ਇਸ ਦੇਸ਼ ''ਚ ਫੈਲੀ ਰਹੱਸਮਈ ਬੀਮਾਰੀ, ਸਿਰਫ਼ 2 ਦਿਨਾਂ ਅੰਦਰ ਲੈ ਸਕਦੀ ਹੈ ਜਾਨ

06/16/2024 5:12:04 PM

ਜਾਪਾਨ- ਪੂਰਬੀ ਏਸ਼ੀਆਈ ਦੇਸ਼ ਜਾਪਾਨ ਨੂੰ ਇੰਨੀਂ ਦਿਨੀਂ ਇਕ ਅਜੀਬ ਬੀਮਾਰੀ ਨੇ ਆਪਣੀ ਲਪੇਟ 'ਚ ਲੈ ਲਿਆ ਹੈ, ਜਿਸ ਨਾਲ 48 ਘੰਟਿਆਂ ਯਾਨੀ 2 ਦਿਨਾਂ ਅੰਦਰ ਮਰੀਜ਼ ਦਮ ਤੋੜ ਦਿੱਤਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਰਹੱਸਮਈ ਬੀਮਾਰੀ ਮਾਸ ਖਾਣ ਵਾਲੇ ਬੈਕਟੀਰੀਆ ਨਾਲ ਫੈਲ ਰਹੀ ਹੈ। ਕੋਰੋਨਾ ਪਾਬੰਦੀ ਹਟਣ ਤੋਂ ਬਾਅਦ ਦੇਸ਼ ਇਕ ਵਾਰ ਫਿਰ ਨਵੀਂ ਬੀਮਾਰੀ ਦੀ ਲਪੇਟ 'ਚ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਇੰਫੈਕਸ਼ੀਅਸ ਡਿਸੀਜ਼ ਦਾ ਕਹਿਣਾ ਹੈ ਕਿ ਉਹ ਇਸ ਰਹੱਸਮਈ ਬੀਮਾਰੀ 'ਤੇ 1999 ਤੋਂ ਨਜ਼ਰ ਰੱਖ ਰਿਹਾ ਹੈ। ਇਸ ਸਾਲ 2 ਜੂਨ ਤੱਕ ਜਾਪਾਨ 'ਚ ਇਸ ਬੀਮਾਰੀ ਦੇ 977 ਮਾਮਲੇ ਦਰਜ ਹੋ ਚੁੱਕੇ ਹਨ, ਜਦੋਂ ਕਿ ਪਿਛਲੇ ਸਾਲ ਇਸ ਦਾ ਰਿਕਾਰਡ 941 ਸੀ। ਇਸ ਸਾਲ ਇਹ ਬੀਮਾਰੀ ਜ਼ਿਆਦਾਤਰ ਕਹਿਰ ਢਾਹ ਰਹੀ ਹੈ। ਮਾਹਿਰ ਅਨੁਸਾਰ, ਇਸ ਨੂੰ ਸਟ੍ਰੇਪਟੋਕੋਕਲ ਟਾਕਸਿਕ ਸ਼ਾਕ ਸਿੰਡ੍ਰੋਮ (ਐੱਸ.ਟੀ.ਐੱਸ.ਐੱਸ.) ਨਾਂ ਦਿੱਤਾ ਗਿਆ ਹੈ। 

ਇਸ ਬੀਮਾਰੀ ਦੇ ਲੱਛਣ

ਇਸ ਬੀਮਾਰੀ ਦੀ ਸ਼ੁਰੂਆਤ ਆਮ ਤੌਰ 'ਤੇ ਸੋਜ ਅਤੇ ਗਲ਼ੇ 'ਚ ਖਰਾਸ਼ ਨਾਲ ਸ਼ੁਰੂ ਹੁੰਦੀ ਹੈ ਪਰ ਕੁਝ ਤਰ੍ਹਾਂ ਦੇ ਬੈਕਟੀਰੀਆ ਕਾਰਨ ਲੱਛਣ ਤੇਜ਼ੀ ਨਾਲ ਵਿਕਸਿਤ ਹੋ ਸਕਦੇ ਹਨ। ਜਿਨ੍ਹਾਂ 'ਚ ਸਰੀਰ ਦੇ ਅੰਗਾਂ 'ਚ ਦਰਦ ਅਤੇ ਸੋਜ, ਬੁਖ਼ਾਰ, ਘੱਟ ਬਲੱਡ ਪ੍ਰੈਸ਼ਰ ਸ਼ਾਮਲ ਹੈ। ਸਾਹ ਲੈਣ 'ਚ ਸਮੱਸਿਆ, ਅੰਗਾਂ ਦਾ ਕੰਮ ਕਰਨਾ ਬੰਦ ਹੋ ਜਾਣਾ ਅਤੇ ਫਿਰ ਮੌਤ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਬੀਮਾਰੀ ਦਾ 50 ਸਾਲ ਤੋਂ ਵੱਧ ਉਮਰ ਦੇ ਲੋਕਾਂ 'ਚ ਫੈਲਣ ਦਾ ਵੱਧ ਖ਼ਤਰਾ ਹੈ।

48 ਘੰਟਿਆਂ ਅੰਦਰ ਹੋ ਸਕਦੀ ਹੈ ਮੌਤ

ਟੋਕੀਓ ਮਹਿਲਾ ਮੈਡੀਕਲ ਯੂਨੀਵਰਸਿਟੀ 'ਚ ਇਨਫੈਕਡ ਰੋਗਾਂ ਦੇ ਪ੍ਰਫੈਸਰ ਕੇਨ ਕਿਕੁਚੀ ਦਾ ਕਹਿਣਾ ਹੈ,''ਇਸ ਬੀਮਾਰੀ ਦਾ ਸਭ ਤੋਂ ਵੱਧ ਖ਼ਤਰਾ ਇਹ ਹੈ ਕਿ ਮੌਤ 48 ਘੰਟਿਆਂ ਦੇ ਅੰਦਰ ਹੋ ਸਕਦੀ ਹੈ। ਇਸ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਵੇਂ ਹੀ ਕਿਸੇ ਮਰੀਜ਼ ਨੂੰ ਸਵੇਰੇ ਪੈਰ 'ਚ ਸੋਜ ਦਿਖਾਈ ਦਿੰਦੀ ਹੈ, ਦੁਪਹਿਰ ਤੱਕ ਇਹ ਗੋਢੇ ਤੱਕ ਫੈਲ ਸਕਦੀ ਹੈ ਅਤੇ 48 ਘੰਟਿਆਂ ਅੰਦਰ ਉਸ ਦੀ ਮੌਤ ਹੋ ਸਕਦੀ ਹੈ।'' ਕਿਕੁਚੀ ਦਾ ਕਹਿਣਾ ਹੈ ਕਿ ਇੰਫੈਕਸ਼ਨ ਦੀ ਮੌਜੂਦਾ ਦਰ ਨੂੰ ਦੇਖੀਏ ਤਾਂ ਜਾਪਾਨ 'ਚ ਇਸ ਤਰ੍ਹਾਂ ਦੇ ਮਾਮਲਿਆਂ ਦੀ ਗਿਣਤੀ ਇਸ ਸਾਲ 2,500 ਤੱਕ ਪਹੁੰਚ ਸਕਦੀ ਹੈ। ਇਸ 'ਚ ਮੌਤ ਦਰ 30 ਫ਼ੀਸਦੀ ਹੋ ਸਕਦੀ ਹੈ, ਜੋ ਬੇਹੱਦ ਭਿਆਨਕ ਹੈ। ਕਿਕੁਚੀ ਨੇ ਲੋਕਾਂ ਨੂੰ ਹੱਥ ਦੀ ਸਵੱਛਤਾ ਬਣਾਈ ਰੱਖਣ ਅਤੇ ਜ਼ਖ਼ਮ ਦੇ ਇਲਾਜ 'ਚ ਲਾਪਰਵਾਹੀ ਨਾ ਵਰਤਣ ਦੀ ਅਪੀਲ ਕੀਤੀ ਹੈ। ਇਹ ਬੈਕਟੀਰੀਆ ਗੰਦਗੀ ਨਾਲ ਹੱਥਾਂ ਅਤੇ ਫਿਰ ਸਰੀਰ ਦੇ ਅੰਦਰ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News