ਨਵੀਆਂ ਲਾੜੀਆਂ ਦੀ ਲੁੱਕ ਨੂੰ ਚਾਰ ਚੰਦ ਲਗਾ ਰਹੀ ‘ਨੱਥ’
Friday, Jul 31, 2026 - 09:50 AM (IST)
ਵੈੱਬ ਡੈਸਕ- ਗਹਿਣੇ ਪਾਉਣਾ ਔਰਤਾਂ ਨੂੰ ਹਮੇਸ਼ਾ ਤੋਂ ਹੀ ਪਸੰਦ ਰਿਹਾ ਹੈ। ਹਲਕੇ ਤੋਂ ਲੈ ਕੇ ਭਾਰੀ ਗਹਿਣਿਆਂ ਤੱਕ, ਹਰ ਤਰ੍ਹਾਂ ਦੇ ਗਹਿਣਿਆਂ ਵਿਚ ਔਰਤਾਂ ਖੂਬਸੂਰਤ ਲੱਗਦੀਆਂ ਹਨ। ਗਹਿਣਿਆਂ ਦੀ ਗੱਲ ਕਰੀਏ ਤਾਂ ਹਾਰ, ਝੁਮਕੇ, ਚੂੜੀਆਂ, ਪੰਜੇਬਾਂ ਅਤੇ ਛਾਪਾਂ-ਛੱਲੇ ਤਾਂ ਆਮ ਤੌਰ ’ਤੇ ਹਰ ਔਰਤ ਪਾਉਂਦੀ ਹੀ ਹੈ, ਪਰ ਅੱਜਕੱਲ ਬ੍ਰਾਈਡਲ ਲੁੱਕ ਵਿਚ ਸਭ ਤੋਂ ਵੱਧ ਕ੍ਰੇਜ਼ ਨੱਥ ਦਾ ਦੇਖਿਆ ਜਾ ਰਿਹਾ ਹੈ।
ਨਵੀਆਂ ਲਾੜੀਆਂ ਲਈ ਨੱਥ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਹ ਅਜਿਹਾ ਗਹਿਣਾ ਹੈ ਜੋ ਲਾੜੀ ਦੀ ਲੁੱਕ ਨੂੰ ਚਾਰ ਚੰਦ ਲਗਾ ਦਿੰਦਾ ਹੈ। ਇਹੋ ਕਾਰਨ ਹੈ ਕਿ ਅੱਜਕੱਲ ਰਸਮਾਂ ਦੌਰਾਨ ਵੀ ਨਵੀਆਂ ਲਾੜੀਆਂ ਨੂੰ ਰਵਾਇਤੀ ਪੋਸ਼ਾਕ ਨਾਲ ਨੱਥ ਪਾਈ ਦੇਖਿਆ ਜਾ ਸਕਦਾ ਹੈ। ਪਹਿਲਾਂ ਜਿੱਥੇ ਸਿਰਫ਼ ਵਿਆਹ ਵਾਲੇ ਦਿਨ ਹੀ ਨੱਥ ਪਾਈ ਜਾਂਦੀ ਸੀ, ਉੱਥੇ ਹੀ ਹੁਣ ਮਹਿੰਦੀ, ਹਲਦੀ ਅਤੇ ਰਿਸੈਪਸ਼ਨ ਵਰਗੀਆਂ ਰਸਮਾਂ ਵਿਚ ਵੀ ਲਾੜੀਆਂ ਨੱਥ ਨਾਲ ਨਜ਼ਰ ਆ ਰਹੀਆਂ ਹਨ।
ਬਾਜ਼ਾਰ ਵਿਚ ਨੱਥ ਦੇ ਕਈ ਤਰ੍ਹਾਂ ਦੇ ਡਿਜ਼ਾਈਨ ਅਤੇ ਸਾਈਜ਼ ਮੌਜੂਦ ਹਨ। ਕੁਝ ਲਾੜੀਆਂ ਨੂੰ ਛੋਟੀ ਅਤੇ ਨਾਜ਼ੁਕ ਨੱਥ ਪਸੰਦ ਆ ਰਹੀ ਹੈ, ਤਾਂ ਕੁਝ ਨੂੰ ਮੀਡੀਅਮ ਅਤੇ ਕੁਝ ਨੂੰ ਵੱਡੀ ਭਾਰੀ ਨੱਥ ਪਸੰਦ ਆ ਰਹੀ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਵਿਚ ਆਰਟੀਫਿਸ਼ੀਅਲ ਤੋਂ ਲੈ ਕੇ ਅਸਲੀ ਸੋਨੇ ਤੱਕ ਦੇ ਆਪਸ਼ਨ ਹਨ। ਅੱਜਕੱਲ ਆਰਟੀਫਿਸ਼ੀਅਲ ਨੱਥ ਦਾ ਟ੍ਰੈਂਡ ਸਭ ਤੋਂ ਵੱਧ ਹੈ। ਇਸ ਦੀ ਵਜ੍ਹਾ ਇਸ ਦਾ ਹਲਕਾ ਹੋਣਾ ਅਤੇ ਸਸਤਾ ਹੋਣਾ ਹੈ। ਮੋਰਨੀ ਡਿਜ਼ਾਈਨ, ਫੁੱਲ-ਪੱਤੀ ਵਾਲੇ ਡਿਜ਼ਾਈਨ ਅਤੇ ਕੁੰਦਨ ਵਾਲੀ ਨੱਥ ਇਸ ਸਮੇਂ ਕਾਫ਼ੀ ਟ੍ਰੈਂਡ ਵਿਚ ਹਨ। ਨੱਥ ਵਿਚ ਚਿੱਟੇ ਸਟੋਨ, ਪਿੰਕ ਸਟੋਨ, ਰੈੱਡ ਸਟੋਨ ਅਤੇ ਵ੍ਹਾਈਟ-ਰੈੱਡ ਸਟੋਨ ਦਾ ਕੰਬੀਨੇਸ਼ਨ ਵੀ ਖੂਬ ਦੇਖਿਆ ਜਾ ਰਿਹਾ ਹੈ। ਭਾਰੀ ਲਹਿੰਗੇ ਨਾਲ ਭਾਰੀ ਨੱਥ ਅਤੇ ਹਲਕੇ ਸੂਟ ਨਾਲ ਛੋਟੀ ਨੱਥ ਦਾ ਰਿਵਾਜ ਹੈ।
ਨਵੀਆਂ ਲਾੜੀਆਂ ਨੱਥ ਦੇ ਨਾਲ ਟੀਕਾ ਲਗਾਉਣਾ ਵੀ ਖੂਬ ਪਸੰਦ ਕਰ ਰਹੀਆਂ ਹਨ। ਨੱਥ ਅਤੇ ਟੀਕੇ ਦਾ ਕੰਬੀਨੇਸ਼ਨ ਬ੍ਰਾਈਡਲ ਲੁੱਕ ਨੂੰ ਹੋਰ ਵੀ ਕੰਪਲੀਟ ਅਤੇ ਰਾਇਲ ਬਣਾ ਰਿਹਾ ਹੈ। ਖੂਬਸੂਰਤ ਸੂਟ, ਲਹਿੰਗਾ-ਚੋਲੀ ਜਾਂ ਸਾੜ੍ਹੀ ਵਰਗੇ ਕਿਸੇ ਵੀ ਇੰਡੀਅਨ ਆਊਟਫਿਟ ਨਾਲ ਗੋਲਡਨ ਨੱਥ, ਚੋਕਰ ਅਤੇ ਟੀਕਾ ਪਾ ਕੇ ਲਾੜੀਆਂ ਆਪਣੇ ਲੁੱਕ ਨੂੰ ਕਲਾਸਿਕ ਟੱਚ ਦੇ ਰਹੀਆਂ ਹਨ। ਉੱਥੇ ਹੀ ਮੋਤੀਆਂ (ਪਰਲ) ਵਾਲੀ ਨੱਥ ਅਤੇ ਮੱਥੇ ’ਤੇ ਬੋਰਲਾ ਪਾ ਕੇ ਲਾੜੀਆਂ ਇਕ ਵੱਖਰੇ ਹੀ ਰਾਇਲ ਅੰਦਾਜ਼ ਵਿਚ ਨਜ਼ਰ ਆ ਰਹੀਆਂ ਹਨ।
ਗਹਿਣਿਆਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਨੱਥ ਅਤੇ ਟਿੱਕਾ ਕਿਸੇ ਵੀ ਸਧਾਰਨ ਸੂਟ ਜਾਂ ਸਾੜ੍ਹੀ ਨੂੰ ਵੀ ਰਾਇਲ ਬਣਾ ਦਿੰਦੇ ਹਨ। ਇਸੇ ਵਜ੍ਹਾ ਕਰ ਕੇ ਸਿਰਫ਼ ਲਾੜੀਆਂ ਹੀ ਨਹੀਂ, ਸਗੋਂ ਵਿਆਹ-ਸ਼ਾਦੀਆਂ ਵਿਚ ਜਾਣ ਵਾਲੀਆਂ ਔਰਤਾਂ ਵੀ ਹੁਣ ਆਪਣੇ ਲੁੱਕ ਨੂੰ ਖਾਸ ਬਣਾਉਣ ਲਈ ਨੱਥ ਅਤੇ ਟੀਕੇ ਦਾ ਇਸਤੇਮਾਲ ਕਰ ਰਹੀਆਂ ਹਨ। ਨੱਥ ਹੁਣ ਸਿਰਫ਼ ਵਿਆਹ ਤੱਕ ਸੀਮਤ ਨਹੀਂ ਰਹੀ। ਨਵੀਂ ਪੀੜ੍ਹੀ ਦੀਆਂ ਲਾੜੀਆਂ ਇਸ ਨੂੰ ਆਪਣੇ ਸਟਾਈਲ ਸਟੇਟਮੈਂਟ ਦੇ ਤੌਰ ’ਤੇ ਵੀ ਅਪਣਾ ਰਹੀਆਂ ਹਨ।
ਜਿਊਲਰੀ ਡਿਜ਼ਾਈਨਰਾਂ ਅਨੁਸਾਰ ਨੱਥ ਦੀ ਮੰਗ ਵਿਚ ਪਿਛਲੇ ਇਕ ਸਾਲ ਵਿਚ 40% ਤੱਕ ਦਾ ਵਾਧਾ ਹੋਇਆ ਹੈ। ਕਸਟਮਾਈਜ਼ਡ ਨੱਥ ਦੀ ਮੰਗ ਵੀ ਤੇਜ਼ੀ ਨਾਲ ਵਧ ਰਹੀ ਹੈ। ਕੁੱਲ ਮਿਲਾ ਕੇ ਕਹੀਏ ਤਾਂ ਨੱਥ ਇਕ ਵਾਰ ਫਿਰ ਬ੍ਰਾਈਡਲ ਜਿਊਲਰੀ ਦੀ ਸਭ ਤੋਂ ਅਹਿਮ ਕੜੀ ਬਣ ਗਈ ਹੈ। ਨੱਥ ਅਤੇ ਟਿੱਕੇ ਨਾਲ ਨਵੀਆਂ ਲਾੜੀਆਂ ਨਾ ਸਿਰਫ਼ ਰਵਾਇਤ ਨੂੰ ਫਾਲੋ ਕਰ ਰਹੀਆਂ ਹਨ, ਸਗੋਂ ਆਪਣੇ ਲੁੱਕ ਨੂੰ ਬਾਕੀਆਂ ਨਾਲੋਂ ਵੱਖਰਾ ਅਤੇ ਬੇਹੱਦ ਰਾਇਲ ਵੀ ਬਣਾ ਰਹੀਆਂ ਹਨ।
