B''Day Spl :ਅੱਜ ਹੈ ਇਸ ਮਸ਼ਹੂਰ ਅਦਾਕਾਰਾ ਦਾ ਜਨਮਦਿਨ, ਬੋਲਡਨੈੱਸ ਅਤੇ ਫਿਟਨੈੱਸ ਕਾਰਨ ਰਹਿੰਦੀ ਹੈ ਚਰਚਾ ''ਚ

Thursday, Jun 13, 2024 - 01:32 PM (IST)

B''Day Spl :ਅੱਜ ਹੈ ਇਸ ਮਸ਼ਹੂਰ ਅਦਾਕਾਰਾ ਦਾ ਜਨਮਦਿਨ, ਬੋਲਡਨੈੱਸ ਅਤੇ ਫਿਟਨੈੱਸ ਕਾਰਨ ਰਹਿੰਦੀ ਹੈ ਚਰਚਾ ''ਚ

ਮੁੰਬਈ- ਅਦਾਕਾਰ ਦਿਸ਼ਾ ਪਟਾਨੀ ਦਾ ਜਨਮ 13 ਜੂਨ 1992 ਨੂੰ ਬਰੇਲੀ 'ਚ ਹੋਇਆ ਹੈ। ਉਸ ਨੇ ਆਪਣੀ ਸਿੱਖਿਆ ਬਰੇਲੀ 'ਚ ਹੀ ਪ੍ਰਾਪਤ ਕੀਤੀ। ਉਸ ਦੀ ਮਾਂ ਮੈਡੀਕਲ ਵਿਭਾਗ 'ਚ ਅਤੇ ਪਿਤਾ ਬਰੇਲੀ 'ਚ ਪੁਲਸ 'ਚ ਸਨ। ਦਿਸ਼ਾ ਇੱਕ ਭਾਰਤੀ ਅਦਾਕਾਰਾ ਹੈ, ਜੋ ਮੁੱਖ ਤੌਰ 'ਤੇ ਹਿੰਦੀ ਫਿਲਮਾਂ 'ਚ ਕੰਮ ਕਰਦੀ ਹੈ। ਉਸ ਨੇ 2015 'ਚ ਤੇਲਗੂ ਫ਼ਿਲਮ 'ਲੋਫਰ' ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। 2016 'ਚ  ਦਿਸ਼ਾ ਨੇ ਹਿੰਦੀ ਫ਼ਿਲਮ ਇੰਡਸਟਰੀ 'ਚ 'ਧੋਨੀ: ਦਿ ਅਨਟੋਲਡ ਸਟੋਰੀ' ਨਾਲ ਡੈਬਿਊ ਕੀਤਾ ਸੀ।

PunjabKesari

ਸਾਲ 2016 'ਚ ਰਿਲੀਜ਼ ਹੋਈ ਬਾਇਓਪਿਕ ਫਿਲਮ 'ਐੱਮ.ਐੱਸ. ਧੋਨੀ: ਦਿ ਅਨਟੋਲਡ ਸਟੋਰੀ' ਨਾਲ ਹਿੰਦੀ ਫਿਲਮ ਇੰਡਸਟਰੀ 'ਚ ਆਪਣੀ ਸ਼ੁਰੂਆਤ ਕਰਨ ਵਾਲੀ ਦਿਸ਼ਾ ਪਟਾਨੀ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਸਨੇ ਆਪਣੀ ਪਹਿਲੀ ਹਿੰਦੀ ਫਿਲਮ ਤੋਂ ਹੀ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਸੀ। ਇਸ ਤੋਂ ਬਾਅਦ ਉਸ ਨੇ ਕਈ ਫ਼ਿਲਮਾਂ 'ਚ ਸ਼ਾਨਦਾਰ ਕੰਮ ਕੀਤਾ। ਹਾਲਾਂਕਿ, ਇਨ੍ਹੀਂ ਦਿਨੀਂ ਦਿਸ਼ਾ ਆਪਣੀ ਆਉਣ ਵਾਲੀ ਸਾਇੰਸ ਫਿਕਸ਼ਨ ਫਿਲਮ 'ਕਲਕੀ 2898' ਨੂੰ ਲੈ ਕੇ ਲਗਾਤਾਰ ਚਰਚਾ 'ਚ ਹੈ। ਹਾਲ ਹੀ 'ਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਦਿਸ਼ਾ ਇਸ ਫਿਲਮ 'ਚ ਐਕਸ਼ਨ ਕਰਦੀ ਨਜ਼ਰ ਆ ਰਹੀ ਹੈ। ਉਸ ਦਾ ਹੁਣ ਤੱਕ ਦਾ ਇਹ ਸਭ ਤੋਂ ਅਨੋਖਾ ਲੁੱਕ ਉਸ ਦੇ ਫੈਨਜ਼ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਦਿਸ਼ਾ ਸਿਰਫ਼ ਆਪਣੀਆਂ ਫਿਲਮਾਂ ਕਰਕੇ ਹੀ ਨਹੀਂ ਸਗੋਂ ਆਪਣੀ ਬੋਲਡਨੈੱਸ ਅਤੇ ਫਿਟਨੈੱਸ ਕਾਰਨ ਵੀ ਲਾਈਮਲਾਈਟ ਦਾ ਹਿੱਸਾ ਬਣੀ ਰਹਿੰਦੀ ਹੈ। ਅੱਜ 13 ਜੂਨ ਨੂੰ ਦਿਸ਼ਾ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। 

PunjabKesari

ਕਦੇ ਵੀ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ

ਦਿਸ਼ਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਅੱਜ ਦਿਸ਼ਾ ਦੇ ਇੰਸਟਾਗ੍ਰਾਮ 'ਤੇ 61.3 ਮਿਲੀਅਨ ਫਾਲੋਅਰਜ਼ ਹਨ। ਫੈਨਜ਼ ਵੀ ਉਸ ਦੀ ਹਰ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦਿਸ਼ਾ ਕਦੇ ਵੀ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ, ਕਿਉਂਕਿ ਉਹ ਏਅਰ ਫੋਰਸ ਪਾਇਲਟ ਬਣਨਾ ਚਾਹੁੰਦੀ ਸੀ। ਅਸਲ 'ਚ ਹੋਇਆ ਇਹ ਕਿ ਜਦੋਂ ਦਿਸ਼ਾ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੀ ਸੀ ਤਾਂ ਉਸ ਦੇ ਇਕ ਦੋਸਤ ਨੇ ਉਸ ਨੂੰ ਮਾਡਲਿੰਗ ਮੁਕਾਬਲੇ ਬਾਰੇ ਦੱਸਿਆ ਸੀ, ਜੋ ਜੇਤੂ ਪ੍ਰਤੀਯੋਗੀ ਨੂੰ ਮੁੰਬਈ ਲੈ ਕੇ ਜਾਵੇਗੀ। ਉਸ ਨੇ ਉਸ ਮੁਕਾਬਲੇ ਲਈ ਅਪਲਾਈ ਕੀਤਾ ਅਤੇ ਜਿੱਤ ਵੀ ਗਈ। ਮੁੰਬਈ ਆਉਣ ਤੋਂ ਬਾਅਦ ਦਿਸ਼ਾ ਨੇ ਇਕ ਏਜੰਸੀ ਨਾਲ ਮੁਲਾਕਾਤ ਕੀਤੀ ਅਤੇ ਉੱਥੋਂ ਉਸ ਦਾ ਫਿਲਮੀ ਕਰੀਅਰ ਸ਼ੁਰੂ ਹੋਇਆ।

ਇਹ ਖ਼ਬਰ ਵੀ ਪੜ੍ਹੋ- IND VS PAK ਮੈਚ ਦੌਰਾਨ ਗੁੱਸੇ 'ਚ 'ਲਾਲ' ਹੋਈ ਅਨੁਸ਼ਕਾ ਸ਼ਰਮਾ ਦਾ ਵੀਡੀਓ ਹੋਇਆ ਵਾਇਰਲ

ਦਿਸ਼ਾ 'ਐੱਮ. ਐੱਸ. 'ਧੋਨੀ: ਦਿ ਅਨਟੋਲਡ ਸਟੋਰੀ', 'ਕੁੰਗ ਫੂ ਯੋਗਾ', 'ਵੈਲਕਮ ਟੂ ਦ ਨਿਊਯਾਰਕ', 'ਬਾਗੀ 2', 'ਭਾਰਤ', 'ਮਲੰਗ', 'ਰਾਧੇ', 'ਏਕ ਵਿਲੇਨ ਰਿਟਰਨਜ਼', 'ਸਮੇਤ ਕਈ ਫ਼ਿਲਮਾਂ 'ਚ ਯੋਧਾ' ਨੇ ਸ਼ਾਨਦਾਰ ਕੰਮ ਕੀਤਾ ਹੈ। ਦਿਸ਼ਾ ਦੇ ਪ੍ਰਸ਼ੰਸਕ ਉਸ ਦੀ ਆਉਣ ਵਾਲੀ ਫਿਲਮ 'ਕਲਕੀ 2898' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦਿਸ਼ਾ ਦੀ ਫਿਲਮ 'ਚ ਉਸ ਤੋਂ ਇਲਾਵਾ ਪੈਨ ਇੰਡੀਆ ਸਟਾਰ ਪ੍ਰਭਾਸ, ਦੀਪਿਕਾ ਪਾਦੂਕੋਣ, ਅਮਿਤਾਭ ਬੱਚਨ ਅਤੇ ਕਮਲ ਹਾਸਨ ਨਜ਼ਰ ਆਉਣਗੇ। ਇਹ ਫਿਲਮ 27 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

 


author

sunita

Content Editor

Related News