ਲਾਈਫ ਸਟਾਈਲ : ਮੁਟਿਆਰਾਂ ਨੂੰ ਕੂਲ ਲੁੱਕ ਦੇ ਰਹੀਆਂ ਰਿਪਡ ਜੀਨਸ

Saturday, Nov 16, 2024 - 12:41 PM (IST)

ਲਾਈਫ ਸਟਾਈਲ : ਮੁਟਿਆਰਾਂ ਨੂੰ ਕੂਲ ਲੁੱਕ ਦੇ ਰਹੀਆਂ ਰਿਪਡ ਜੀਨਸ

ਜਲੰਧਰ (ਬਿਊਰੋ) - ਅਜੋਕੇ ਦੌਰ ’ਚ ਹਰ ਦਿਨ ਜਾਂ ਹਰ ਘੰਟੇ ਫ਼ੈਸ਼ਨ ਬਦਲਦਾ ਰਹਿੰਦਾ ਹੈ। ਜ਼ਿਆਦਾਤਰ ਮੁਟਿਆਰਾਂ ਦੀਆਂ ਡ੍ਰੈਸੇਜ਼ ਨੂੰ ਲੈ ਕੇ ਫ਼ੈਸ਼ਨ ’ਚ ਕਈ ਬਦਲਾਅ ਵੇਖੇ ਜਾ ਸਕਦੇ ਹਨ। ਜ਼ਿਆਦਾਤਰ ਮੁਟਿਆਰਾਂ ਨੂੰ ਡਿਫਰੈਂਟ ਲੁੱਕ ਵਿਖਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਨਵੀਆਂ-ਨਵੀਆਂ ਡ੍ਰੈਸੇਜ਼ ਜਾਂ ਫ਼ੈਸ਼ਨ ਨੂੰ ਟ੍ਰਾਈ ਕਰਦੇ ਵੇਖਿਆ ਜਾ ਸਕਦਾ ਹੈ।

PunjabKesari

ਇੰਡੀਅਨ ਡ੍ਰੈਸੇਜ਼ ਦੇ ਮੁਕਾਬਲੇ ਵੈਸਟਰਨ ਡ੍ਰੈਸੇਜ਼ ’ਚ ਮੁਟਿਆਰਾਂ ਕਈ ਤਰ੍ਹਾਂ ਦੇ ਟ੍ਰੈਂਡ ਅਤੇ ਫ਼ੈਸ਼ਨ ਨੂੰ ਅਪਣਾ ਰਹੀਆਂ ਹਨ। ਪਹਿਲਾਂ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਟਾਪ ਜਾਂ ਸ਼ਰਟ ਆਦਿ ਨੂੰ ਟ੍ਰਾਈ ਕਰਦੇ ਵੇਖਿਆ ਜਾ ਸਕਦਾ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਮੁਟਿਆਰਾਂ ਨਵੇਂ-ਨਵੇਂ ਡਿਜ਼ਾਈਨਾਂ ਦੀਆਂ ਜੀਨਸ ਨੂੰ ਵੀ ਟ੍ਰਾਈ ਕਰਨਾ ਪਸੰਦ ਕਰ ਰਹੀਆਂ ਹਨ। ਇਨ੍ਹਾਂ ’ਚ ਰਿਪਡ ਜੀਨਸ ਪਹਿਨਣ ਦਾ ਕਾਫ਼ੀ ਟ੍ਰੈਂਡ ਹੈ।

PunjabKesari

ਫ਼ੈਸ਼ਨ ਦੀਆਂ ਦੀਵਾਨੀਆਂ ਮੁਟਿਆਰਾਂ ਨੂੰ ਰਿਪਡ ਜੀਨਸ ਪਹਿਨੇ ਵੇਖਿਆ ਜਾ ਸਕਦਾ ਹੈ। ਰਿਪਡ ਜੀਨਸ ਮੁਟਿਆਰਾਂ ਨੂੰ ਕਾਫ਼ੀ ਕੂਲ ਲੁੱਕ ਦਿੰਦੀਆਂ ਹਨ। ਮੁਟਿਆਰਾਂ ਇਨ੍ਹਾਂ ਜੀਨਸ ਨੂੰ ਜ਼ਿਆਦਾਤਰ ਕ੍ਰਾਪ ਟਾਪ ਦੇ ਨਾਲ ਪਹਿਨਣਾ ਪਸੰਦ ਕਰਦੀਆਂ ਹਨ। ਇਸ ਤਰ੍ਹਾਂ ਦੀਆਂ ਜੀਨਸ ਆਊਟਿੰਗ, ਪਿਕਨਿਕ ਅਤੇ ਪਾਰਟੀ ਲਈ ਮੁਟਿਆਰਾਂ ਨੂੰ ਕਾਫ਼ੀ ਪਸੰਦ ਹਨ। ਕਈ ਬਾਲੀਵੁੱਡ ਅਭਿਨੇਤਰੀਆਂ ਅਤੇ ਮਾਡਲਸ ਨੂੰ ਵੀ ਰਿਪਡ ਜੀਨਸ ਪਹਿਨੇ ਵੇਖਿਆ ਜਾ ਸਕਦਾ ਹੈ। ਅਜਿਹੀ ਜੀਨਸ ਆਮ ਤੌਰ ’ਤੇ ਗੋਡਿਆਂ ਜਾਂ ਫਿਰ ਪੱਟ ਦੇ ਕੋਲੋਂ ਰਿਪਡ (ਫਟੀ ਹੋਈ) ਹੁੰਦੀ ਹੈ।

PunjabKesari

ਦਿਲਚਸਪ ਗੱਲ ਤਾਂ ਇਹ ਹੈ ਕਿ ਇਨ੍ਹਾਂ ਫਟੀਆਂ ਹੋਈਆਂ ਜੀਨਸ ਦੀ ਕੀਮਤ ਸਾਧਾਰਨ ਜੀਨਸ ਨਾਲੋਂ ਕਾਫ਼ੀ ਜ਼ਿਆਦਾ ਹੁੰਦੀ ਹੈ। ਜੀਨਸ ਨੂੰ ਦੋ ਤਰ੍ਹਾਂ ਨਾਲ ਰਿਪ ਕੀਤਾ ਜਾਂਦਾ ਹੈ। ਇਕ ਲੇਜ਼ਰ ਤਰੀਕੇ ਨਾਲ ਅਤੇ ਦੂਜਾ ਤਰੀਕਾ ਹੱਥਾਂ ਨਾਲ ਰਿਪ ਕਰਨ ਦਾ ਹੈ। ਆਮ ਤੌਰ ’ਤੇ ਸਸਤੇ ਬ੍ਰਾਂਡ ਜੀਨਸ ਨੂੰ ਹੱਥਾਂ ਨਾਲ ਹੀ ਰਿਪ ਕਰਵਾਉਂਦੇ ਹਨ ਪਰ ਵੱਡੇ ਬ੍ਰਾਂਡ ਇਸ ਨੂੰ ਇਕ ਪ੍ਰੋਗਰਾਮਿੰਗ ਸਾਫਟਵੇਅਰ ਨਾਲ ਲੇਜ਼ਰ ਦੀ ਮਦਦ ਨਾਲ ਰਿਪ ਕਰਦੇ ਹਨ।

 


author

sunita

Content Editor

Related News