ਮਗਾਂ(ਪੀਪਲੀ) ਨਾਲ ਹੋਵੇਗਾ ਕੈਂਸਰ ਦਾ ਇਲਾਜ
Saturday, Jan 14, 2017 - 05:10 PM (IST)

ਜਲੰਧਰ— ਭੋਜਨ ਨੂੰ ਮਸਾਲੇਦਾਰ ਬਣਾਉਣ ਦੇ ਲਈ ਮਸ਼ਹੂਰ ਭਾਰਤੀ ਪੀਪਲੀ ਦਾ ਇਸਤੇਮਾਲ ਜਲਦ ਹੀ ਕੈਂਸਰ ਦੇ ਇਲਾਜ ਦੀ ਪ੍ਰਭਾਵੀ ਦਵਾਈ ਤਿਆਰ ਕਰਨ ਲਈ ਕੀਤਾ ਜਾ ਸਕਦਾ ਹੈ। ਜੀਵ ਰਸਾਇਣ ਵਿਗਿਆਨ ਜਰਨਲ ''ਚ ਪ੍ਰਕਾਸ਼ਿਤ ਇਕ ਅਧਿਐਨ ਦੇ ਅਨੁਸਾਰ ਭਾਰਤੀ ਪੀਪਲੀ ''ਚ ਇਕ ਇਸ ਤਰ੍ਹਾਂ ਦਾ ਰਸਾਇਣ ਪਾਇਆ ਜਾਂਦਾ ਹੈ ਜੋ ਤੁਹਾਡੇ ਸਰੀਰ ''ਚ ਉਸ ਐਨਜ਼ਾਈਮ ਨੂੰ ਪੈਦਾ ਹੋਣ ਤੋਂ ਰੋਕਦਾ ਹੈ, ਜੋ ਵੱਡੀ ਸੰਖਿਆ ''ਚ ਟਿਊਮਰ ''ਚ ਪਾਇਆ ਜਾਂਦਾ ਹੈ। ਯੂ.ਟੀ ਦੱਖਣੀ-ਪੱਛਮੀ ਮੈਡੀਕਲ ਸੇਂਟਰ ਦੇ ਵਿਗਿਆਨੀਆਂ ਨੇ ਇਕ ਭਾਰਤੀ ਮਸਾਲੇ ਪੀਪਲੀ ਦੇ ਪੌਦੇ ''ਚ ਕੈਂਸਰ ਦੇ ਲੱਛਣਾ ਦਾ ਪਤਾ ਲਗਾਇਆ ਹੈ।
ਪੀਪਲੀ ''ਚ ਪਾਇਆ ਜਾਣ ਵਾਲਾ ਇਹ ਰਸਾਇਣ ਪਿਪਰਲੇਂਗਾਇਨ ਪੀਏਲ ਕਈ ਪ੍ਰਕਾਰ ਦੇ ਕੈਂਸਰ ਜਿਸ ਤਰ੍ਹਾਂ ਪਰੋਸਟੇਟ, ਛਾਤੀ, ਫੇਫੜੇ ਅਤੇ ਪ੍ਰਾਇਮਰੀ ਦਿਮਾਗ ਨੂੰ ਟਿਊਮਰ ਅਤੇ ਪੇਟ ਦੇ ਕੈਂਸਰ ਲਈ ਲਾਭਦਾਇਕ ਹੈ। ਜੀਵ ਰਸਾਇਣ ਅਤੇ ਰੇਡੀਏਸ਼ਨ ਕੈਂਸਰ ਦੇ ਸਹਾਇਕ ਪ੍ਰੋਫੈਸਰ ਡਾ. ਕੇਨਿਥ ਵੇਸਟਓਵਰ ਦੇ ਕਿਹਾ, '''' ਸਾਨੂੰ ਉਮੀਦ ਹੈ ਕਿ ਸਾਡੀ ਸੰਰਚਨਾ ਅਤਿਰਿਕਤ ਦਵਾ ਦੇ ਵਿਕਾਸ ''ਚ ਮਦਦਗਾਰ ਹੈ ਅਤੇ ਇਸ ਦੀ ਵਰਤੋਂ ਅਲੱਗ-ਅਲੱਗ ਪ੍ਰਕਾਰ ਦੇ ਕੈਂਸਰ ਦੇ ਉਪਚਾਰ ਲਈ ਕੀਤੀ ਜਾ ਸਕਦਾ ਹੈ।