ਜਾਣੋ ਬੱਚਿਆਂ ਨੂੰ ਕਿਹੜੀ ਉਮਰ ''ਚ ਖੁਆਉਣਾ ਸ਼ੁਰੂ ਕਰਨਾ ਚਾਹੀਦਾ ਹੈ ਅਨਾਨਾਸ

08/02/2020 3:00:30 PM

ਨਵੀਂ ਦਿੱਲੀ : ਬੱਚਿਆਂ ਲਈ ਅਨਾਨਾਸ ਸੁਰੱਖਿਅਤ ਹੁੰਦਾ ਹੈ ਪਰ ਜੇਕਰ ਤੁਹਾਡੇ ਬੱ‍ਚੇ ਨੂੰ ਇਸ ਪੌਸ਼ਟਿਕ ਫਲ ਤੋਂ ਐਲਰਜੀ ਹੈ ਤਾਂ ਉਸ ਨੂੰ ਅਨਾਨਾਸ ਨਾ ਖੁਆਓ। ਇਸ ਵਿਚ ਮੌਜੂਦ ਸਿਟਰਿਕ ਐਸਿਡ ਨਾਲ ਬੱਚੇ ਨੂੰ ਢਿੱਡ ਨਾਲ ਸਬੰਧਤ ਸਮੱਸਿਆ ਹੋ ਸਕਦੀ ਹੈ। ਉਥੇ ਹੀ ਇਹ ਗੱਲ ਵੀ ਧਿਆਨ ਵਿਚ ਰੱਖੋ ਬੱਚਿਆਂ ਲਈ ਸਿਰਫ ਤਾਜ਼ਾ ਅਨਾਨਾਸ ਹੀ ਖਰੀਦਿਆ ਜਾਏ।  2 ਤੋਂ 3 ਦਿਨਾਂ ਤੱਕ ਅਨਾਨਾਸ ਨੂੰ ਕਮਰੇ ਦੇ ਸਾਧਾਰਨ ਤਾਪਮਾਨ ਵਿਚ ਸ‍ਟੋਰ ਕਰਕੇ ਰੱਖਿਆ ਜਾ ਸਕਦਾ ਹੈ।  
ਇਸ ਉਮਰ 'ਚ ਖੁਆਓ ਬੱਚਿਆਂ ਨੂੰ ਅਨਾਨਾਸਾ
ਅਨਾਨਾਸ ਬਹੁਤ ਪੌਸ਼ਟਿਕ ਹੁੰਦਾ ਹੈ। 6 ਮਹੀਨੇ ਦਾ ਹੋਣ ਦੇ ਬਾਅਦ ਹੀ ਬੱਚਿਆਂ ਨੂੰ ਅਨਾਨਾਸ ਖੁਆਉਣਾ ਚਾਹੀਦਾ ਹੈ। ਇਸ ਸਮੇਂ ਤੱਕ ਬੱ‍ਚੇ ਦਾ ਪਾਚਣ ਤੰਤਰ ਆਹਾਰ ਨੂੰ ਪਚਾਉਣ ਲਈ ਮਜ਼ਬੂਤ ਹੋ ਚੁੱਕਾ ਹੁੰਦਾ ਹੈ। ਉਥੇ ਹੀ ਮਾਹਰਾਂ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਨੂੰ ਖੱਟੇ ਜਾਂ ਹੋਰ ਐਸੀਡਿਕ ਖਾਦ ਪਦਾਰਥ ਸਾਵਧਾਨੀ ਨਾਲ ਦੇਣੇ ਚਾਹੀਦੇ ਹਨ। ਜੇਕਰ ਬੱ‍ਚੇ ਦਾ ਪਾਚਣ ਤੰਤਰ ਬਹੁਤ ਕਮਜ਼ੋਰ ਹੈ ਤਾਂ 1 ਸਾਲ ਦਾ ਹੋਣ ਦੇ ਬਾਅਦ ਹੀ ਉਸ ਨੂੰ ਅਨਾਨਾਸ ਖੁਆਓ।

​ਅਨਾਨਾਸ ਨਾਲ ਬੱਚਿਆਂ ਨੂੰ ਹੋਣ ਵਾਲੇ ਫ਼ਾਇਦੇ

  • 100 ਗ੍ਰਾਮ ਅਨਾਨਾਸ ਵਿਚ 85 ਗ੍ਰਾਮ ਪਾਣੀ ਹੁੰਦਾ ਹੈ। ਇਹ ਫਲ ਬੱਚਿਆਂ ਦੇ ਸਰੀਰ ਵਿਚ ਪਾਣੀ ਦੀ ਘਾਟ ਨਹੀਂ ਹੋਣ ਦਿੰਦਾ ਹੈ।
  • ਅਨਾਨਾਸ ਵਿਚ ਪ੍ਰਚੂਰ ਮਾਤਰਾ ਵਿਚ ਫਾਈਬਰ ਹੁੰਦਾ ਹੈ, ਜਿਸ ਨਾਲ ਬੱਚਿਆਂ ਵਿਚ ਕਬਜ਼ ਦੀ ਸਮੱਸਿਆ ਨਹੀਂ ਰਹਿੰਦੀ ਹੈ।
  • ਬੱਚਿਆਂ ਦੇ ਢਿੱਡ ਵਿਚ ਕੀੜੇ ਹੋਣ ਦੀ ਸਮੱਸਿਆ ਆਮ ਗੱਲ ਹੈ। ਮੰਨਿਆ ਜਾਂਦਾ ਹੈ ਕਿ ਅਨਾਨਾਸ ਦਾ ਜੂਸ ਇਸ ਵਿਚ ਫ਼ਾਇਦੇਮੰਦ ਹੁੰਦਾ ਹੈ।
  • ਅਨਾਨਾਸ ਵਿਚ ਵਿਟਾਮਿਨ ਸੀ ਅਤੇ ਬਰੋਮਲੇਨ ਹੁੰਦਾ ਹੈ ਜੋ ਕਿ ਐਂਟੀਆਕ‍ਸੀਡੈਂਟ ਗੁਣ ਰੱਖਦਾ ਹੈ। ਇਹ ਦੋਵੇਂ ਮਿਲ ਕੇ ਬੱਚੇ ਵਿਚ ਇਮਿਊਨਿਟੀ ਵਧਾਉਂਦੇ ਹਨ।

cherry

Content Editor

Related News