ਜਦੋਂ ਤੁਹਾਨੂੰ ਸਤਾਉਣ ਲੱਗੇ ਇਕੱਲਾਪਣ ਤਾਂ ਜ਼ਰੂਰ ਕਰੋ ਇਹ ਕੰਮ

Friday, Jul 24, 2020 - 01:18 PM (IST)

ਜਦੋਂ ਤੁਹਾਨੂੰ ਸਤਾਉਣ ਲੱਗੇ ਇਕੱਲਾਪਣ ਤਾਂ ਜ਼ਰੂਰ ਕਰੋ ਇਹ ਕੰਮ

ਜਲੰਧਰ - ਅੱਜ ਕੱਲ ਤਾਲਾਬੰਦੀ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਘਰਾਂ ਵਿਚ ਇਕੱਲੇਪਣ ਨਾਲ ਜੂਝਣਾ ਪਿਆ ਅਤੇ ਕਈਆਂ ਨੂੰ ਜੂਝਣਾ ਪੈ ਵੀ ਰਿਹਾ ਹੈ। ਅਜੇ ਵੀ ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜੋ ਆਪਣੇ ਘਰਾਂ ਵਿਚ ਹੀ ਰਹਿਣ ਨੂੰ ਮਜ਼ਬੂਰ ਹੋ ਰਹੇ ਹਨ। ਕਈਆਂਦਾ ਕੰਮ ਸ਼ੁਰੂ ਨਹੀਂ ਹੋਇਆ ਹੈ ਅਤੇ ਕਈਆਂ ਦੀ ਕੋਰੋਨਾ ਦੇ ਕਾਰਨ ਨੌਕਰੀ ਚਲੀ ਗਈ ਹੈ। ਅਜਿਹੇ ਵਿੱਚ ਇਕੱਲੇਪਣ ਦੇ ਨਾਲ-ਨਾਲ ਤਣਾਓ ਵੀ ਬਹੁਤ ਵੱਧ ਗਿਆ ਹੈ। ਨਾਰਮਲੀ ਵਰਕਿੰਗ ਗਰਲਜ਼ ਨੂੰ ਇਕੱਲਾਪਣ ਮਹਿਸੂਸ ਨਹੀਂ ਹੁੰਦਾ, ਪਰ ਹੁਣ ਜਦੋਂ ਘਰ ਤੋਂ ਬਾਹਰ ਨਿਕਲਣਾ ਹੀ ਨਹੀਂ ਹੈ ਤਾਂ ਵਧੇਰੇ ਔਰਤਾਂ ਨੂੰ ਇਕੱਲਾਪਣ ਸਤਾਉਣ ਲੱਗਾ ਹੈ।

ਜੇਕਰ ਤੁਸੀਂ ਵੀ ਅਜਿਹੀ ਸਥਿਤੀ ’ਚ ਫਸੇ ਹੋ ਤਾਂ ਆਪਣੇ ਇਕੱਲੇਪਣ ਨੂੰ ਤੁਸੀਂ ਕੁਝ ਯਤਨ ਕਰਕੇ  ਦੂਰ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇਕਰ ਤੁਸੀਂ ਵੀ ਇਕੱਲਾਪਣ ਮਹਿਸੂਸ ਕਰ ਰਹੇ ਹੋ ਤਾਂ ਤੁਹਾਨੂੰ ਕੀ-ਕੀ ਕਰਨਾ ਚਾਹੀਦਾ ਹੈ, ਜਿਸ ਨਾਲ ਤੁਹਾਨੂੰ ਫਾਇਦਾ ਹੋ ਸਕੇ...

ਵਿਆਹ ਤੋਂ ਬਾਅਦ ਪਹਿਲੀ ਸਵੇਰ ਲਾੜੀ ਦੇ ਮਨ ਵਿਚ ਆਉਂਦੇ ਹਨ ਇਹ ਖ਼ਿਆਲ…

ਦੋਸਤਾਂ ਨੂੰ ਫੋਨ ਕਰੋ

PunjabKesari
ਸੋਸ਼ਲ ਮੀਡੀਆ ’ਚ ਦੂਸਰਿਆਂ ਦੀ ਪੋਸਟ ’ਤੇ ਕੁਮੈਂਟ ਕਰਨਾ ਜਾਂ ਆਪਣੇ ਦਿਲ ਦੀ ਗੱਲ ਕਹਿ ਦੇਣਾ ਇਕ ਵੱਖਰੀ ਗੱਲ ਹੈ। ਅਜਿਹੇ ਵਿਚ ਜਦੋਂ ਵਧੇਰੇ ਇਕੱਲਾਪਣ ਮਹਿਸੂਸ ਹੋਣ ਲੱਗੇ ਤਾਂ ਤੁਸੀਂ ਆਪਣੇ ਖਾਸ ਦੋਸਤਾਂ ਨੂੰ ਫੋਨ ਕਰ ਸਕਦੇ ਹੋ। ਉਨ੍ਹਾਂ ਦੋਸਤਾਂ ਨੂੰ ਜ਼ਰੂਰ ਫੋਨ ਕਰੋਂ, ਜਿਨ੍ਹਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਅਤੇ ਤੁਹਾਡੇ ਮਨ ਨੂੰ ਸੁਕੂਨ ਮਿਲਦਾ ਹੋਵੇ। ਜਿਸ ਨਾਲ ਤੁਸੀਂ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਬਿਨਾਂ ਕਿਸੇ ਪਰੇਸ਼ਾਨੀ ਜਾਂ ਝਿਜਕ ਦੇ ਸ਼ੇਅਰ ਕਰ ਸਕਦੇ ਹੋ। ਕੋਈ ਅਜਿਹਾ ਸ਼ਖਸ, ਜੋ ਨਾ ਸਿਰਫ ਸਪੋਰਟਿਵ ਹੋਵੇ ਸਗੋਂ ਤੁਹਾਨੂੰ ਬਹੁਤ ਹਸਾਉਂਦਾ ਵੀ ਹੋਵੇ। ਯਕੀਨ ਮੰਨੋ ਜਦੋਂ ਤੁਸੀਂ ਪੋਨ ਰੱਖੋਗੇ ਤਾਂ ਖੁਦ ਨੂੰ ਕਾਫੀ ਹਲਕਾ ਮਹਿਸੂਸ ਕਰੋਗੇ।

ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ

ਆਪਣੇ ਘਰ ਫੋਨ ਕਰੋ

PunjabKesari
ਜੇਕਰ ਤੁਸੀਂ ਘਰ ਤੋਂ ਦੂਰ ਰਹਿੰਦੇ ਹੋ ਅਤੇ ਤੁਹਾਨੂੰ ਆਪਣੇ ਘਰ ਦੀ ਯਾਦ ਸਤਾ ਰਹੀ ਹੋਵੇ ਤਾਂ ਤੁਸੀਂ ਆਪਣੇ ਘਰ ਫੋਨ ਜ਼ਰੂਰ ਕਰੋ। ਅਜੌਕੇ ਸਮੇਂ ਵਿਚ ਤੁਸੀਂ ਵੀਡੀਓ ਕਾਲ ਕਰਕੇ ਵੀ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਸੌਖੇ ਢੰਗ ਨਾਲ ਗੱਲਬਾਤ ਕਰ ਸਕਦੇ ਹੋ। ਸਾਰਿਆਂ ਨੂੰ ਇਕਸਾਰ ਆਪਣੇ ਸਾਹਮਣੇ ਦੇਖ ਕੇ ਤੁਹਾਨੂੰ ਇਹੀ ਲੱਗੇਗਾ ਕਿ ਤੁਸੀਂ ਵੀ ਆਪਣੇ ਪਰਿਵਾਰ ਦੇ ਨਾਲ ਬੈਠੇ ਹੋ ਅਤੇ ਸਾਰੇ ਤੁਹਾਡੇ ਨਾਲ ਹਨ। ਇਹ ਫੀਲਿੰਗ ਤੁਹਾਨੂੰ ਇਕੱਲੇਪਣ ਨਾਲ ਨਜਿੱਠਣ ’ਚ ਸਭ ਤੋਂ ਜ਼ਿਆਦਾ ਮਦਦ ਕਰੇਗੀ।

ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ

ਕਿਤਾਬਾਂ ਪੜ੍ਹੋ ਜਾਂ ਮੂਵੀ ਦੇਖੋ

PunjabKesari
ਜਦੋਂ ਇਕੱਲਾਪਣ ਤੁਹਾਨੂੰ ਜ਼ਿਆਦਾ ਸਤਾਉਣ ਲੱਗੇ ਅਤੇ ਕਿਸੇ ਨਾਲ ਵੀ ਕੋਈ ਗੱਲ ਨਾ ਹੋ ਰਹੀ ਹੋਵੇ ਤਾਂ ਅਜਿਹੇ ਸਮੇਂ ’ਚ ਤੁਸੀਂ ਕਿਤਾਬਾਂ ਦਾ ਸਹਾਰਾ ਲੈ ਸਕਦੇ ਹੋ। ਤੁਸੀਂ ਆਪਣੀਆਂ ਮਨਪਸੰਦ ਕਿਤਾਬਾਂ ਪੜ੍ਹੋ ਜਾਂ ਫਿਰ ਮੂਵੀਜ਼ ਦੇਖ ਸਕਦੇ ਹੋ। ਇਸ ਨਾਲ ਤੁਹਾਨੂੰ ਮਨ ਬਹਿਲ ਜਾਵੇਗਾ। ਜੇਕਰ ਤੁਹਾਡੇ ਕੋਲ ਬਾਲਕੋਨੀ ਹੈ ਤਾਂ ਤੁਸੀਂ ਉਸ ’ਚ ਬੈਠ ਕੇ ਇਕ ਕੱਪ ਚਾਹ ਪੀਓ, ਪੰਛੀਆਂ ਦਾ ਸ਼ੋਰ ਅਤੇ ਠੰਡੀ ਹਵਾ ਤੁਹਾਡੇ ਮਨ ਨੂੰ ਸਕੂਨ ਦੇਵੇਗੀ। ਤੁਸੀਂ ਚਾਹੋਂ ਤਾਂ ਇਨ੍ਹਾਂ ਪਲਾਂ ਅਤੇ ਤਾਲਾਬੰਦੀ ਦੇ ਪਲਾਂ ਨੂੰ ਇਕ ਡਾਇਰੀ ’ਚ ਵੀ ਲਿਖ ਸਕਦੋ ਹੋ। ਇਸ ਨਾਲ ਤੁਹਾਨੂੰ ਇਕੱਲਾਪਣ ਮਹਿਸੂਸ ਨਹੀਂ ਹੋਵੇਗਾ।

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕੁਝ ਕ੍ਰਿਏਟਿਵ ਕਰੋ
ਆਪਣਾ ਇਕੱਲਾਪਣ ਦੂਰ ਕਰਨ ਲਈ ਤੁਸੀਂ ਕੋਈ ਵੀ ਕ੍ਰਿਏਟਿਵ ਕੰਮ ਕਰ ਸਕਦੇ ਹੋ। ਕ੍ਰਿਏਟਿਵ ਵਿਚ ਭਾਵੇਂ ਤੁਸੀ ਕਲਰਿੰਗ ਬੁੱਕ ’ਚ ਰੰਗ ਭਰਨ ਦਾ ਕੰਮ ਕਰਦੇ ਹੋਵੋ ਤਾਂ ਫੈਬ੍ਰਿਕ ਪੇਂਟਿੰਗ ਕਰਨ ਦਾ। ਤੁਸੀਂ ਚਾਹੋ ਤਾਂ ਅਜਿਹੇ ਸਮੇਂ ਵਿਚ ਪਹੇਲੀਆਂ ਨੂੰ ਸੁਲਝਾਉਣ ਦਾ ਕੰਮ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਕੁਝ ਆਰਟ ਐਂਡ ਕ੍ਰਾਫਟ ਵਰਕ ਵੀ ਕਰ ਸਕਦੇ ਹੋ। ਜੇਕਰ ਤੁਸੀਂ ਕ੍ਰਿਏਟਿਵ ਚੀਜ਼ਾਂ ’ਚ ਖੁਦ ਨੂੰ ਬਿਜ਼ੀ ਕਰ ਲਓਗੇ ਤਾਂ ਤੁਹਾਡਾ ਇਕੱਲਾਪਣ ਤਾਂ ਦੂਰ ਹੋਵੇਗਾ ਹੀ ਅਤੇ ਨਾਲ-ਨਾਲ ਤੁਹਾਡੇ ਦਿਲ ਨੂੰ ਖੁਸ਼ੀ ਵੀ ਮਿਲੇਗੀ। ਇਸ ਤਰ੍ਹਾਂ ਤੁਸੀਂ ਕੁਝ ਨਵੀਆਂ ਚੀਜ਼ਾਂ ਵੀ ਸਿੱਖ ਲਓਗੇ।

ਭਾਰ ਘੱਟ ਕਰਨ ਲਈ ਜਾਣੋ 'ਪਾਣੀ' ਪੀਣ ਦਾ ਸਹੀ ਢੰਗ; ਭੁੱਖ ਵੀ ਲੱਗੇਗੀ ਘੱਟ

PunjabKesari

ਮੈਡੀਟੇਸ਼ਨ ਕਰੋ
ਅਜਿਹੇ ਸਮੇਂ ਵਿਚ ਤੁਸੀਂ ਆਪਣੇ ਇਕੱਲੇਪਣ ਨੂੰ ਆਪਣੀ ਸ਼ਕਤੀ ਵੀ ਬਣਾ ਸਕਦੇ ਹੋ। ਆਪਣੇ ਸਮੇਂ ਨੂੰ ਮੈਡੀਟੇਸ਼ਨ ਕਰਕੇ ਇਸਤੇਮਾਲ ਕਰੋ, ਕਿਉਂਕਿ ਤੁਸੀਂ ਹਰ ਹਾਲ ’ਚ ਖੁਸ਼ ਰਹਿਣਾ ਸਿੱਖਦੇ ਹੋ ਅਤੇ ਤੁਹਾਡੇ ਚਿਹਰੇ ’ਤੇ ਨੂਰ ਆ ਜਾਂਦਾ ਹੈ।

ਰੱਖੋ ਖੁਦ ’ਤੇ ਯਕੀਨ
ਸਮਾਂ ਕਿਹੋ ਜਿਹਾ ਵੀ ਹੋਵੇ, ਆਖਰ ਤਾਂ ਬਦਲ ਹੀ ਜਾਂਦਾ ਹੈ, ਇਸ ਗੱਲ ’ਤੇ ਯਕੀਨ ਰੱਖੋ। ਇਸ ਸਮੇਂ ਨਵੇਂ ਹੁਨਰ ਸਿੱਖਣ ਦੀ ਕੋਸ਼ਿਸ਼ ਕਰੋ ਅਤੇ ਖੁਦ ਨੂੰ ਹੋਰ ਮਜ਼ਬੂਤ ਬਣਾਓ।

ਬੱਚਿਆਂ ਦੇ ਬੁੱਲ੍ਹਾਂ ਨੂੰ ਚੁੰਮਣ ਨਾਲ ਹੋ ਸਕਦਾ ਹੈ ‘ਕੈਵਿਟੀਜ਼’ ਦਾ ਖਤਰਾ


author

rajwinder kaur

Content Editor

Related News