ਪੁਰਾਣੇ ਕੱਪੜਿਆਂ ਨਾਲ ਘਰ ''ਚ ਹੀ ਬਣਾਓ ਫੁੱਟ ਮੈਟ

03/27/2017 11:53:08 AM

ਜਲੰਧਰ— ਸਾਡੇ ''ਚੋਂ ਬਹੁਤ ਸਾਰੇ ਲੋਕ ਹਨ ਜੋ ਕੱਪੜਿਆਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਨਹੀਂ ਤਾਂ ਕਿਸੇ ਨੂੰ ਦੇ ਦਿੰਦੇ ਹਨ, ਪਰ ਕਿ ਤੁਹਾਨੂੰ ਪਤਾ ਹੈ ਕਿ ਇਨ੍ਹਾਂ ਸਾਰੇ ਪੁਰਾਣੇ ਕੱਪੜਿਆਂ ਨੂੰ ਤੁਸੀਂ ਵੱਖ -ਵੱਖ ਢੰਗ ਨਾਲ ਵਰਤੋਂ ''ਚ ਲਿਆ ਸਕਦੇ ਹੋ। ਕਿਸੇ ਪੁਰਾਣੀ ਟੀ-ਸ਼ਰਟ ਨੂੰ ਦੌਬਾਰਾ ਪਹਿਣਨ ਯੋਗ ਬਣਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਪੁਰਾਣੇ ਕੱਪੜਿਆਂ ਨਾਲ ਫੁੱਟ ਮੈਟ ਵੀ ਬਣਾ ਸਕਦੇ ਹੋ। ਅਕਸਰ ਘਰ ''ਚੋਂ ਅੰਦਰ ਬਾਹਰ ਹੁੰਦੇ ਹੋਏ ਜੁੱਤੀਆਂ ''ਤੇ ਮਿੱਟੀ ਲੱਗ ਜਾਂਦੀ ਹੈ। ਇਸ ਲਈ ਮਿੱਟੀ ਨਾਲ ਘਰ ਦਾ ਫਰਸ਼ ਖਰਾਬ ਹੋ ਜਾਂਦਾ ਹੈ। ਇਸ ਕਾਰਨ ਫਰਸ਼ ਗੰਦਾ ਲੱਗਦਾ ਹੈ। ਇਸ ਲਈ ਜੇ ਮੈਟ ਵਿੱਛਿਆ ਹੋਵੇ ਤਾਂ ਕੋਈ ਸਮੱਸਿਆ ਨਹੀਂ ਆਵੇਗੀ। ਅੱਜ ਅਸੀਂ ਤੁਹਾਨੂੰ ਘਰ ਦੇ ਪੁਰਾਣੇ ਕੱਪੜਿਆਂ ਨਾਲ ਫੁੱਟ ਮੈਟ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ। 
ਬਣਾਉਣ ਲਈ ਸਮੱਗਰੀ  
- ਕੱਪੜੇ ਦੀਆਂ ਕਾਤਰਾਂ (ਲਗਭਗ 4-6 ਇੰਚ ਦੀ ਚੋੜਾਈ ''ਚ ਕੱਟੀਆਂ ਹੋਈਆਂ)
- ਪੁਰਾਣਾ ਤੋਲਿਆ
- ਮਜ਼ਬੂਤ ਸੂਈ
- ਮੋਟਾ ਧਾਗਾ
ਬਣਾਉਣ ਦਾ ਤਰੀਕਾ
1. ਸਭ ਤੋਂ ਪਹਿਲਾਂ ਤਿੰਨ ਕਾਤਰਾਂ ਲਵੋਂ। ਇਸ ਨੂੰ ਚੋਟੀ ਦੀ ਤਰ੍ਹਾਂ ਬਣਾ ਲਓ।
2. ਇਸ ਤੋਂ ਬਾਅਦ ਤਿੰਨ ਕਾਤਰਾਂ ਦਾ ਦੂਜਾ ਸੈਟ ਜੋੜ ਲਓ ਅਤੇ ਇਸ ਨੂੰ ਬਣਾਉਣਾ ਜਾਰੀ ਰੱਖੋ।
3. ਜਦੋਂ ਇਹ ਚੰਗੀ ਤਰ੍ਹਾਂ ਮੋਟੀ ਕਿਸੇ ਮੈਟ ਦੀ ਸ਼ੇਪ ''ਚ ਬਣ ਜਾਵੇ ਤਾਂ ਇਕ ਪੁਰਾਣੇ ਤੋਲੀਏ ਨੂੰ ਜ਼ਮੀਨ ''ਤੇ ਰੱਖ ਕੇ ਇਸ ਉਪਰ ਇਹ ਤਿਆਰ ਕੀਤੀ ਹੋਈ ਬਰੈਂਡਿੰਗ ਵਿੱਛਾ ਦਿਓ। 
4. ਫਿਰ ਇਸ ਗੋਲ ਸ਼ੇਪ ''ਚ ਸੂਈ ਦੀ ਮਦਦ ਨਾਲ ਇਸ ਨੂੰ ਸਿਲ ਦਿਓ। 


Related News