ਮੁਟਿਆਰਾਂ ਨੂੰ ਰਾਇਲ ਲੁੱਕ ਦੇ ਰਹੇ ਹਨ ਹੈਵੀ ਬਾਰਡਰ ਵਾਲੇ ਸੂਟ
Saturday, Jul 18, 2026 - 09:42 AM (IST)
ਵੈੱਬ ਡੈਸਕ- ਅੱਜਕੱਲ ਔਰਤਾਂ ਅਤੇ ਮੁਟਿਆਰਾਂ ’ਚ ਹੈਵੀ ਬਾਰਡਰ ਵਾਲੇ ਆਊਟਫਿਟਸ ਦਾ ਕ੍ਰੇਜ਼ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਭਾਵੇਂ ਫੰਕਸ਼ਨ ਹੋਵੇ ਜਾਂ ਵਿਆਹ, ਸਿੰਪਲ ਤੋਂ ਸਿੰਪਲ ਡਰੈੱਸ ਵੀ ਜਦੋਂ ਹੈਵੀ ਬਾਰਡਰ ਦੇ ਨਾਲ ਆਉਂਦੀ ਹੈ ਤਾਂ ਉਸ ਦੀ ਲੁੱਕ ਇੱਕਦਮ ਰਾਇਲ ਹੋ ਜਾਂਦੀ ਹੈ, ਇਸ ਲਈ ਹੈਵੀ ਬਾਰਡਰ ਵਾਲੀ ਡਰੈੱਸ ਹੁਣ ਹਰ ਔਰਤ ਦੀ ਪਹਿਲੀ ਪਸੰਦ ਬਣ ਰਹੀ ਹੈ। ਹੈਵੀ ਬਾਰਡਰ ਸਿਰਫ਼ ਘੇਰੇ ਤੱਕ ਸੀਮਤ ਨਹੀਂ ਹੈ।
ਡਿਜ਼ਾਈਨਰ ਹੁਣ ਇਸ ਨੂੰ ਨੈੱਕਲਾਈਨ, ਸਲੀਵਜ਼ ਅਤੇ ਹੇਮਲਾਈਨ ’ਤੇ ਖ਼ਾਸ ਫੋਕਸ ਕਰ ਰਹੇ ਹਨ। ਨੈੱਕ ’ਤੇ ਵੱਡਾ ਸਾਰਾ ਪੈਨਲ, ਸਲੀਵਜ਼ ’ਤੇ ਚੌੜਾ ਕੁੰਦਨ ਵਰਕ ਅਤੇ ਕੁੜਤੀ ਦੇ ਬਾਟਮ ’ਤੇ ਸੰਘਣੀ ਕਢਾਈ ਵਾਲਾ ਬਾਰਡਰ- ਇਹੀ ਅੱਜ ਦਾ ਟ੍ਰੈਂਡ ਹੈ। ਦੁਪੱਟੇ ਦੇ ਚਾਰੇ ਪਾਸੇ ਵੀ 3-4 ਇੰਚ ਦਾ ਬਾਰਡਰ ਲੁੱਕ ਨੂੰ ਕੰਪਲੀਟ ਕਰਦਾ ਹੈ। ਬਾਰਡਰ ਨੂੰ ਖੂਬਸੂਰਤ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਵਰਕ ਦੀ ਵਰਤੋਂ ਹੁੰਦੀ ਹੈ। ਸਭ ਤੋਂ ਪਾਪੂਲਰ ਹਨ ਬਾਰਡਰਲੈੱਸ ਨੈੱਟ, ਮਿਰਰ ਵਰਕ, ਗੋਲਡਨ-ਸਿਲਵਰ ਜ਼ਰਦੋਜ਼ੀ, ਸਾੜ੍ਹੀ ਸਟੋਨ, ਸੀਕੁਐਂਸ, ਮੋਤੀ ਅਤੇ ਜ਼ਰੀ ਦੀ ਕਢਾਈ ਆਦਿ। ਇਸ ਤੋਂ ਇਲਾਵਾ ਆਰੀ ਵਰਕ, ਤਿੱਲਾ ਵਰਕ, ਰੇਸ਼ਮ ਕਢਾਈ, ਚਿਕਨਕਾਰੀ ਅਤੇ ਕਸ਼ਮੀਰੀ ਕਢਾਈ ਵੀ ਹੈਵੀ ਬਾਰਡਰ ’ਚ ਖੂਬ ਵਰਤੋਂ ਹੁੰਦੀਆਂ ਹਨ।

ਕੁਝ ਆਊਟਫਿਟਸ ’ਚ ਤਾਂ ਲੇਜ਼ਰ ਕੱਟ ਅਤੇ ਡਿਜੀਟਲ ਪ੍ਰਿੰਟਿਡ ਬਾਰਡਰ ਵੀ ਆ ਰਹੇ ਹਨ। ਹੈਵੀ ਬਾਰਡਰ ਹੁਣ ਹਰ ਤਰ੍ਹਾਂ ਦੇ ਆਊਟਫਿਟਸ ’ਚ ਦੇਖਿਆ ਜਾ ਸਕਦਾ ਹੈ। ਸਿੰਪਲ ਸੂਟ ਤੋਂ ਲੈ ਕੇ ਪਲਾਜ਼ੋ ਸੂਟ, ਸ਼ਰਾਰਾ ਸੂਟ, ਅਨਾਰਕਲੀ ਸੂਟ ਅਤੇ ਫਰਾਕ ਸੂਟ ਤੱਕ ਸਭ ’ਚ ਹੈਵੀ ਬਾਰਡਰ ਦਾ ਜਲਵਾ ਹੈ। ਵਿਆਹਾਂ ’ਚ ਤਾਂ ਸ਼ਰਾਰਾ ਅਤੇ ਅਨਾਰਕਲੀ ਦੇ ਘੇਰੇ ’ਤੇ 6-8 ਇੰਚ ਤੱਕ ਦਾ ਬਾਰਡਰ ਆਮ ਗੱਲ ਹੈ। ਪਲਾਜ਼ੋ ਦੇ ਹੇਠਾਂ ਅਤੇ ਕੁੜਤੀ ਦੀ ਸਲੀਵਜ਼ ’ਤੇ ਮੈਚਿੰਗ ਬਾਰਡਰ ਇਸ ਨੂੰ ਹੋਰ ਐਲੀਗੈਂਟ ਬਣਾ ਦਿੰਦਾ ਹੈ।
ਸਾੜ੍ਹੀ ਅਤੇ ਲਹਿੰਗਾ ਚੋਲੀ ’ਚ ਵੀ ਹੈਵੀ ਬਾਰਡਰ ਜਾਨ ਪਾ ਦਿੰਦਾ ਹੈ। ਸਾੜ੍ਹੀ ਦੇ ਪੱਲੇ ਅਤੇ ਬਾਰਡਰ ’ਤੇ ਸਟੋਨ ਅਤੇ ਜ਼ਰਦੋਜ਼ੀ ਦਾ ਕੰਮ ਅਤੇ ਲਹਿੰਗੇ ਦੇ ਘੇਰੇ ’ਤੇ 4-5 ਲੇਅਰ ਦਾ ਬਾਰਡਰ ਬ੍ਰਾਈਡਲ ਲੁੱਕ ਨੂੰ ਪੂਰਾ ਕਰਦਾ ਹੈ, ਨਾਲ ਹੀ ਦੁਪੱਟੇ ਦੇ ਚਾਰੇ ਪਾਸੇ ਕੀਤਾ ਗਿਆ ਬਾਰਡਰ ਪੂਰੇ ਸੈੱਟ ਦੀ ਸ਼ਾਨ ਵਧਾ ਦਿੰਦਾ ਹੈ। ਹੈਵੀ ਬਾਰਡਰ ਵਾਲੀ ਡਰੈੱਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਘੱਟ ਜਿਊਲਰੀ ’ਚ ਵੀ ਬਹੁਤ ਰਿੱਚ ਲੱਗਦੀ ਹੈ। ਦਿਨ ਦਾ ਫੰਕਸ਼ਨ ਹੋਵੇ ਜਾਂ ਰਾਤ ਦਾ ਵਿਆਹ, ਇਹ ਆਊਟਫਿਟ ਹਰ ਜਗ੍ਹਾ ਫਿੱਟ ਬੈਠਦੀ ਹੈ। ਅੱਜ ਦੀਆਂ ਔਰਤਾਂ ਸਿੰਪਲ ਫੈਬਰਿਕ ਦੇ ਨਾਲ ਹੈਵੀ ਬਾਰਡਰ ਨੂੰ ਜ਼ਿਆਦਾ ਪਸੰਦ ਕਰ ਰਹੀਆਂ ਹਨ, ਕਿਉਂਕਿ ਇਹ ਪਹਿਨਣ ’ਚ ਆਰਾਮਦਾਇਕ ਵੀ ਹਨ ਅਤੇ ਲੁੱਕ ਵੀ ਸ਼ਾਹੀ ਦਿੰਦੀਆਂ ਹਨ। ਹੈਵੀ ਬਾਰਡਰ ਹੁਣ ਸਿਰਫ਼ ਇਕ ਡਿਜ਼ਾਈਨ ਨਹੀਂ, ਸਗੋਂ ਸਟਾਈਲ ਸਟੇਟਮੈਂਟ ਬਣ ਚੁੱਕਾ ਹੈ। ਇਹ ਹਰ ਆਊਟਫਿਟ ਨੂੰ ਟ੍ਰੈਡੀਸ਼ਨਲ ਦੇ ਨਾਲ ਮਾਡਰਨ ਟੱਚ ਦਿੰਦਾ ਹੈ ਅਤੇ ਹਰ ਔਰਤ ਨੂੰ ਸਪੈਸ਼ਲ ਫੀਲ ਕਰਾਉਂਦਾ ਹੈ।
