ਇਸ ਤਰ੍ਹਾਂ ਬਣਾਓ ਡ੍ਰਾਈ ਫਰੂਟ ਆਈਸਕਰੀਮ

09/15/2017 6:24:12 PM

ਨਵੀਂ ਦਿੱਲੀ— ਆਈਸਕ੍ਰੀਮ ਖਾਣਾ ਹਰੇਕ ਨੂੰ ਬਹੁਤ ਹੀ ਪਸੰਦ ਹੁੰਦਾ ਹੈ। ਗਰਮੀ ਦੇ ਮੌਸਮ 'ਚ ਆਈਸਕ੍ਰੀਮ ਨੂੰ ਹਰ ਕੋਈ ਪਸੰਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਡ੍ਰਾਈ ਫਰੂਟ ਆਈਸਕ੍ਰੀਮ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ
ਸਮੱਗਰੀ
- 1 ਲੀਟਰ ਦੁੱਧ
- 100 ਗ੍ਰਾਮ ਸ਼ੱਕਰ
- 2 ਛੋਟੇ ਚਮੱਚ ਕਸਟਕਡ ਪਾਊਡਰ                          
- ਕ੍ਰੀਮ 1 ਕੱਪ 
- ਅੱਧਾ ਕੱਪ ਜੈੱਲੀ ਕਿਊਬ
- ਅੱਧਾ ਕੱਪ ਚੋਕੇ ਚਿਪਸ
ਬਣਾਇਉਣ ਦੀ ਵਿਧੀ
1.
ਸਭ ਤੋਂ ਪਹਿਲਾਂ ਅੱਧਾ ਕੱਪ ਦੁੱਧ ਕੇ ਬਾਕੀ ਦੁੱਧ ਨੂੰ ਗਰਮ ਕਰੋ।
2. ਠੰਡੇ ਦੁੱਧ ਵਿਚ ਕਸਟਰਡ ਮਿਲਾ ਕੇ ਉਬਲਦੇ ਦੁੱਧ ਵਿਚ ਚੰਗੀ ਤਰ੍ਹਾਂ ਨਾਲ ਮਿਲਾ ਲਓ। 
3. ਸ਼ੱਕਰ ਨੂੰ ਗਰਮ ਦੁੱਧ ਵਿਚ ਪਾ ਕੇ 5 ਮਿੰਟ ਤੱਕ ਪਕਾਓ।
4. ਦੁੱਧ ਠੰਡਾ ਹੋਣ 'ਤੇ ਕ੍ਰੀਮ ਪਾ ਕੇ ਬੀਟਰ ਨਾਲ ਬੀਟ ਕਰ ਲਓ। 
5. ਏਅਰ ਟਾਈਟ ਡਿੱਬੇ ਵਿਚ ਪਾ ਕੇ ਫ੍ਰੀਜ਼ਰ ਵਿਚ 2 ਘੰਟੇ ਲਈ ਰੱਖ ਦਿਓ। 
6. 2 ਘੰਟੇ ਬਾਅਦ ਕੱਢ ਕੇ ਇਕ ਵਾਰ ਫਿਰ ਤੋਂ ਬੀਟ ਕਰ ਲਓ। 
7. ਇਸ ਸਮੇਂ ਇਸ ਵਿਚ ਥੋੜ੍ਹੇ ਜਿਹੇ ਜੈਲੀ ਅਤੇ ਚੋਕੇ ਚਿਪਸ ਪਾ ਦਿਓ।
8. ਫਿਰ ਘੱਟੋ-ਘੱਟ 8 ਘੰਟੇ ਲਈ ਫਰਿੱਜ ਵਿਚ ਰੱਖੋ। 
9. ਫਿਰ ਇਸ ਨੂੰ ਸਕੂਪਰ ਦੇ ਨਾਲ ਕੱਢ ਕੇ ਸਰਵਿੰਗ ਬਾਲਸ ਵਿਚ ਪਾਓ। 
10. ਉਪਰੋਂ ਜੈੱਲੀ ਕਿਊਬ ਅਤੇ ਚੋਕੋਚਿਪਸ ਨਾਲ ਸਜਾ ਕੇ ਸਰਵ ਕਰੋ।


Related News