ਕਈ ਚਾਲੂ ਹਾਲਤ ’ਚ ਨਾ ਹੋਣ ਦੀ ਸੰਭਾਵਨਾ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਸਿੱਖਿਆ ਵਿਭਾਗ ਦੇ ਧਿਆਨ ’ਚ ਇਹ ਗੱਲ ਆਈ ਹੈ ਕਿ ਕਈ ਵਾਰ ਸਕੂਲਾਂ ’ਚ ਅੱਗ ਬੁਝਾਊ ਯੰਤਰਾਂ ਦੀ ਰਿਪੇਅਰ ਅਤੇ ਮੇਨਟੀਨੈਂਸ ਵੱਲ ਕੋਈ ਖ਼ਾਸਾ ਧਿਆਨ ਨਹੀਂ ਦਿੱਤਾ ਜਾਂਦਾ, ਜਿਸ ਕਾਰਨ ਇਹ ਯੰਤਰ ਸਕੂਲਾਂ ’ਚ ਬਿਨਾਂ ਵਰਤੇ ਹੀ ਪਏ ਰਹਿੰਦੇ ਹਨ। ਉਕਤ ਗੱਲਾਂ ਨੂੰ ਧਿਆਨ ’ਚ ਰੱਖਦੇ ਹੋਏ ਵਿਭਾਗ ਵੱਲੋਂ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਦੀ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਸਕੂਲ ਮੁਖੀਆਂ ਨੂੰ ਵਿਸ਼ੇਸ਼ ਨਿਰਦੇਸ਼ ਜਾਰੀ ਕਰ ਕੇ ਉਨ੍ਹਾਂ ਦੀ ਸੁਚੱਜੀ ਸਾਂਭ-ਸੰਭਾਲ ਕਰਨ ਬਾਰੇ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਖ਼ਰਾਬ ਮੌਸਮ ਵਿਚਾਲੇ ਦਰਦਨਾਕ ਖ਼ਬਰ : ਹਨ੍ਹੇਰੀ-ਤੂਫ਼ਾਨ ਦੀ ਕਵਰੇਜ ਕਰ ਰਹੇ ਪੱਤਰਕਾਰ ਦੀ ਮੌਤ (ਵੀਡੀਓ)
ਅੱਗ ਬੁਝਾਊ ਯੰਤਰ ਦੀ ਅਣਦੇਖੀ
ਵਿਭਾਗ ਨੇ ਪਾਇਆ ਕਿ ਕਈ ਸਕੂਲਾਂ ’ਚ ਅੱਗ ਬੁਝਾਊ ਯੰਤਰ ਤਾਂ ਲੱਗੇ ਹੋਏ ਹਨ ਪਰ ਉਨ੍ਹਾਂ ਦੀ ਨਿਯਮ ਨਾਲ ਜਾਂਚ ਅਤੇ ਰੀਫਿਲ ਨਹੀਂ ਕਰਵਾਇਆ ਜਾਂਦਾ। ਇਸ ਨਾਲ ਅੱਗ ਲੱਗਣ ਦੀ ਸੂਰਤ ’ਚ ਇਹ ਯੰਤਰ ਬੇਕਾਰ ਹੋ ਜਾਂਦੇ ਹਨ। ਆਮ ਕਰ ਕੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਦੀ ਜਾਣਕਾਰੀ ਨਹੀਂ ਹੁੰਦੀ। ਐਮਰਜੈਂਸੀ ਦੀ ਹਾਲਤ ’ਚ ਘਬਰਾਹਟ ਦੀ ਸਥਿਤੀ ਪੈਦਾ ਹੋ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ : ਹਫ਼ਤਾ ਪਹਿਲਾਂ ਲਿਆਂਦੇ AC 'ਚ ਜ਼ੋਰਦਾਰ ਧਮਾਕਾ, ਸਾਰਾ ਟੱਬਰ ਰਹਿ ਗਿਆ ਹੱਕਾ-ਬੱਕਾ
ਇਹ ਹਨ ਨਵੇਂ ਨਿਰਦੇਸ਼
ਅੱਗ ਬੁਝਾਊ ਯੰਤਰਾਂ ਦਾ ਪ੍ਰਬੰਧ
ਸਾਰੇ ਸਕੂਲਾਂ ’ਚ ਆਸਾਨੀ ਨਾਲ ਪਹੁੰਚ ਸਕਣ ਵਾਲੀਆਂ ਥਾਵਾਂ ’ਤੇ ਅੱਗ ਬੁਝਾਊ ਯੰਤਰ ਲਗਾਏ ਜਾਣਗੇ।
ਹਰ ਮਹੀਨੇ ਹੋਵੇਗੀ ਜਾਂਚ ਅਤੇ ਸਾਲਾਨਾ ਰੀਫਿਲ
ਰੀਫਿਲ ਦੀ ਤਾਰੀਖ਼ ਅੱਗ ਬੁਝਾਊ ਯੰਤਰ ’ਤੇ ਅਤੇ ਸਕੂਲ ਰਜਿਸਟਰ ’ਚ ਦਰਜ ਕੀਤੀ ਜਾਣੀ ਚਾਹੀਦੀ ਹੈ।
ਜ਼ਿਲ੍ਹਾ ਫਾਇਰ ਐਂਡ ਐਮਰਜੈਂਸੀ ਸੇਵਾ ਵਿਭਾਗ ਦੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਸਟਾਫ ਨੂੰ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਦੀ ਟ੍ਰੇਨਿੰਗ ਦਿੱਤੀ ਜਾਵੇਗੀ।
ਅੱਗ ਤੋਂ ਬਚਾਅ ਦੇ ਉਪਾਅ
ਸਕੂਲ ਕੰਪਲੈਕਸ ਨੂੰ ਜਲਣਸ਼ੀਲ ਅਤੇ ਜ਼ਹਿਰੀਲੇ ਪਦਾਰਥਾਂ ਤੋਂ ਮੁਕਤ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਸਕੂਲਾਂ ’ਚ ਮੁੱਖ ਥਾਵਾਂ ’ਤੇ ਫਾਇਰ ਵਿਭਾਗ ਅਤੇ ਹਸਪਤਾਲ ਦੇ ਐਮਰਜੈਂਸੀ ਨੰਬਰ ਪ੍ਰਦਰਸ਼ਿਤ ਕਰਨੇ ਹੋਣਗੇ।
ਰਸੋਈ ਘਰ ਅਤੇ ਵਰਕਸ਼ਾਪ ’ਚ ਸਾਵਧਾਨੀ
ਰਸੋਈ ਘਰ ਅਤੇ ਸਟੋਰ ਰੂਮ ’ਚ ਅੱਗ ਬੁਝਾਊ ਯੰਤਰ ਪ੍ਰਣਾਲੀ ਜ਼ਰੂਰੀ ਕਰ ਦਿੱਤੀ ਗਈ ਹੈ। ਰਸੋਈਆਂ ਨੂੰ ਅੱਗ ਫੜ੍ਹਨ ਵਾਲੇ ਕੱਪੜਿਆਂ ਦੀ ਬਜਾਏ ਸੂਤੀ ਕੱਪੜੇ ਪਹਿਨਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਗੈਸ ਸਿਲੰਡਰਾਂ ਦੇ ਆਸ-ਪਾਸ ਜਲਣਸ਼ੀਲ ਪਦਾਰਥ ਰੱਖਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ।
ਵਿਗਿਆਨ ਵਰਕਸ਼ਾਪਾਂ ’ਚ ਅਧਿਆਪਕਾਂ ਦੀ ਸਖ਼ਤ ਦੇਖ-ਰੇਖ ਵਿਚ ਹੀ ਵਿਦਿਆਰਥੀਆਂ ਨੂੰ ਕੈਮੀਕਲਸ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਗਈ ਹੈ।
ਰੈਗੂਲਰ ਨਿਰੀਖਣ
ਸਕੂਲਾਂ ’ਚ ਲੱਗੇ ਸਾਰੇ ਬਿਜਲੀ ਯੰਤਰਾਂ ਦੀ ਸਮੇਂ-ਸਮੇਂ ’ਤੇ ਜਾਂਚ ਕਰਵਾਈ ਜਾਵੇਗੀ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਬਿਜਲੀ ਦੀ ਖ਼ਰਾਬੀ ਨੂੰ ਰੋਕਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News