ਗਰਮੀਆਂ ’ਚ ਪਫ਼ੀ ਤੇ ਬੈਲੂਨ ਸਲੀਵਜ਼ ਟਾਪਸ ਦਾ ਵਧਿਆ ਕ੍ਰੇਜ਼
Sunday, Jul 19, 2026 - 09:52 AM (IST)
ਵੈੱਬ ਡੈਸਕ- ਗਰਮੀਆਂ ’ਚ ਫੈਸ਼ਨ ਦਾ ਮਤਲਬ ਸਿਰਫ਼ ਸਟਾਈਲ ਨਹੀਂ, ਸਗੋਂ ਆਰਾਮ ਵੀ ਹੁੰਦਾ ਹੈ। ਇਸ ਸੀਜ਼ਨ ਮੁਟਿਆਰਾਂ ਵਿਚਾਲੇ ਪਫ਼ੀ ਅਤੇ ਬੈਲੂਨ ਸਲੀਵਜ਼ ਵਾਲੇ ਟਾਪ ਸਭ ਤੋਂ ਜ਼ਿਆਦਾ ਟ੍ਰੈਂਡ ਕਰ ਰਹੇ ਹਨ। ਇਨ੍ਹਾਂ ਟਾਪਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਹਰ ਤਰ੍ਹਾਂ ਦੇ ਬਾਟਮ ਨਾਲ ਆਸਾਨੀ ਨਾਲ ਮੈਚ ਹੋ ਜਾਂਦੇ ਹਨ। ਜੀਨਸ ਤੋਂ ਲੈ ਕੇ ਫਾਰਮਲ ਪੈਂਟ ਤੱਕ, ਇਨ੍ਹਾਂ ਨੂੰ ਕਿਸੇ ਵੀ ਆਊਟਫਿਟ ਦੇ ਨਾਲ ਪਹਿਨ ਕੇ ਮੁਟਿਆਰਾਂ ਇਕਦਮ ਵੱਖਰੀ ਲੁੱਕ ਪਾ ਸਕਦੀਆਂ ਹਨ। ਬਾਜ਼ਾਰ ’ਚ ਵੀ ਹੁਣ ਹਰ ਰੰਗ ਅਤੇ ਡਿਜ਼ਾਈਨ ’ਚ ਇਹ ਟਾਪਸ ਉਪਲਬਧ ਹਨ, ਜਿਸ ਕਰ ਕੇ ਕਾਲਜ ਗਰਲਜ਼ ਤੋਂ ਲੈ ਕੇ ਵਰਕਿੰਗ ਵੂਮੈਨ ਤੱਕ ਸਭ ਇਸ ਨੂੰ ਅਪਣਾ ਰਹੀਆਂ ਹਨ।
ਪਫ਼ੀ ਤੇ ਬੈਲੂਨ ਸਲੀਵਜ਼ ਟਾਪਸ ਗਰਮੀਆਂ ਲਈ ਇਕਦਮ ਸਹੀ ਮੰਨੇ ਜਾ ਰਹੇ ਹਨ, ਕਿਉਂਕਿ ਇਹ ਸਰੀਰ ਨਾਲ ਚਿਪਕਦੇ ਨਹੀਂ ਹਨ। ਇਨ੍ਹਾਂ ਦੀਆਂ ਸਲੀਵਜ਼ ਉੱਪਰੋਂ ਢਿੱਲੀਆਂ ਅਤੇ ਖੁੱਲ੍ਹੀਆਂ ਹੁੰਦੀਆਂ ਹਨ, ਜਿਸ ਨਾਲ ਹਵਾ ਆਉਂਦੀ-ਜਾਂਦੀ ਰਹਿੰਦੀ ਹੈ ਅਤੇ ਗਰਮੀ ਘੱਟ ਲੱਗਦੀ ਹੈ। ਨਾਲ ਹੀ ਫੁੱਲ ਸਲੀਵਜ਼ ਹੋਣ ਕਾਰਨ ਇਹ ਧੁੱਪ ਅਤੇ ਟੈਨਿੰਗ ਤੋਂ ਵੀ ਬਚਾਅ ਕਰਦੀਆਂ ਹਨ। ਭਾਵ, ਸਟਾਈਲ ਦੇ ਨਾਲ-ਨਾਲ ਕੰਫਰਟ ਵੀ ਪੂਰਾ ਮਿਲਦਾ ਹੈ। ਕਾਲਜ ਅਤੇ ਰੋਜ਼ਮੱਰਾ ਦੀ ਆਊਟਿੰਗ ਲਈ ਹਾਈ-ਵੇਸਟ ਡੈਨਿਮ ਜੀਨਸ ਦੇ ਨਾਲ ਫਿਟਿਡ ਪਫ਼ੀ ਸਲੀਵਜ਼ ਟਾਪ ਸਭ ਤੋਂ ਬੈਸਟ ਕੰਬੀਨੇਸ਼ਨ ਹੈ। ਜੇਕਰ ਬੈਲੂਨ ਸਲੀਵਜ਼ ਟਾਪ ਨੂੰ ਜੀਨਸ ’ਚ ਟੱਕ-ਇਨ ਕਰ ਕੇ ਪਹਿਨਿਆ ਜਾਵੇ ਤਾਂ ਲੁੱਕ ਹੋਰ ਵੀ ਸਟਾਈਲਿਸ਼ ਹੋ ਜਾਂਦੀ ਹੈ। ਵ੍ਹਾਈਟ, ਪੇਸਟਲ ਜਾਂ ਫਲੋਰਲ ਪ੍ਰਿੰਟ ਵਾਲੇ ਟਾਪ ਕੈਜ਼ੂਅਲ ਡੇ ਆਊਟ ਨੂੰ ਇਕਦਮ ਫ੍ਰੈਸ਼ ਲੁੱਕ ਦਿੰਦੇ ਹਨ।

ਗਰਮੀ ’ਚ ਸਭ ਤੋਂ ਜ਼ਿਆਦਾ ਕੰਫਰਟੇਬਲ ਮੰਨੇ ਜਾਣ ਵਾਲੇ ਫਲੋਈ ਪਲਾਜ਼ੋ ਦੇ ਨਾਲ ਬੈਲੂਨ ਸਲੀਵਜ਼ ਟਾਪ ਇਕ ਪਰਫੈਕਟ ਇੰਡੋ-ਵੈਸਟਰਨ ਕੌਂਬੋ ਬਣਾਉਂਦੇ ਹਨ। ਆਫ਼ਿਸ ’ਚ ਵੀ ਇਸ ਨੂੰ ਪਹਿਨਿਆ ਜਾ ਸਕਦਾ ਹੈ। ਹਲਕੇ ਰੰਗ ਦੇ ਪਲਾਜ਼ੋ ਦੇ ਨਾਲ ਡਾਰਕ ਟਾਪ ਜਾਂ ਪ੍ਰਿੰਟਡ ਟਾਪ ਦੇ ਨਾਲ ਪਲੇਨ ਬਾਟਮ, ਦੋਵੇਂ ਹੀ ਇਸ ਗਰਮੀ ਟ੍ਰੈਂਡ ’ਚ ਹਨ। ਪਾਰਟੀ ਜਾਂ ਦੋਸਤਾਂ ਨਾਲ ਘੁੰਮਣ ਲਈ ਮਿਨੀ, ਮਿਡੀ ਜਾਂ ਏ ਲਾਈਨ ਸਕਰਟ ਦੇ ਨਾਲ ਪਫ਼ੀ ਸਲੀਵਜ਼ ਟਾਪ ਬਹੁਤ ਫੈਮਿਨ ਲੱਗਦੇ ਹਨ। ਆਫ਼-ਸ਼ੋਲਡਰ ਅਤੇ ਰਫ਼ਲ ਡਿਟੇਲ ਵਾਲੇ ਬੈਲੂਨ ਸਲੀਵਜ਼ ਟਾਪ ਇਸ ਲੁੱਕ ਨੂੰ ਹੋਰ ਵੀ ਅਟ੍ਰੈਕਟਿਵ ਬਣਾ ਦਿੰਦੇ ਹਨ। ਸ਼ਾਮ ਦੀ ਪਾਰਟੀ ਲਈ ਸ਼ਿਮਰ ਜਾਂ ਸਾਲਿਡ ਕਲਰ ਦੇ ਟਾਪ ਸਕਰਟ ਦੇ ਨਾਲ ਇਕਦਮ ਪਰਫੈਕਟ ਹਨ।
ਆਫ਼ਿਸ, ਮੀਟਿੰਗ ਅਤੇ ਇੰਟਰਵਿਊ ਲਈ ਬਲੈਕ, ਨੇਵੀ ਜਾਂ ਵ੍ਹਾਈਟ ਪਫ਼ੀ ਸਲੀਵਜ਼ ਟਾਪ ਨੂੰ ਫਾਰਮਲ ਟ੍ਰਾਊਜ਼ਰ ਨਾਲ ਪੇਅਰ ਕੀਤਾ ਜਾ ਸਕਦਾ ਹੈ। ਸ਼ੋਲਡਰ ਜਾਂ ਐਲਬੋ ’ਤੇ ਹਲਕੇ ਵਾਲਿਊਮ ਵਾਲਾ ਪਫ਼ੀ ਟਾਪ ਪ੍ਰੋਫੈਸ਼ਨਲ ਲੁੱਕ ਦਿੰਦਾ ਹੈ। ਵੀਕੈਂਡ ਸ਼ਾਪਿੰਗ, ਪਿਕਨਿਕ ਜਾਂ ਟ੍ਰੈਵਲ ਲਈ ਡੈਨਿਮ ਸ਼ਾਰਟਸ ਦੇ ਨਾਲ ਲੂਜ਼ ਬੈਲੂਨ ਸਲੀਵਜ਼ ਟਾਪ ਸਭ ਤੋਂ ਕੂਲ ਆਪਸ਼ਨ ਹੈ। ਇਹ ਲੁੱਕ ਯੰਗ, ਟ੍ਰੈਂਡੀ ਅਤੇ ਗਰਮੀ ਦੇ ਹਿਸਾਬ ਨਾਲ ਬਿਲਕੁਲ ਸਹੀ ਹੈ। ਇਸੇ ਵਰਸਟੈਲਿਟੀ ਦੀ ਵਜ੍ਹਾ ਕਰ ਕੇ ਇਕ ਹੀ ਟਾਪ ਨੂੰ 4-5 ਵੱਖ-ਵੱਖ ਤਰੀਕਿਆਂ ਨਾਲ ਸਟਾਈਲ ਕੀਤਾ ਜਾ ਸਕਦਾ ਹੈ, ਜੋ ਮੁਟਿਆਰਾਂ ਖੁਦ ਨੂੰ ਟ੍ਰੈਂਡੀ, ਸਟਾਈਲਿਸ਼ ਅਤੇ ਅਟ੍ਰੈਕਟਿਵ ਦਿਖਾਉਣਾ ਚਾਹੁੰਦੀਆਂ ਹਨ, ਉਹ ਆਪਣੇ ਵਾਰਡਰੋਬ ’ਚ ਪਫ਼ੀ ਜਾਂ ਬੈਲੂਨ ਸਲੀਵਜ਼ ਟਾਪ ਨੂੰ ਜ਼ਰੂਰ ਸ਼ਾਮਲ ਕਰ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
