ਇਸ ਤਰ੍ਹਾਂ ਬਣਾਓ ਰਾਜਮਾ ਟਿੱਕੀ

11/18/2017 12:46:11 PM

ਨਵੀਂ ਦਿੱਲੀ— ਤੁਸੀਂ ਕਾਫੀ ਤਰ੍ਹਾਂ ਦੀ ਟਿੱਕੀ ਬਣਾ ਕੇ ਖਾਧੀ ਹੋਵੇਗੀ ਜਿਵੇਂ ਆਲੂ, ਮਟਰ ਆਦਿ। ਅੱਜ ਅਸੀਂ ਤੁਹਾਨੂੰ ਰਾਜਮਾ ਟਿੱਕੀ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਜਿਸ ਨੂੰ ਬਣਾਉਣ ਬਹੁਤ ਹੀ ਆਸਾਨ ਹੈ। ਰਾਜਮਾ ਟਿੱਕੀ ਖਾਣ ਵਿਚ ਵੀ ਬਹੁਤ ਹੀ ਸੁਆਦ ਹੁੰਦੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 500 ਗ੍ਰਾਮ ਉਬਲੇ ਰਾਜਮਾ
- ਤੇਲ
- 1/2 ਚੱਮਚ ਹਲਦੀ
- 100 ਗ੍ਰਾਮ ਪਿਆਜ਼
- 1 ਚੱਮਚ ਅਦਰਕ ਪੇਸਟ 
- 1 ਚੱਮਚ ਲਸਣ ਪੇਸਟ 
- 1 ਚੱਮਚ ਹਰੀ ਮਿਰਚ 
- 1 ਚੱਮਚ ਲਾਲ ਮਿਰਚ 
- ਸੁੱਕਾ ਧਨੀਆ ਪਾਊਡਰ
- 1 ਚੱਮਚ ਜੀਰਾ ਪਾਊਡਰ
- 1/2 ਚੱਮਚ ਗਰਮ ਮਸਾਲਾ
- 1 ਚੱਮਚ ਨਮਕ
- 1/4 ਚੱਮਚ ਕਾਲੀ ਮਿਰਚ 
- 270 ਗ੍ਰਾਮ ਉਬਲੇ ਮੈਸ਼ ਆਲੂ
- 3/4 ਚੱਮਚ ਲਾਲ ਮਿਰਚ
- 1 ਚੱਮਚ ਧਨੀਆ 
- 1 ਚੱਮਚ ਪੁਦੀਨਾ
- 1 1/2 ਚੱਮਚ ਬਰੈੱਡ ਦਾ ਬੂਰਾ
- 1/2 ਚੱਮਚ ਨਮਕ 
ਬਣਾਉਣ ਦੀ ਵਿਧੀ 
ਸਭ ਤੋਂ ਪਹਿਲਾਂ 500 ਗ੍ਰਾਮ ਰਾਜਮਾ ਲਓ ਅਤੇ ਉਸ ਨੂੰ ਬਲੈਂਡ ਕਰ ਲਓ। 
ਫਿਰ ਇਕ ਪੈਨ ਲਓ ਅਤੇ ਉਸ ਵਿਚ ਤੇਲ,ਹਲਦੀ,ਪਿਆਜ਼, ਅਦਰਕ ਪੇਸਟ, ਲਸਣ ਪੇਸਟ,ਹਰੀ ਮਿਰਚ, ਧਨੀਆ ਪਾਊਡਰ, ਲਾਲ ਮਿਰਚ,ਜੀਰਾ ਪਾਊਡਰ, ਗਰਮ ਮਸਾਲਾ,ਨਮਕ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਭੁੰਨ ਲਓ।ਫਿਰ ਇਸ ਵਿਚ ਬਲੈਂਡ ਕੀਤੇ ਹੋਏ ਰਾਜਮਾ ਦੀ ਪੇਸਟ ਪਾ ਦਿਓ ਅਤੇ ਚੰਗੀ ਤਰ੍ਹਾਂ ਨਾਲ ਭੁੰਨ ਲਓ।
ਫਿਰ ਇਸ ਵਿਚ ਉਬਲੇ ਆਲੂ ਅਤੇ ਲਾਲ ਮਿਰਚ ਪਾਓ।
ਫਿਰ ਇਸ ਨੂੰ ਗੈਸ 'ਤੋਂ ਉਤਾਰ ਕੇ ਇਸ 'ਤੇ ਧਨੀਆ,ਪੁਦੀਨਾ,ਬਰੈੱਡ ਕ੍ਰੰਬ ਅਤੇ ਨਮਕ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
ਫਿਰ ਥੋੜ੍ਹਾ ਜਿਹਾ ਮਿਸ਼ਰਣ ਲਓ ਅਤੇ ਇਸ ਨੂੰ ਟਿੱਕੀ ਦਾ ਆਕਾਰ ਦਿਓ। 
ਫਿਰ ਇਸ ਨੂੰ ਤੇਲ ਵਿਚ ਤਲ ਲਓ ਅਤੇ ਬ੍ਰਾਊਨ ਹੋਣ ਤਕ ਪਕਾਓ।
ਰਾਜਮਾ ਟਿੱਕੀ ਤਿਆਰ ਹੈ ਇਸ ਨੂੰ ਸਾਓਸ ਨਾਲ ਸਰਵ ਕਰੋ।

 


Related News