ਇਸ ਤਰ੍ਹਾਂ ਬਣਾਓ ਤਵਾ ਪਨੀਰ ਮਸਾਲਾ (ਵੀਡੀਓ)

10/21/2017 3:30:06 PM

ਜਲੰਧਰ— ਪਨੀਰ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੈ। ਕਈ ਲੋਕ ਪਨੀਰ ਖਾਣ ਦੇ ਸ਼ੌਕੀਨ ਹੁੰਦੇ ਹਨ। ਪਨੀਰ ਨੂੰ ਵੱਖ-ਵੱਖ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਤਵਾ ਪਨੀਰ ਮਸਾਲਾ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾ।
ਸਮੱਗਰੀ
- 2 ਚਮਚ ਬਟਰ
- 1/2 ਚਮਚ ਅਜਵਾਇਨ
- 100 ਗ੍ਰਾਮ ਪਿਆਜ਼
- 1 ਚਮਚ ਲਸਣ
- 1 ਚਮਚ ਅਦਰਕ
- 1 ਚਮਚ ਹਰੀ ਮਿਰਚ
- 80 ਗ੍ਰਾਮ ਸ਼ਿਮਲਾ ਮਿਰਚ
- 1/4 ਚਮਚ ਲਾਲ ਮਿਰਚ
- 1/4 ਚਮਚ ਹਲਦੀ
- 1 ਚਮਚ ਧਨੀਆ
- 1 ਚਮਚ ਪਾਵ ਭਾਜੀ ਮਸਾਲਾ
- 200 ਮਿ. ਲੀ. ਟਮਾਟਰ ਪਿਊਰੀ
- 1 ਚਮਚ ਨਮਕ
- 100 ਮਿ. ਲੀ. ਪਾਣੀ
- 1/2 ਚਮਚ ਸੁੱਕੀ ਮੇਥੀ ਦੇ ਪੱਤੇ
- ਧਨੀਆ ਸਜਾਉਣ ਦੇ ਲਈ
ਬਣਾਉਣ ਦੀ ਵਿਧੀ
1. ਇਕ ਪੈਨ 'ਚ 2 ਚਮਚ ਬਟਰ ਗਰਮ ਕਰ ਲਓ। ਹੁਣ ਇਸ 'ਚ 1/2 ਚਮਚ ਇਜਵਾਇਨ ਅਤੇ 100 ਗ੍ਰਾਮ ਪਿਆਜ਼ ਪਾ ਕੇ ਹਲਕਾ ਜਿਹਾ ਭੁੰਨ ਲਓ।
2. ਪਿਆਜ਼ ਦਾ ਰੰਗ ਹਲਕਾ ਬਰਾਉਨ ਹੋਣ 'ਤੇ ਇਸ 'ਚ 1 ਚਮਚ ਲਸਣ, 1 ਚਮਚ ਅਦਰਕ, 1 ਚਮਚ ਹਰੀ ਮਿਰਚ ਅਤੇ 80 ਗ੍ਰਾਮ ਸ਼ਿਮਲਾ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ 2-3 ਮਿੰਟ ਦੇ ਲਈ ਪਕਾਓ।
3. ਹੁਣ ਇਸ 'ਚ 1/4 ਚਮਚ ਲਾਲ ਮਿਰਚ, 1/4 ਚਮਚ ਹਲਦੀ, 1 ਚਮਚ ਧਨੀਆ ਅਤੇ 1 ਚਮਚ ਪਾਵ ਭਾਜੀ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
4. ਹੁਣ ਇਸ 'ਚ 200 ਮਿ. ਲੀ. ਟਮਾਟਰ ਦੀ ਪਿਊਰੀ ਪਾ ਕੇ ਮਿਲਾਓ। ਹੁਣ ਇਸ 'ਚ 1 ਚਮਚ ਨਮਕ ਪਾ ਕੇ 8-10 ਮਿੰਟ ਲਈ ਪਕਾਓ।
5. ਜਦੋਂ ਟਮਾਟਰ ਦੀ ਪਿਊਰੀ ਸੁੱਕ ਜਾਵੇ ਤਾਂ ਇਸ 'ਚ 100 ਮਿ. ਲੀ. ਪਾਣੀ ਪਾ ਕੇ ਲਗਾਤਾਰ ਪਕਾਓ।
6. ਬਾਅਦ 'ਚ ਇਸ 'ਚ 200 ਗ੍ਰਾਮ ਪਨੀਰ ਪਾਓ ਅਤੇ 2-3 ਮਿੰਟ ਦੇ ਲਈ ਪਕਾਓ। ਹੁਣ ਇਸ 'ਚ 1/2 ਚਮਚ ਸੁੱਕੀ ਮੇਥੀ ਦੇ ਪੱਤੇ ਪਾ ਕੇ ਚੰਗੀ ਤਰ੍ਹਾਂ ਮਿਲਾਓ।
7. ਤਵਾ ਪਨੀਰ ਮਸਾਲਾ ਤਿਆਰ ਹੈ। ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਨਾਨ ਜਾਂ ਰੋਟੀ ਨਾਲ ਸਰਵ ਕਰੋ।

 


Related News