ਇਸ ਤਰ੍ਹਾਂ ਬਣਾਓ ਅੰਬ ਰਬੜੀ

05/25/2017 2:55:24 PM

ਨਵੀਂ ਦਿੱਲੀ— ਗਰਮੀਆਂ ''ਚ ਅਸੀਂ ਅਜਿਹੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਾਂ ਜੋ ਸਾਨੂੰ ਗਰਮੀ ਤੋਂ ਰਾਹਤ ਦਵਾਉਂਦੀਆਂ ਹਨ। ਅਸੀਂ ਜ਼ਿਆਦਾ ਪੀਣ ਵਾਲੇ ਪਦਾਰਥ ਪਸੰਦ ਕਰਦੇ ਹਾਂ। ਗਰਮੀਆਂ ''ਚ ਅੰਬ ਜੋ ਕਿ ਫਲਾਂ ਦਾ ਰਾਜਾ ਅਖਵਾਉਂਦਾ ਨੂੰ ਕਈ ਤਰੀਕਿਆਂ ਨਾਲ ਖਾਧਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅੰਬ ਰਬੜੀ ਬਣਾਉਣੀ ਦੱਸ ਰਹੇ ਹਾਂ।
ਸਮੱਗਰੀ
- ਦੋ ਪੱਕੇ ਹੋਏ ਅੰਬ
- ਇਕ ਲੀਟਰ ਦੁੱਧ
- 100 ਗ੍ਰਾਮ ਚੀਨੀ
- ਛੇ ਬਦਾਮ
- 50 ਗ੍ਰਾਮ ਪਿਸਤਾ
- ਕੇਸਰ
ਵਿਧੀ
1. ਅੰਬ ਰਬੜੀ ਬਣਾਉਣ ਲਈ ਸਭ ਤੋਂ ਪਹਿਲਾਂ ਗੈਸ ''ਤੇ ਦੁੱਧ ਗਰਮ ਕਰੋ। 
2. ਇਕ ਪਾਸੇ ਬਦਾਮਾਂ ਨੂੰ ਗਰਮ ਪਾਣੀ ''ਚ ਭਿਓਂ ਦਿਓ। ਕੁਝ ਦੇਰ ਬਾਅਦ ਇਨ੍ਹਾਂÎ ਦਾ ਛਿਲਕਾ ਉਤਾਰ ਕੇ ਇਸ ਨੂੰ ਬਰੀਕ ਕੱਟ ਲਓ। ਇਸੇ ਤਰ੍ਹਾਂ ਪਿਸਤੇ ਨੂੰ ਵੀ ਬਰੀਕ ਕੱਟ ਲਓ।
3. ਦੁੱਧ ਗਰਮ ਹੋਣ ''ਤੇ ਉਸ ''ਚ ਚੀਨੀ ਅਤੇ ਕੇਸਰ ਮਿਲਾ ਦਿਓ। 
4. ਹੁਣ ਹੋਲੀ ਗੈਸ ''ਤੇ ਇਸ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਇਸ ਦੀ ਮਾਤਰਾ ਇਕ ਤਿਹਾਈ ਨਾ ਰਹਿ ਜਾਵੇ। ਧਿਆਨ ਰੱਖੋ ਕਿ ਇਸ ਨੂੰ ਹਿਲਾਂਦੇ ਰਹਿਣਾ ਚਾਹੀਦਾ ਹੈ।
5. ਹੁਣ ਇਸ ਨੂੰ ਕੁਝ ਦੇਰ ਠੰਡਾ ਹੋਣ ਦਿਓ। ਹੁਣ ਇਸ ''ਚ ਸਾਰੀ ਸਮੱਗਰੀ ਪਿਸਤਾ, ਅੰਬ, ਬਦਾਮ, ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਹਿਲਾਓ। ਇਸ ਨੂੰ ਫਰਿੱਜ ''ਚ ਰੱਖ ਦਿਓ।
6. ਅੰਬ ਰਬੜੀ ਤਿਆਰ ਹੈ।

Related News