ਬੀ. ਪੀ. ਘੱਟ ਹੋਣ ''ਤੇ ਖਾਓ ਇਹ ਖੁਰਾਕ

Monday, Apr 10, 2017 - 11:46 AM (IST)

ਬੀ. ਪੀ. ਘੱਟ ਹੋਣ ''ਤੇ ਖਾਓ ਇਹ ਖੁਰਾਕ

ਨਵੀਂ ਦਿੱਲੀ— ਅੱਜ-ਕਲ੍ਹ ਦੀ ਭੱਜ-ਦੌੜ ਵਾਲੀ ਜਿੰਦਗੀ ''ਚ ਲੋਕ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ''ਚੋਂ ਇਕ ਬੀ. ਪੀ. ਦਾ ਘੱਟ ਹੋ ਜਾਣਾ ਹੈ। ਚੱਕਰ ਆਉਣਾ, ਬੇਹੋਸ਼ੀ, ਥਕਾਨ, ਸਾਹ ਲੈਣ ''ਚ ਮੁਸ਼ਕਲ ਆਦਿ ਇਸ ਸਮੱਸਿਆ ਦੇ ਲੱਛਣ ਹਨ। ਜੇ ਤੁਹਾਨੂੰ ਵੀ ਘੱਟ ਬੀ. ਪੀ. ਦੀ ਸਮੱਸਿਆ ਰਹਿੰਦੀ ਹੈ ਤਾਂ ਤੁਹਾਨੂੰ ਇਹ ਖੁਰਾਕ ਲੈਣੀ ਚਾਹੀਦੀ ਹੈ।

1. ਕਈ ਵਾਰੀ ਘੱਟ ਬੀ. ਪੀ. ਦੀ ਸਮੱਸਿਆ ਵਾਲੇ ਵਿਅਕਤੀ ਨੂੰ ਦੌਰੇ ਪੈਣ ਲੱਗਦੇ ਹਨ। ਅਜਿਹੀ ਸਥਿਤੀ ''ਚ ਰੋਗੀ ਨੂੰ ਤੁਰੰਤ ਇਕ ਕੱਪ ਤੇਜ਼ ਕਾਫੀ ਦਾ ਬਣਾ ਕੇ ਦਿਓ। 
2. 200 ਗ੍ਰਾਮ ਗਾਜਰ ਦੇ ਜੂਸ ''ਚ ਇਕ ਚੌਥਾਈ ਪਾਲਕ ਦਾ ਰਸ ਮਿਲਾ ਕੇ ਪੀਓ। ਇਸ ਜੂਸ ਨਾਲ ਤੁਹਾਨੂੰ ਫਾਇਦਾ ਹੋਵੇਗਾ।
3. ਜਿਹੜੇ ਲੋਕਾਂ ਦਾ ਬੀ. ਪੀ. ਘੱਟ ਰਹਿੰਦਾ ਹੈ, ਉਨ੍ਹਾਂ ਲਈ ਤੁਲਸੀ ਬਹੁਤ ਲਾਭਕਾਰੀ ਹੈ। ਰੋਜ਼ਾਨਾ ਸਵੇਰੇ ਉੱਠ ਕੇ ਤੁਲਸੀ ਦੇ ਤਿੰਨ ਜਾਂ ਚਾਰ ਪੱਤੇ ਖਾਣ ਨਾਲ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ।
4. ਘੱਟ ਬੀ. ਪੀ. ਵਾਲੇ ਲੋਕਾਂ ਨੂੰ ਆਮਲਾ ਦੇ ਰਸ ''ਚ ਸ਼ਹਿਦ ਮਿਲਾ ਕੇ ਖਾਣ ਨਾਲ ਫਾਇਦਾ ਹੋਵੇਗਾ। ਇਸ ਦੇ ਇਲਾਵਾ ਅਜਿਹੇ ਲੋਕ ਆਮਲੇ ਦਾ ਮੁਰੱਬਾ ਵੀ ਖਾ ਸਕਦੇ ਹਨ।

Related News