ਸਾੜ੍ਹੀ ਵਿਦ ਮੈਚਿੰਗ ਬਲਾਊਜ਼ ਔਰਤਾਂ ਨੂੰ ਦੇ ਰਹੇ ਰਾਇਲ ਲੁੱਕ

Sunday, Jul 26, 2026 - 09:36 AM (IST)

ਸਾੜ੍ਹੀ ਵਿਦ ਮੈਚਿੰਗ ਬਲਾਊਜ਼ ਔਰਤਾਂ ਨੂੰ ਦੇ ਰਹੇ ਰਾਇਲ ਲੁੱਕ

ਵੈੱਬ ਡੈਸਕ- ਸਾੜ੍ਹੀ ਭਾਰਤੀ ਔਰਤਾਂ ਦਾ ਸਭ ਤੋਂ ਖ਼ੂਬਸੂਰਤ ਅਤੇ ਰਵਾਇਤੀ ਪਹਿਰਾਵਾ ਹੈ, ਪਰ ਅੱਜਕੱਲ ਸਾੜ੍ਹੀ ਨਾਲ ਮੈਚਿੰਗ ਬਲਾਊਜ਼ ਔਰਤਾਂ ਦੀ ਲੁੱਕ ਨੂੰ ਹੋਰ ਵੀ ਖ਼ਾਸ ਬਣਾ ਰਿਹਾ ਹੈ। ਸਹੀ ਰੰਗ, ਡਿਜ਼ਾਈਨ ਅਤੇ ਫੈਬਰਿਕ ਦਾ ਬਲਾਊਜ਼ ਨਾ ਸਿਰਫ਼ ਸਾੜ੍ਹੀ ਦੀ ਖ਼ੂਬਸੂਰਤੀ ਵਧਾਉਂਦਾ ਹੈ, ਸਗੋਂ ਔਰਤਾਂ ਨੂੰ ਇਕ ਰਾਇਲ ਅਤੇ ਐਲੀਗੈਂਟ ਲੁੱਕ ਵੀ ਦਿੰਦਾ ਹੈ। ਸਿਰਫ਼ ਔਰਤਾਂ ਹੀ ਨਹੀਂ, ਅੱਜਕੱਲ ਮੁਟਿਆਰਾਂ ਵੀ ਸਾੜ੍ਹੀ ਦੀ ਦੀਵਾਨਗੀ ’ਚ ਪਿੱਛੇ ਨਹੀਂ ਹਨ।

ਕਾਲਜ ਫੰਕਸ਼ਨ, ਫੇਅਰਵੈੱਲ, ਫੋਟੋਸ਼ੂਟ ਅਤੇ ਸੋਸ਼ਲ ਮੀਡੀਆ ’ਤੇ ਮੁਟਿਆਰਾਂ ਸਾੜ੍ਹੀ ਨੂੰ ਨਵੇਂ ਅੰਦਾਜ਼ ’ਚ ਕੈਰੀ ਕਰ ਰਹੀਆਂ ਹਨ। ਫੈਸ਼ਨ ਲਵਰਜ਼ ਦੀ ਵੀ ਸਾੜ੍ਹੀ ਪਹਿਲੀ ਪਸੰਦ ਬਣੀ ਹੋਈ ਹੈ। ਹਾਲਾਂਕਿ, ਅੱਜਕੱਲ ਕੰਟ੍ਰਾਸਟ ਬਲਾਊਜ਼ ਕਾਫ਼ੀ ਟ੍ਰੈਂਡ ’ਚ ਹੈ, ਪਰ ਸਾੜ੍ਹੀ ਨਾਲ ਮੈਚਿੰਗ ਬਲਾਊਜ਼ ਦਾ ਆਪਣਾ ਵੱਖਰਾ ਰੁਤਬਾ ਹੈ। ਇਸ ’ਚ ਕਲਰ, ਡਿਜ਼ਾਈਨ ਅਤੇ ਫੈਬਰਿਕ ਸਾਰੇ ਮੈਚ ਕਰਦੇ ਹਨ। ਅਜਿਹੇ ’ਚ ਔਰਤਾਂ ਅਤੇ ਮੁਟਿਆਰਾਂ ਕਦੇ ਮੈਚਿੰਗ ਕਲਰ, ਕਦੇ ਡਿਜ਼ਾਈਨ ਵਾਲਾ ਤੇ ਕਦੇ ਲੈਸ ਵਰਕ ਵਾਲੇ ਸਾੜ੍ਹੀ ਨਾਲ ਮਿਲਦੇ-ਜੁਲਦੇ ਬਲਾਊਜ਼ ਸਟਾਈਲ ਕਰਨਾ ਪਸੰਦ ਕਰਦੀਆਂ ਹਨ, ਕਿਉਂਕਿ ਇਸ ਨਾਲ ਪੂਰੀ ਲੁੱਕ ਨਿਖਰ ਕੇ ਸਾਹਮਣੇ ਆਉਂਦੀ ਹੈ।

PunjabKesari

ਅੱਜਕੱਲ ਮਾਰਕੀਟ ’ਚ ਵੀ ਸਾੜ੍ਹੀ ਨਾਲ ਮੈਚਿੰਗ ਬਲਾਊਜ਼ ਆਸਾਨੀ ਨਾਲ ਮਿਲ ਜਾਂਦੇ ਹਨ। ਕਈ ਦੁਕਾਨਾਂ ’ਤੇ ਸਾੜ੍ਹੀ ਨਾਲ ਮੈਚਿੰਗ ਬਲਾਊਜ਼ ਪੀਸ ਨਾਲ ਹੀ ਮਿਲ ਜਾਂਦੇ ਹਨ। ਉੱਥੇ ਹੀ, ਕੁਝ ਔਰਤਾਂ ਅਤੇ ਮੁਟਿਆਰਾਂ ਅਜਿਹੀਆਂ ਵੀ ਹਨ, ਜੋ ਆਪਣੀ ਸਾੜ੍ਹੀ ਨਾਲ ਮੈਚ ਕਰ ਕੇ ਵੱਖਰੇ ਤੌਰ ’ਤੇ ਡਿਜ਼ਾਈਨਰ ਬਲਾਊਜ਼ ਖ਼ਰੀਦਣਾ ਪਸੰਦ ਕਰਦੀਆਂ ਹਨ। ਮਾਰਕੀਟ ’ਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਰ ਬਲਾਊਜ਼ ਦੇਖੇ ਜਾ ਸਕਦੇ ਹਨ, ਜਿਨ੍ਹਾਂ ਨੂੰ ਮੁਟਿਆਰਾਂ ਅਤੇ ਔਰਤਾਂ ਆਪਣੀ ਸਾੜ੍ਹੀ ਦੇ ਰੰਗ, ਡਿਜ਼ਾਈਨ ਅਤੇ ਵਰਕ ਦੇ ਹਿਸਾਬ ਨਾਲ ਮੈਚ ਕਰ ਕੇ ਖ਼ਰੀਦਦੀਆਂ ਹਨ।

ਬਲੈਕ ਕਲਰ ਹਮੇਸ਼ਾ ਤੋਂ ਕਲਾਸਿਕ ਮੰਨਿਆ ਜਾਂਦਾ ਹੈ। ਬਲੈਕ ਵੈਲਵੇਟ ਜਾਂ ਜੌਰਜੈੱਟ ਸਾੜ੍ਹੀ ਨਾਲ ਮੈਚਿੰਗ ਬਲੈਕ ਬਲਾਊਜ਼ ਕਾਫ਼ੀ ਜੱਚਦਾ ਹੈ। ਖ਼ਾਸ ਕਰ ਕੇ ਫੁੱਲ ਸਲੀਵ ਵੈਲਵੇਟ ਬਲਾਊਜ਼ ਸ਼ਾਮ ਦੇ ਫੰਕਸ਼ਨ, ਵਿਆਹ ਜਾਂ ਪਾਰਟੀ ’ਚ ਰਾਇਲ ਲੁੱਕ ਦਿੰਦਾ ਹੈ। ਇਸ ਨਾਲ ਹਲਕੀ ਗੋਲਡ ਜਿਊਲਰੀ ਨਾਲ ਲੁੱਕ ਹੋਰ ਨਿਖਰ ਜਾਂਦੀ ਹੈ। ਅੱਜਕੱਲ ਲਾਈਟ ਕਲਰ ਦੀਆਂ ਸਾੜ੍ਹੀਆਂ ਜਿਵੇਂ ਪਿੰਕ, ਪੀਚ ਜਾਂ ਪੈਸਟਲ ਸ਼ੇਡ ਨਾਲ ਨੈੱਟ ਸਲੀਵਜ਼ ਵਾਲੇ ਬਲਾਊਜ਼ ਕਾਫ਼ੀ ਟ੍ਰੈਂਡ ’ਚ ਹਨ। ਇਹ ਬਲਾਊਜ਼ ਹਲਕੇ ਹੁੰਦੇ ਹਨ ਅਤੇ ਇਨ੍ਹਾਂ ’ਚ ਸੀਕਵੈਂਸ ਜਾਂ ਜ਼ਰਦੋਜ਼ੀ ਦਾ ਕੰਮ ਹੋਣ ਨਾਲ ਪਾਰਟੀ ਅਤੇ ਮੀਟਿੰਗ ਦੋਵਾਂ ਲਈ ਪਰਫ਼ੈਕਟ ਲੱਗਦੇ ਹਨ। ਆਫ਼ਿਸ ਮੀਟਿੰਗ ਜਾਂ ਇੰਟਰਵਿਊ ਲਈ ਵੀ ਸਾਫ਼ਟ ਕਲਰ ਦੀ ਸਾੜ੍ਹੀ ਨਾਲ ਨੈੱਟ ਸਲੀਵ ਬਲਾਊਜ਼ ਕਾਫ਼ੀ ਖੂਬਸੂਰਤ ਲੱਗਦਾ ਹੈ। ਬਨਾਰਸੀ ਸਾੜ੍ਹੀ ਵੈਸੇ ਵੀ ਹੈਵੀ ਹੁੰਦੀ ਹੈ। ਇਸ ਨਾਲ ਮੈਚਿੰਗ ਕਲਰ ਅਤੇ ਡਿਜ਼ਾਈਨ ਦਾ ਬਲਾਊਜ਼ ਸਟਾਈਲ ਕਰਨ ਨਾਲ ਪੂਰੀ ਲੁੱਕ ਬੈਲੇਂਸ ਹੋ ਜਾਂਦੀ ਹੈ। ਜਿਵੇਂ ਰੈੱਡ ਬਨਾਰਸੀ ਨਾਲ ਰੈੱਡ ਜਾਂ ਗੋਲਡਨ ਬਲਾਊਜ਼ ਅਤੇ ਰਾਣੀ ਕਲਰ ਦੀ ਸਾੜ੍ਹੀ ਨਾਲ ਉਸੇ ਟੋਨ ਦਾ ਬਲਾਊਜ਼ ਬਹੁਤ ਸੋਹਣਾ ਲੱਗਦਾ ਹੈ।

ਮੈਚਿੰਗ ਬਲਾਊਜ਼ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਸਿੰਗਲ ਕਲਰ ਦਾ ਬਲਾਊਜ਼ ਦੂਜੀਆਂ ਸਾੜ੍ਹੀਆਂ ਨਾਲ ਵੀ ਮਿਕਸ ਐਂਡ ਮੈਚ ਕਰ ਕੇ ਪਹਿਨਿਆ ਜਾ ਸਕਦਾ ਹੈ। ਇਕ ਹੀ ਬਲੈਕ ਜਾਂ ਬੇਜ਼ ਬਲਾਊਜ਼ ਨੂੰ 3-4 ਵੱਖ-ਵੱਖ ਸਾੜ੍ਹੀਆਂ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਇਸ ਨਾਲ ਖ਼ਰਚਾ ਵੀ ਬਚਦਾ ਹੈ ਅਤੇ ਵਾਰਡਰੋਬ ਵੀ ਸਟਾਈਲਿਸ਼ ਲੱਗਦਾ ਹੈ। ਅੱਜ ਦੀਆਂ ਔਰਤਾਂ ਅਤੇ ਮੁਟਿਆਰਾਂ ਸਾੜ੍ਹੀ ਨੂੰ ਸਿਰਫ਼ ਤਿਉਹਾਰਾਂ ਤੱਕ ਸੀਮਤ ਨਹੀਂ ਰੱਖਦੀਆਂ। ਮੀਟਿੰਗ, ਇੰਟਰਵਿਊ, ਇਵੈਂਟ, ਹਰ ਜਗ੍ਹਾ ਸਾੜ੍ਹੀ ਨਾਲ ਸਹੀ ਬਲਾਊਜ਼ ਦੀ ਚੋਣ ਉਨ੍ਹਾਂ ਨੂੰ ਆਤਮਵਿਸ਼ਵਾਸ ਅਤੇ ਰਾਇਲ ਅੰਦਾਜ਼ ਦਿੰਦੀ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਦੇ ਵਾਰਡਰੋਬ ’ਚ ਸਾੜ੍ਹੀਆਂ ਨਾਲ ਮੈਚਿੰਗ 1 ਤੋਂ 2 ਬਲਾਊਜ਼ ਜ਼ਰੂਰ ਹੁੰਦੇ ਹਨ। 


author

DIsha

Content Editor

Related News