ਵਿਟਾਮਿਨ ਈ ਤੇਲ ਵਿਚ ਲੁਕੇ ਹਨ ਕਈ ਬਿਊਟੀ ਸੀਕ੍ਰੇਟਸ

11/16/2017 2:00:04 PM

ਨਵੀਂ ਦਿੱਲੀ— ਬਾਕੀ ਪੋਸ਼ਕ ਤੱਤਾਂ ਦੀ ਤਰ੍ਹਾਂ ਸਾਡੇ ਸਰੀਰ ਨੂੰ ਵਿਟਾਮਿਨ ਈ ਦੀ ਵੀ ਬਹੁਤ ਲੋੜ ਹੁੰਦੀ ਹੈ। ਚਮੜੀ ਤੇ ਵਾਲਾਂ ਲਈ ਇਸ ਨੂੰ ਬੈਸਟ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਸਕਿਨ ਡ੍ਰਾਈਨੈੱਸ, ਪਿੰਪਲਸ ਤੇ ਵਾਲਾਂ ਦੀ ਕਿਸੇ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਵਿਟਾਮਿਨ ਈ ਤੇਲ ਲਾਉਣਾ ਸ਼ੁਰੂ ਕਰ ਦਿਓ। ਤੁਹਾਨੂੰ ਕਿਸੇ ਵੀ ਫਾਰਮੇਸੀ ਦੀ ਦੁਕਾਨ ਤੋਂ ਵਿਟਾਮਿਨ ਈ ਤੇਲ ਦੇ ਕੈਪਸੂਲ ਮਿਲ ਜਾਣਗੇ, ਜਿਨ੍ਹਾਂ ਨੂੰ ਤੁਸੀਂ ਸਕਿਨ ਤੇ ਵਾਲਾਂ ਲਈ ਵਰਤ ਸਕਦੇ ਹੋ ਪਰ ਇਨ੍ਹਾਂ ਕੈਪਸੂਲਸ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲੈ ਲਓ ਕਿਉਂਕਿ ਇਹ ਕਈ ਤਰ੍ਹਾਂ ਦੇ ਹੁੰਦੇ ਹਨ, ਇਸ ਲਈ ਵਿਟਾਮਿਨ ਈ ਦੇ ਕੈਪਸੂਲ ਖਾਣ ਤੋਂ ਪਹਿਲਾਂ ਪੂਰੀ ਜਾਣਕਾਰੀ ਜ਼ਰੂਰ ਲਓ।
1. ਝੁਰੜੀਆਂ ਕਰੇ ਗਾਇਬ
ਚਿਹਰੇ 'ਤੇ ਝੁਰੜੀਆਂ ਦਿਖਣ ਤਾਂ ਤੁਸੀਂ ਉਮਰਦਰਾਜ਼ ਲੱਗਦੇ ਹੋ। ਇਨ੍ਹਾਂ ਝੁਰੜੀਆਂ ਨੂੰ ਤੁਸੀਂ ਵਿਟਾਮਿਨ ਈ ਦੀ ਮਦਦ ਨਾਲ ਦੂਰ ਕਰ ਸਕਦੇ ਹੋ ਕਿਉਂਕਿ ਇਸ ਵਿਚ ਐਂਟੀ ਏਜਿੰਗ ਗੁਣ ਹੁੰਦੇ ਹਨ, ਜੋ ਸਕਿਨ ਦੀਆਂ ਕੋਸ਼ਿਕਾਵਾਂ ਦੀ ਮੁਰੰਮਤ ਕਰ ਕੇ ਨਵੇਂ ਸੈੱਲਾਂ ਦਾ ਨਿਰਮਾਣ ਕਰਦੇ ਹਨ, ਜਿਸ ਨਾਲ ਸਕਿਨ ਲੰਬੇ ਸਮੇਂ ਤਕ ਜਵਾਨ ਦਿਖਦੀ ਹੈ।
2. ਡ੍ਰਾਈਨੈੱਸ
ਸਰਦੀਆਂ ਦੇ ਮੌਸਮ 'ਚ ਜੇਕਰ ਸਕਿਨ, ਹੱਥ, ਪੈਰ, ਬੁੱਲ੍ਹ ਜਾਂ ਫਿਰ ਅੱਡੀਆਂ ਫਟ ਜਾਣ ਤਾਂ ਰਾਤ ਨੂੰ ਵਿਟਾਮਿਨ ਈ ਦਾ ਤੇਲ ਲਾ ਕੇ ਸੌਂ ਜਾਓ। ਇਸ ਨਾਲ ਤੁਰੰਤ ਆਰਾਮ ਮਿਲੇਗਾ। ਇਹ ਬੈਸਟ ਮੁਆਇਸਚੁਰਾਈਜ਼ਰ ਦਾ ਕੰਮ ਕਰ ਕੇ ਸਕਿਨ ਨੂੰ ਨਮੀ ਪ੍ਰਦਾਨ ਕਰਦਾ ਹੈ। ਤੁਸੀਂ ਬਾਡੀ ਲੋਸ਼ਨ ਜਾਂ ਨਾਰੀਅਲ ਤੇਲ 'ਚ ਮਿਕਸ ਕਰ ਕੇ ਇਸ ਦੀ ਵਰਤੋਂ ਕਰ ਸਕਦੇ ਹੋ।
3. ਪਿੰਪਲਸ ਅਤੇ ਦਾਗ ਧੱਬੇ
ਜੇਕਰ ਤੁਹਾਡੇ ਚਿਹਰੇ 'ਤੇ ਵਾਰ-ਵਾਰ ਮੁਹਾਂਸੇ ਹੋ ਰਹੇ ਹਨ ਜਾਂ ਉਨ੍ਹਾਂ ਦੇ ਜ਼ਿੱਦੀ ਦਾਗਾਂ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਤਾਂ ਜੈਤੂਨ ਦੇ ਤੇਲ 'ਚ ਵਿਟਾਮਿਨ ਈ ਤੇਲ ਮਿਕਸ ਕਰ ਕੇ ਵਰਤੋ। ਇਸ ਵਿਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟਸ ਚਮੜੀ ਦੀ ਹੀਲਿੰਗ ਪ੍ਰਾਸੈੱਸ ਨੂੰ ਤੇਜ਼ ਕਰਦੇ ਹਨ, ਜਿਸ ਨਾਲ ਕੋਲੇਜ਼ਨ ਵਧਣ ਲੱਗਦਾ ਹੈ ਤੇ ਮੁਹਾਂਸਿਆਂ ਤੇ ਦਾਗ-ਧੱਬਿਆਂ ਦੀ ਛੁੱਟੀ ਕਰ ਦਿੰਦਾ ਹੈ।
4. ਸਨਬਰਨ ਸਕਿਨ ਲਈ ਬੈਸਟ
ਜੇਕਰ ਤੁਹਾਡੀ ਸਕਿਨ ਸਨਬਰਨ ਦਾ ਸ਼ਿਕਾਰ ਹੋ ਗਈ ਹੈ ਤਾਂ ਉਥੇ ਨਾਰੀਅਲ ਤੇਲ 'ਚ ਵਿਟਾਮਿਨ ਈ ਤੇਲ ਮਿਕਸ ਕਰ ਕੇ ਹੌਲੀ-ਹੌਲੀ ਮਸਾਜ ਕਰੋ। ਇਹ ਧੁੱਪ ਕਾਰਨ ਹੋਏ ਕਾਲੇਪਣ ਤੋਂ ਤੁਰੰਤ ਰਾਹਤ ਪਹੁੰਚਾਉਂਦਾ ਹੈ।
ਕਲੀਂਜਰ ਅਤੇ ਮੇਕਅੱਪ ਰਿਮੂਵਰ
ਇਹ ਤੇਲ ਤੁਹਾਡੀ ਚਮੜੀ ਦੀ ਸਤ੍ਹਾ ਤੋਂ ਅਸ਼ੁੱਧੀਆਂ ਨੂੰ ਦੂਰ ਕਰਦਾ ਹੈ। ਤੁਸੀਂ ਇਸ ਤੋਂ ਮੇਕਅਪ ਰਿਮੂਵਰ ਦਾ ਕੰਮ ਵੀ ਲੈ ਸਕਦੇ ਹੋ। ਰੂੰ ਦੀ ਮਦਦ ਨਾਲ ਇਸ ਤੇਲ ਦੀ ਵਰਤੋਂ ਚਮੜੀ 'ਤੇ ਕਰੋ। ਤੁਸੀਂ ਦਿਨ 'ਚ ਦੋ ਵਾਰ ਇਸ ਦੀ ਵਰਤੋਂ ਕਰ ਸਕਦੇ ਹੋ।
1. ਵਾਲਾਂ ਦੀ ਤੇਜ਼ੀ ਨਾਲ ਗ੍ਰੋਥ
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਾਲ ਤੇਜ਼ੀ ਨਾਲ ਲੰਬੇ ਹੋਣ ਤਾਂ ਕਿਸੇ ਵੀ ਤੇਲ 'ਚ ਵਿਟਾਮਿਨ ਈ ਦੇ 2 ਕੈਪਸੂਲ ਮਿਕਸ ਕਰ ਕੇ ਵਾਲਾਂ 'ਚ ਲਾਓ। ਡੈਮੇਜ ਹੋਏ ਵਾਲ ਵੀ ਰਿਪੇਅਰ ਹੋਣ ਲੱਗਣਗੇ ਤੇ ਵਾਲਾਂ ਦਾ ਤੇਜ਼ੀ ਨਾਲ ਵਿਕਾਸ ਹੋਵੇਗਾ।
2. ਚਮਕ ਤੇ ਮਜ਼ਬੂਤੀ
ਵਾਲਾਂ ਦੀ ਸਿਰਫ ਗ੍ਰੋਥ ਹੀ ਤੇਜ਼ੀ ਨਾਲ ਨਹੀਂ ਹੋਵੇਗੀ, ਬਲਕਿ ਵਿਟਾਮਿਨ ਈ ਤੇਲ ਨਾਲ ਵਾਲਾਂ 'ਚ ਚਮਕ ਤੇ ਮਜ਼ਬੂਤੀ ਵੀ ਆਵੇਗੀ। ਇਹ ਵਾਲਾਂ ਦੀ ਚੰਗੀ ਤਰ੍ਹਾਂ ਡੀਪ ਕੰਡੀਸ਼ਨਿੰਗ ਕਰਦਾ ਹੈ।
3. ਸਮੇਂ ਤੋਂ ਪਹਿਲਾਂ ਸਫੈਦ ਵਾਲ
ਚਮੜੀ ਦੀ ਤਰ੍ਹਾਂ ਵਿਟਾਮਿਨ ਈ ਵਾਲਾਂ ਨੂੰ ਵੀ ਜਵਾਨ ਰੱਖਦਾ ਹੈ। ਇਸ ਵਿਚ ਮੌਜੂਦ ਸ਼ਕਤੀਸ਼ਾਲੀ ਐਂਟੀ ਆਕਸੀਡੈਂਟਸ ਸਮੇਂ ਤੋਂ ਪਹਿਲਾਂ ਵਾਲਾਂ ਨੂੰ ਸਫੈਦ ਨਹੀਂ ਹੋਣ ਦਿੰਦੇ।


Related News