ਚਿਹਰੇ ਦੇ ਰੁੱਖੇਪਨ ਨੂੰ 5 ਮਿੰਟਾਂ ''ਚ ਦੂਰ ਕਰੇ ਇਹ ਮਾਸਕ
Thursday, Mar 16, 2017 - 03:45 PM (IST)
ਜਲੰਧਰ— ਚਿਹਰੇ ਦੀ ਜੇਕਰ ਠੀਕ ਤਰ੍ਹਾਂ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਇਸ ਕਾਰਨ ਚਿਹਰੇ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਵੇਂ ਰੁੱਖਾਪਨ, ਬੇਜਾਨ ਚਮੜੀ ਆਦਿ। ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲੜਕੀਆਂ ਬਹੁਤ ਸਾਰੇ ਬਿਊਟੀ ਪ੍ਰੋਡਕਟਾ ਦਾ ਇਸਤੇਮਾਲ ਕਰਦੀਆਂ ਹਨ ਜਿਨ੍ਹਾਂ ਨਾਲ ਉਹਨਾਂ ਨੂੰ ਕੁੱਝ ਜ਼ਿਆਦਾ ਅਸਰ ਨਜ਼ਰ ਨਹੀਂ ਆਉਂਦਾ। ਜੇਕਰ ਤੁਹਾਡੀ ਵੀ ਅਜਿਹੀ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਫੇਸ ਮਾਸਕ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੇ ਚਿਹਰੇ ਦਾ ਰੁੱਖਾਪਨ ਦੂਰ ਹੋ ਜਾਵੇਗਾ ਅਤੇ ਚਮੜੀ ਚਮਕਦਾਰ ਹੋ ਜਾਵੇਗੀ। ਇਸ ਫੇਸ ਮਾਸਕ ਨੂੰ ਤੁਸੀ ਘਰ ''ਚ ਵੀ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ।
ਜ਼ਰੂਰੀ ਸਮੱਗਰੀ
- 2ਚਮਚ ਮਲਾਈ
- 1ਚਮਚ ਦੁੱਧ
- 1ਚਮਚ ਸ਼ਹਿਦ
- 1ਚੁਟਕੀ ਹਲਦੀ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਕਟੋਰੀ ''ਚ ਮਲਾਈ, ਦੁੱਧ, ਸ਼ਹਿਦ ਅਤੇ ਹਲਦੀ ਪਾ ਲਓ।
2. ਹੁਣ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ।
3. ਹੁਣ ਇਸ ਮਾਸਕ ਨੂੰ ਆਪਣੇ ਚਿਹਰੇ ''ਤੇ ਲਗਾ ਲਓ।
4. 15-20 ਮਿੰਟਾਂ ਤੱਕ ਮਾਸਕ ਨੂੰ ਲੱਗਾ ਰਹਿਣ ਦਿਓ । ਇਸ ਤੋਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।
5. ਤੁਸੀ ਇਸ ਮਿਸ਼ਰਨ ਦਾ ਇਸਤੇਮਾਲ ਹਫਤੇ ਵਿਚ ਇਕ ਵਾਰ ਕਰ ਸਕਦੇ ਹੋ।
