ਇਸ ਤਰ੍ਹਾਂ ਘਰ ਵਿਚ ਹੀ ਬਣਾਓ ਲੀਚੀ ਆਈਸਕਰੀਮ

07/20/2017 5:38:05 PM

ਨਵੀਂ ਦਿੱਲੀ— ਗਰਮੀ ਦੇ ਮੌਸਮ ਵਿਚ ਆਈਸਕਰੀਮ ਨੂੰ ਕੋਈ ਮਨਾ ਨਹੀਂ ਕਰ ਸਕਦਾ, ਜੋ ਤੁਸੀਂ ਵੀ ਆਈਸਕਰੀਮ ਵਿਚ ਨਵਾਂ ਫਲੇਵਰ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਘਰ ਵਿਚ ਬਣਾ ਲਓ ਸੁਆਦੀ ਆਈਸਕਰੀਮ। ਜੋ ਖਾਣ ਵਿਚ ਕਾਫੀ ਸੁਆਦ ਹੋਵੇਗੀ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- 10-12 ਲੀਚੀ
- 1 ਕੱਪ ਕਰੀਮ
- ਅੱਧਾ ਕੱਪ ਖੰਡ
- 2 ਵੱਡੇ ਚੱਮਚ ਸੁੱਕੇ ਮੇਵੇ
ਬਣਾਉਣ ਦੀ ਵਿਧੀ
- ਸੱਭ ਤੋਂ ਪਹਿਲਾਂ ਖੰਡ ਵਿਚ ਕਰੀਮ ਮਿਲਾ ਕੇ 10 ਤੋਂ 15 ਮਿੰਟਾਂ ਤੱਕ ਚੰਗੀ ਤਰ੍ਹਾਂ ਨਾਸਲ ਫੈਂਟ ਲਓ।
- ਸੁੱਕੇ ਮੇਵਿਆਂ ਨੂੰ ਬਾਰੀਕ ਕੱਟ ਲਓ। 
- ਫੈਂਟੀ ਹੋਈ ਕਰੀਮ ਵਿਚ ਲੀਚੀ ਦੇ ਟੁੱਕੜੇ ਅਤੇ ਮੇਵੇ ਮਿਲਾਓ।
- ਫਿਰ ਇਸ ਮਿਸ਼ਰਣ ਨੂੰ ਫਰਿੱਜ਼ ਵਿਚ ਜੰਮਣ ਲਈ ਰੱਖ ਦਿਓ।
- ਜਦੋਂ ਆਈਸਕਰੀਮ ਜੰਮ ਜਾਵੇ ਤਾਂ ਇਸ ਨੂੰ ਬਾਹਰ ਕੱਢ ਕੇ ਇਕ ਵਾਰੀ ਚੰਗੀ ਤਰ੍ਹਾਂ ਨਾਲ ਫੈਂਟ ਲਓ ਅਤੇ ਦੌਬਾਰਾ ਜੰਮਣ ਲਈ ਰੱਖੋ।
- ਲੀਚੀ ਆਈਸਕਰੀ ਤਿਆਰ ਹੈ, ਇਸ ਨੂੰ ਆਪਣੀ ਪਸੰਦ ਦੀ ਸ਼ੇਪ ਨਾਲ ਗਾਰਨਿਸ਼ ਕਰਕੇ ਇਸ ਦਾ ਸੁਆਦ ਲਓ।
 


Related News