ਮੁਟਿਆਰਾਂ ਨੂੰ Stylish look ਦੇ ਰਹੀ ਹੈ ਲੈਦਰ ਜੈਕੇਟ
Monday, Dec 16, 2024 - 06:50 PM (IST)
ਵੈੱਬ ਡੈਸਕ- ਸਰਦੀਆਂ ਵਿਚ ਠੰਢ ਤੋਂ ਬਚਣ ਲਈ ਮੁਟਿਆਰਾਂ ਅਤੇ ਔਰਤਾਂ ਤਰ੍ਹਾਂ-ਤਰ੍ਹਾਂ ਦੇ ਗਰਮ ਕੱਪੜੇ ਪਹਿਨਦੀਆਂ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਜੈਕੇਟਾਂ ਸ਼ਾਮਲ ਹੁੰਦੀਆਂ ਹਨ। ਜੈਕੇਟਾਂ ਵਿਚ ਵੀ ਮੁਟਿਆਰਾਂ ਨੂੰ ਕਈ ਤਰ੍ਹਾਂ ਦੀਆਂ ਜੈਕੇਟਾਂ ਪਹਿਨੇ ਦੇਖਿਆ ਜਾ ਸਕਦਾ ਹੈ ਪਰ ਲੈਦਰ ਜੈਕੇਟ ਦੀ ਗੱਲ ਕਰੀਏ ਤਾਂ ਇਹ ਹਮੇਸ਼ਾ ਟਰੈਂਡ ਵਿਚ ਰਹਿੰਦੀ ਹੈ।
ਇਹੋ ਕਾਰਨ ਹੈ ਕਿ ਮੁਟਿਆਰਾਂ ਨੂੰ ਹਰ ਵਿੰਟਰ ਵਿਚ ਲੈਦਰ ਜੈਕੇਟ ਪਹਿਨੇ ਦੇਖਿਆ ਜਾ ਸਕਦਾ ਹੈ। ਲੈਦਰ ਜੈਕੇਟ ਹੋਰ ਜੈਕੇਟਾਂ ਦੇ ਮੁਕਾਬਲੇ ਮੁਟਿਆਰਾਂ ਤੇ ਔਰਤਾਂ ਨੂੰ ਸਰਦੀ ਤੋਂ ਬਚਾਉਣ ਦੇ ਨਾਲ-ਨਾਲ ਜ਼ਿਆਦਾ ਸਟਾਈਲਿਸ਼ ਲੁਕ ਵੀ ਦਿੰਦੀਆਂ ਹਨ। ਇਸਦੀ ਖਾਸੀਅਤ ਇਹ ਹੈ ਕਿ ਇਸਨੂੰ ਮੁਟਿਆਰਾਂ ਪਾਰਟੀ, ਵਿਆਹ ਅਤੇ ਹੋਰ ਖਾਸ ਮੌਕਿਆਂ ’ਤੇ ਵੀ ਪਹਿਨ ਰਹੀਆਂ ਹਨ।
ਮੁਟਿਆਰਾਂ ਇਸਨੂੰ ਜੀਨਸ ਟਾਪ ਤੋਂ ਲੈ ਕੇ ਸਿੰਪਲ ਸੂਟ ਤੇ ਲਾਂਗ ਡਰੈੱਸ ਨਾਲ ਵੀ ਟਰਾਈ ਕਰ ਰਹੀਆਂ ਹਨ। ਇਹ ਮੁਟਿਆਰਾਂ ਨੂੰ ਬਹੁਤ ਅਟ੍ਰੈਕਟਿਵ ਲੁਕ ਦਿੰਦੀਆਂ ਹਨ। ਸਾਰਿਆਂ ਨਾਲੋਂ ਡਿਫਰੈਂਟ ਦਿਖਾਉਂਦੀਆਂ ਹਨ। ਦੂਜੇ ਪਾਸੇ ਮਾਰਕੀਟ ਵਿਚ ਕਈ ਡਿਜ਼ਾਈਨ, ਪੈਟਰਨ, ਰੰਗਾਂ ਤੇ ਸਾਈਜ਼ ਵਿਚ ਲੈਦਰ ਜੈਕੇਟ ਮੁਹੱਈਆ ਹਨ।
ਓਧਰ ਕਈ ਮੁਟਿਆਰਾਂ ਨੂੰ ਬਾਈਕਰ ਲੈਦਰ ਜੈਕੇਟ, ਲੈਦਰ ਲਾਂਗ ਜੈਕੇਟ, ਬਲੇਜਰ ਲੈਦਰ ਜੈਕੇਟ ਆਦਿ ਵੀ ਪਹਿਨੇ ਦੇਖਿਆ ਜਾ ਸਕਦਾ ਹੈ। ਜੀਨਸ ਦੇ ਨਾਲ ਲੈਦਰ ਜੈਕੇਟ ਦੇ ਅੰਦਰ ਮੁਟਿਆਰਾਂ ਤੇ ਔਰਤਾਂ ਸਿੰਪਲ ਸ਼ਰਟ, ਟੀ-ਸ਼ਰਟ ਜਾਂ ਟਾਪ ਵੀ ਪਹਿਨ ਸਕਦੀਆਂ ਹਨ। ਲੈਦਰ ਜੈਕੇਟ ਹੋਰ ਜੈਕੇਟਾਂ ਦੇ ਮੁਕਾਬਲੇ ਬਹੁਤ ਕੰਫਰਟੇਬਲ ਅਤੇ ਗਰਮ ਹੁੰਦੀ ਹੈ। ਇਸਦੀ ਖਾਸੀਅਤ ਇਹ ਹੈ ਕਿ ਇਸਨੂੰ ਹਰ ਉਮਰ ਦੀਆਂ ਔਰਤਾਂ ਪਹਿਨ ਸਕਦੀਆਂ ਹਨ। ਮੁਟਿਆਰਾਂ ਨੂੰ ਜ਼ਿਆਦਾਤਰ ਚਾਕਲੇਟ, ਬ੍ਰਾਊਨ, ਗ੍ਰੇ, ਬਲੈਕ ਅਤੇ ਡਾਰਕ ਬਲੂ ਕਲਰ ਦੀ ਲੈਦਰ ਜੈਕੇਟ ਪਹਿਨੇ ਦੇਖਿਆ ਜਾ ਸਕਦਾ ਹੈ।
ਕੁਝ ਮੁਟਿਆਰਾਂ ਜਦੋਂ ਵੀ ਵੈਸਟਰਨ ਡਰੈੱਸ ਦੇ ਉੱਪਰ ਇਸਨੂੰ ਪਹਿਨਦੀਆਂ ਹਨ ਤਾਂ ਫੁੱਟਵੀਅਰ ਵਿਚ ਜ਼ਿਆਦਾਤਰ ਲਾਂਗ ਸ਼ੂਜ ਪਹਿਨਣਾ ਪਸੰਦ ਕਰਦੀਆਂ ਹਨ। ਲੈਦਰ ਜੈਕੇਟ ਦੀ ਸਲੀਵਸ ਬਹੁਤ ਸਟਾਈਲਿਸ਼ ਹੁੰਦੀ ਹੈ। ਇਸ ਦੇ ਬਾਟਮ ’ਤੇ ਜਿਪ ਜਾਂ ਬਟਨ ਦੇ ਡਿਜ਼ਾਈਨ ਬਣੇ ਹੁੰਦੇ ਹਨ। ਦੂਜੇ ਪਾਸੇ ਇਸਦੀ ਕਾਲਰ ਵੀ ਦੂਜੀਆਂ ਜੈਕੇਟਾਂ ਨਾਲੋਂ ਵੱਖ ਹੁੰਦੀ ਹੈ।