ਲੂਜ਼ ਫਿੱਟ ਟਾਪ ਬਣੇ ਮੁਟਿਆਰਾਂ ਦੀ ਟ੍ਰੈਂਡੀ ਲੁੱਕ ਦਾ ਨਵਾਂ ਰਾਜ਼

Saturday, Aug 01, 2026 - 09:46 AM (IST)

ਲੂਜ਼ ਫਿੱਟ ਟਾਪ ਬਣੇ ਮੁਟਿਆਰਾਂ ਦੀ ਟ੍ਰੈਂਡੀ ਲੁੱਕ ਦਾ ਨਵਾਂ ਰਾਜ਼

ਵੈੱਬ ਡੈਸਕ- ਵੈਸਟਰਨ ਡਰੈੱਸ ’ਚ ਟਾਪ ਹਮੇਸ਼ਾ ਤੋਂ ਮੁਟਿਆਰਾਂ ਦੀ ਪਹਿਲੀ ਪਸੰਦ ਰਹੇ ਹਨ। ਇਹੋ ਵਜ੍ਹਾ ਹੈ ਕਿ ਉਨ੍ਹਾਂ ਨੂੰ ਜੀਨਸ ਤੋਂ ਲੈ ਕੇ ਸਕਰਟ ਤੱਕ, ਹਰ ਤਰ੍ਹਾਂ ਦੇ ਬਾਟਮ ਨਾਲ ਵੱਖ-ਵੱਖ ਡਿਜ਼ਾਈਨਰ ਟਾਪ ਸਟਾਈਲ ਕੀਤੇ ਦੇਖਿਆ ਜਾਂਦਾ ਹੈ। ਅੱਜਕੱਲ ਮੁਟਿਆਰਾਂ ਅਜਿਹੇ ਟਾਪ ਪਹਿਨਣਾ ਪਸੰਦ ਕਰ ਰਹੀਆਂ ਹਨ ਜੋ ਉਨ੍ਹਾਂ ਨੂੰ ਸੁੰਦਰ ਅਤੇ ਸਟਾਈਲਿਸ਼ ਦਿਖਾਉਣ ਦੇ ਨਾਲ-ਨਾਲ ਟ੍ਰੈਂਡੀ ਲੁੱਕ ਵੀ ਦੇਣ ਅਤੇ ਗਰਮੀਆਂ ’ਚ ਕੰਫਰਟੇਬਲ ਵੀ ਰੱਖਣ। ਇਸੇ ਕਾਰਨ ਡਿਜ਼ਾਈਨਰ, ਟ੍ਰੈਂਡੀ ਅਤੇ ਓਵਰਸਾਈਜ਼ ਜਾਂ ਲੂਜ਼ ਫਿੱਟ ਟਾਪ ਅੱਜਕੱਲ ਕਾਫ਼ੀ ਟ੍ਰੈਂਡ ’ਚ ਹਨ। ਲੂਜ਼ ਫਿੱਟ ਟਾਪ ਨੂੰ ਜੇਕਰ ਮੁਟਿਆਰਾਂ ਦੀ ਟ੍ਰੈਂਡੀ ਲੁੱਕ ਦਾ ਰਾਜ਼ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਇਹ ਟਾਪ ਉਨ੍ਹਾਂ ਨੂੰ ਹਰ ਮੌਕੇ ’ਤੇ ਮਾਡਰਨ, ਸਟਾਈਲਿਸ਼, ਅਟ੍ਰੈਕਟਿਵ ਅਤੇ ਭੀੜ ਤੋਂ ਵੱਖ ਦਿਸਣ ’ਚ ਮਦਦ ਕਰਦੇ ਹਨ।

ਲੂਜ਼ ਫਿੱਟ ਟਾਪ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਬਾਟਮ ਨਾਲ ਆਸਾਨੀ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਮੁਟਿਆਰਾਂ ਨੂੰ ਇਨ੍ਹਾਂ ਨੂੰ ਜੀਨਸ, ਸ਼ਾਰਟਸ, ਲਾਂਗ ਸਕਰਟ, ਸ਼ਾਰਟ ਸਕਰਟ, ਪਲਾਜ਼ੋ, ਪਲਾਜ਼ੋ ਪੈਂਟ, ਫਾਰਮਲ ਪੈਂਟ ਅਤੇ ਕਾਰਗੋ ਪੈਂਟ ਨਾਲ ਪਹਿਨੇ ਦੇਖਿਆ ਜਾ ਸਕਦਾ ਹੈ। ਖਾਸ ਕਰ ਕੇ ਗਰਮੀਆਂ ’ਚ ਲੂਜ਼ ਫਿੱਟ ਟਾਪ ਮੁਟਿਆਰਾਂ ਨੂੰ ਗਰਮੀ ਤੋਂ ਰਾਹਤ ਦਿੰਦੇ ਹਨ। ਦੂਜੇ ਟਾਈਟ ਫਿਟਿੰਗ ਵਾਲੇ ਟਾਪ ਦੇ ਮੁਕਾਬਲੇ ਇਹ ਬਾਡੀ ਨਾਲ ਚਿਪਕਦੇ ਨਹੀਂ ਹਨ ਅਤੇ ਪਹਿਨਣ ’ਚ ਬੇਹੱਦ ਆਰਾਮਦਾਇਕ ਰਹਿੰਦੇ ਹਨ। ਇਹ ਟਾਪ ਮੁਟਿਆਰਾਂ ਨੂੰ ਇਕ ਕੈਜ਼ੂਅਲ ਤੇ ਕੂਲ ਵਾਈਬ ਵੀ ਦਿੰਦੇ ਹਨ। ਇਸੇ ਵਜ੍ਹਾ ਕਰ ਕੇ ਇਨ੍ਹਾਂ ਨੂੰ ਪਿਕਨਿਕ, ਆਊਟਿੰਗ, ਸ਼ਾਪਿੰਗ ਤੋਂ ਲੈ ਕੇ ਕਾਲਜ ਅਤੇ ਸਪੈਸ਼ਲ ਪਾਰਟੀ ’ਚ ਵੀ ਪਹਿਨਿਆ ਜਾ ਸਕਦਾ ਹੈ।

ਡਿਜ਼ਾਈਨ ਦੀ ਗੱਲ ਕਰੀਏ ਤਾਂ ਲੂਜ਼ ਫਿੱਟ ਟਾਪ ’ਚ ਵੀ ਖੂਬ ਵੈਰਾਇਟੀ ਮਿਲਦੀ ਹੈ। ਇਨ੍ਹਾਂ ਦੀਆਂ ਸਲੀਵਜ਼ ਵੀ ਤਰ੍ਹਾਂ-ਤਰ੍ਹਾਂ ਦੀਆਂ ਹੁੰਦੀਆਂ ਹਨ। ਹਾਫ਼ ਸਲੀਵਜ਼, ਫੁੱਲ ਸਲੀਵਜ਼ ਅਤੇ ਡਿਜ਼ਾਈਨਰ ਸਲੀਵਜ਼ ਤੋਂ ਇਲਾਵਾ ਜ਼ਿਆਦਾਤਰ ਸਲੀਵਜ਼ ਢਿੱਲੀਆਂ ਤੇ ਲੂਜ਼ ਰੱਖੀਆਂ ਜਾਂਦੀਆਂ ਹਨ, ਜੋ ਲੁੱਕ ਨੂੰ ਹੋਰ ਵੀ ਸੁੰਦਰ ਬਣਾਉਂਦੀਆਂ ਹਨ। ਲੂਜ਼ ਫਿੱਟ ਟਾਪ ’ਚ ਮੁਟਿਆਰਾਂ ਨੂੰ ਪ੍ਰਿੰਟਿਡ ਅਤੇ ਸਿੰਗਲ ਕਲਰ ਦੋਵਾਂ ਤਰ੍ਹਾਂ ਦੇ ਆਪਸ਼ਨ ਮਿਲ ਜਾਂਦੇ ਹਨ। ਪ੍ਰਿੰਟਿਡ ਟਾਪ ਗਰਮੀਆਂ ’ਚ ਕੂਲ ਅਤੇ ਫ੍ਰੈੱਸ਼ ਵਾਈਬ ਦਿੰਦੇ ਹਨ, ਉੱਥੇ ਹੀ ਸਿੰਗਲ ਕਲਰ ਦੇ ਟਾਪ ਮੁਟਿਆਰਾਂ ਨੂੰ ਫਾਰਮਲ ਅਤੇ ਗਲੌਸੀ ਲੁੱਕ ਦਿੰਦੇ ਹਨ। ਅਸੈਸਰੀਜ਼ ਦੇ ਨਾਲ ਵੀ ਇਹ ਟਾਪ ਬਿਹਤਰੀਨ ਲੱਗਦੇ ਹਨ। ਮੁਟਿਆਰਾਂ ਇਨ੍ਹਾਂ ਨੂੰ ਸਨਗਲਾਸਿਜ਼, ਵਾਚ ਅਤੇ ਕੈਪ ਦੇ ਨਾਲ ਕੈਜ਼ੂਅਲ ਸਟਾਈਲ ਦਿੰਦੀਆਂ ਹਨ। ਉੱਥੇ ਹੀ, ਜਿਊਲਰੀ ’ਚ ਛੋਟੇ ਟਾਪਸ, ਲਾਂਗ ਈਅਰਰਿੰਗਜ਼, ਬ੍ਰੈਸਲੇਟ ਅਤੇ ਚੇਨ ਦੇ ਨਾਲ ਲੁੱਕ ਨੂੰ ਹੋਰ ਨਿਖਾਰਦੀਆਂ ਹਨ। ਕੁੱਲ ਮਿਲਾ ਕੇ ਲੂਜ਼ ਫਿੱਟ ਟਾਪ ਸਟਾਈਲ ਅਤੇ ਕੰਫਰਟ ਦਾ ਪਰਫੈਕਟ ਕੰਬੀਨੇਸ਼ਨ ਹਨ। ਇਹੋ ਕਾਰਨ ਹੈ ਕਿ ਅੱਜ ਹਰ ਮੁਟਿਆਰ ਦੀ ਵਾਰਡਰੋਬ ’ਚ ਇਹ ਟਾਪ ਜ਼ਰੂਰ ਨਜ਼ਰ ਆਉਂਦੇ ਹਨ ਅਤੇ ਟ੍ਰੈਂਡ ਦਾ ਹਿੱਸਾ ਬਣੇ ਹੋਏ ਹਨ।


author

DIsha

Content Editor

Related News