ਬੱਚਿਆਂ ਲਈ ਇਸ ਤਰ੍ਹਾਂ ਬਣਾਓ ਬਿਸਕੁਟ ਕੇਕ

09/22/2017 6:22:56 PM

ਨਵੀਂ ਦਿੱਲੀ— ਬੱਚਿਆਂ ਨੂੰ ਕੇਕ, ਚਾਕਲੇਟ ਅਤੇ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ ਪਰ ਹਰ ਵਾਰ ਬਾਹਰ ਤੋਂ ਕੇਕ ਖਰੀਦਣਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ ਅਜਿਹੇ 'ਚ ਉਨ੍ਹਾਂ ਦੇ ਲਈ ਘਰ 'ਚ ਹੀ ਬਿਸਕੁਟ ਨਾਲ ਕੇਕ ਬਣਾ ਕੇ ਤੁਸੀਂ ਉਨ੍ਹਾਂ ਨੂੰ ਖਵਾ ਸਕਦੇ ਹੋ। ਜਿਸ 'ਚ ਮਿੱਠਾ ਵੀ ਘੱਟ ਹੁੰਦਾ ਹੈ ਅਤੇ ਇਸ ਨੂੰ ਬਣਾਉਣਾ ਵੀ ਆਸਾਨ ਹੁੰਦਾ ਹੈ । ਇਹ ਕੇਕ ਬੱਚਿਆਂ ਅਤੇ ਵੱਡਿਆਂ ਦੋਹਾਂ ਨੂੰ ਬਹੁਤ ਪਸੰਦ ਆਵੇਗਾ। ਆਓ ਜਾਣਦੇ ਹਾਂ ਬਿਸਕੁਟ ਕੇਕ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
-
12 ਪੀਸ ਮੈਰੀ ਗੋਲਡ ਬਿਸਕੁਟ 
- 250 ਗ੍ਰਾਮ ਚਾਕਲੇਟ 
- 2-3 ਬੂੰਦਾਂ ਵੇਨਿਲਾ ਅਸੈਂਸ
- 1 ਵੱਡਾ ਚਮਚ ਸ਼ਹਿਦ 
- ਡੇੜ ਚਮਚ ਮੱਖਣ
- 2 ਚਮਚ ਮਲਾਈ
ਬਣਾਉਣ ਦੀ ਵਿਧੀ
1.
ਸਭ ਤੋਂ ਪਹਿਲਾਂ ਮੈਰੀ ਗੋਲਡ ਬਿਸਕੁਟ ਨੂੰ ਛੋਟੇ-ਛੋਟੇ ਟੁੱਕੜਿਆਂ 'ਚ ਤੋੜ ਲਓ।
2. ਫਿਰ ਇਕ ਕਟੋਰੇ 'ਚ ਮੱਖਣ ਨੂੰ ਘੋਲ ਕੇ ਉਸ 'ਚ ਚਾਕਲੇਟ ਨੂੰ ਤੋੜ ਕੇ ਪਾ ਦਿਓ ਅਤੇ ਚੰਗੀ ਤਰ੍ਹਾਂ ਮਿਲਾਓ ਉਦੋਂ ਤੱਕ ਜਦੋਂ ਤੱਕ ਕਿ ਇਹ ਮੈਲਟ ਨਾ ਹੋ ਜਾਵੇ।
3. ਪਿਘਲੀ ਹੋਏ ਇਸ ਚਾਕਲੇਟ ਦੇ ਮਿਸ਼ਰਣ 'ਚ ਬਿਸਕੁਟ ਮਿਲਾਓ ਅਤੇ ਇਸ ਨੂੰ ਫਿਰ ਚੰਗੀ ਤਰ੍ਹਾਂ ਮਿਲਾਓ। ਜਦੋਂ ਤੱਕ ਇਸ ਦਾ ਸਮੂਦ ਘੋਲ ਨਾ ਬਣ ਜਾਵੇ।
4. ਇਸ ਘੋਲ 'ਚ ਸ਼ਹਿਦ ਅਤੇ ਵੇਨਿਲਾ ਅਸੈਂਸ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
5. ਇਕ ਬੇਕਿੰਗ ਟ੍ਰੇ 'ਚ ਬਟਰ ਪੇਪਰ ਲਗਾਓ ਅਤੇ ਉਸ 'ਚ ਇਹ ਮਿਕਸਚਰ ਪਾ ਕੇ ਚੰਗੀ ਤਰ੍ਹਾਂ ਬਰਾਬਰ ਕਰ ਲਓ।
6. ਫਿਰ ਇਸ ਨੂੰ ਫਰਿੱਜ 'ਚ ਤਿੰਨ ਘੰਟਿਆਂ ਤੱਕ ਸੈੱਟ ਹੋਣ ਦੇ ਲਈ ਰੱਖ ਦਿਓ। 
7. ਇਕ ਵੱਖਰੇ ਪੈਨ 'ਚ ਮੱਖਣ ਨੂੰ ਪਿਘਲਾ ਕੇ ਉਸ 'ਚ ਬਚੀ ਹੋਈ ਚਾਕਲੇਟ ਪਾਓ ਅਤੇ ਜਦੋਂ ਇਹ ਪਿਘਲ ਜਾਵੇ ਤਾਂ ਉਸ 'ਚ ਮਲਾਈ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
8. ਕੇਕ ਜਦੋਂ ਤਿਆਰ ਹੋ ਜਾਵੇ ਤਾਂ ਉਸ ਬੇਕਿੰਗ ਟ੍ਰੇ ਨੂੰ ਬਾਹਰ ਕੱਢ ਲਓ ਅਤੇ ਉਸ 'ਤੇ ਪਿਘਲੀ ਹੋਈ ਚਾਕਲੇਟ ਪਾ ਲਓ। ਤੁਹਾਡਾ ਕੇਕ ਤਿਆਰ ਹੈ ਇਸ ਨੂੰ ਆਪਣੀ ਮਨਪਸੰਦ ਸਟਾਈਲ 'ਚ ਕੱਟੋ।


Related News