Shahnaz Husain ਤੋਂ ਜਾਣੋ ਗਰਮੀਆਂ ’ਚ ਕਿਹੜਾ ਪਰਫਿਊਮ ਹੈ ਤੁਹਾਡੇ ਲਈ ਬੈਸਟ?

04/09/2021 4:43:43 PM

ਜਲੰਧਰ (ਬਿਊਰੋ): ਬਾਡੀ ਪਰਫਿਊਮ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਇਕ ਹਿੱਸਾ ਹੈ। ਗਰਮੀ ਦੇ ਮੌਸਮ ’ਚ ਪਸੀਨਾ ਆਉਣਾ ਆਮ ਗੱਲ ਹੈ। ਜਿਸ ਤੋਂ ਛੁਟਕਾਰਾ ਪਾਉਣ ਲਈ ਪਰਫਿਊਮ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਮੌਸਮ ਦੇ ਹਿਸਾਬ ਨਾਲ ਸਹੀ ਪਰਫਿਊਮ ਦੀ ਚੋਣ ਕਿਤੇ ਜ਼ਿਆਦਾ ਜ਼ਰੂਰੀ ਹੁੰਦੀ ਹੈ ਤਾਂ ਜੋ ਤੁਹਾਡੇ ਆਲੇ-ਦੁਆਲੇ ਦੇ ਲੋਕ, ਸਹਿਯੋਗੀ, ਸਾਥੀ ਕਰਮਚਾਰੀ ਆਦਿ ਸਾਰੇ ਸਹਿਜ ਮਹਿਸੂਸ ਕਰ ਸਕਣ ਅਤੇ ਤੁਹਾਨੂੰ ਪਸੀਨੇ ਦੀ ਵਜ੍ਹਾ ਨਾਲ ਸ਼ਰਮਿੰਦਾ ਨਾ ਹੋਣਾ ਪਵੇ।
ਗਰਮੀਆਂ ’ਚ ਧੂੜ, ਮਿੱਟੀ, ਗੰਦਗੀ, ਪਸੀਨਾ, ਸ਼ਾਮ ਤੱਕ ਪੂਰੇ ਸਰੀਰ ਨੂੰ ਬਦਬੂਦਾਰ ਬਣਾ ਦਿੰਦਾ ਹੈ। ਅਜਿਹੇ ’ਚ ਤੁਹਾਡੇ ਸਰੀਰ ਦੇ ਕੁਦਰਤੀ ਕੈਮੀਕਲਸ ਦੇ ਨਾਲ ਮੇਲ ਖਾਂਦੇ ਪਰਫਿਊਮ, ਡੀਓਡੋਰੈਂਟ ਅਤੇ ਟੈਲਕਮ ਪਾਊਡਰ ਤੁਹਾਡੇ ਲਈ ਸਭ ਤੋਂ ਬਿਹਤਰ ਸਾਬਿਤ ਹੋਣਗੇ। ਪਰਫਿਊਮ ਦੀ ਸਹੀ ਚੋਣ ਤੁਹਾਡੇ ਵਿਅਕਤੀਤੱਵ ਨਾਲ ਜੁੜ ਜਾਂਦੀ ਹੈ ਅਤੇ ਤੁਹਾਡੇ ਲਾਈਫ ਸਟਾਈਲ ਦੀ ਨਿਸ਼ਾਨੀ ਬਣ ਜਾਂਦਾ ਹੈ। ਗਰਮੀਆਂ ’ਚ ਖ਼ੁਸ਼ਬੂ ਤੇਜ਼ੀ ਨਾਲ ਛੂਮੰਤਰ ਹੋ ਜਾਂਦੀ ਹੈ। ਇਸ ਲਈ ਅਜਿਹੇ ’ਚ ਫੁੱਲਾਂ ਦੀ ਖ਼ੁਸ਼ਬੂ ਵਾਲੇ ਪਰਫਿਊਮ ਤੁਹਾਡੇ ਮੂਡ ਨੂੰ ਬੁਲੰਦ ਕਰਨਗੇ ਅਤੇ ਮੌਸਮ ਦੇ ਹਿਸਾਬ ਨਾਲ ਸਭ ਤੋਂ ਬਿਹਤਰ ਸਾਬਿਤ ਹੋਣਗੇ। 

PunjabKesari
ਕਿੰਝ ਕਰੀਏ ਡੀਓਡੋਰੈਂਟ ਦੀ ਸਹੀ ਚੋਣ
ਜ਼ਿਆਦਾ ਡੀਓਡੋਰੈਂਟ ਸਰੀਰ ’ਚੋਂ ਪਸੀਨੇ ਨੂੰ ਰੋਕਣ ਦਾ ਕੰਮ ਕਰਦੇ ਹਨ। ਅਜਿਹੇ ’ਚ ਰੋਲ-ਆਨ ਦੀ ਬਜਾਏ ਸਪ੍ਰੇਅ ਜ਼ਿਆਦਾ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਗਰਮੀਆਂ ਦੇ ਮੌਸਮ ’ਚ ਹਲਕੀ ਖ਼ੁਸ਼ਬੂ ਦਾ ਡੀਓਡੋਰੈਂਟ ਜ਼ਿਆਦਾ ਅਸਰਦਾਇਕ ਮੰਨਿਆ ਜਾਂਦਾ ਹੈ ਕਿਉਂਕਿ ਤੇਜ਼ ਖ਼ੁਸ਼ਬੂ ਵਾਲੇ ਡੀਓਡੋਰੈਂਟ ਦੀ ਵਰਤੋਂ ਨਾਲ ਚਮੜੀ ’ਚ ਜਲਨ ਜਾਂ ਰਿਐਕਸ਼ਨ ਹੋ ਸਕਦੀ ਹੈ। 

PunjabKesari

ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਇੰਝ ਚੁਣੋ ਸਹੀ ਪਰਫਿਊਮ
ਪਰਫਿਊਮ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਨੂੰ ਸਰੀਰ ਦੇ ਛੋਟੇ ਜਿਹੇ ਹਿੱਸੇ ’ਤੇ ਲਗਾਓ। ਜੇਕਰ ਚਮੜੀ ’ਤੇ ਜਲਨ, ਝਨਝਨਾਹਟ ਮਹਿਸੂਸ ਹੋਵੇ ਤਾਂ ਅਜਿਹੇ ਪਰਫਿਊਮ ਦੀ ਵਰਤੋਂ ਬਿਲਕੁੱਲ ਵੀ ਨਾ ਕਰੋ। ਬਾਜ਼ਾਰ ’ਚ ਵਿਕਣ ਵਾਲੇ ਜ਼ਿਆਦਾ ਪਰਫਿਊਮ ਰਸਾਇਣਿਕ ਪਦਾਰਥਾਂ ਦੇ ਮਿਸ਼ਰਨ ਨਾਲ ਬਣੇ ਹੁੰਦੇ ਹਨ। ਇਸ ਨਾਲ ਖ਼ੁਸ਼ਬੂਦਾਰ ਤੇਲਾਂ ਨੂੰ ਸਿੰਥੈਟਿਕ ਸਮੱਗਰੀ ਦੇ ਨਾਲ ਮਿਲਾਇਆ ਜਾਂਦਾ ਹੈ। ਸਹੀ ਪਰਫਿਊਮ ਦੀ ਚੋਣ ਕਰਦੇ ਸਮੇਂ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜਿਸ ’ਚ ਸਰੀਰਿਕ ਕੈਮਿਸਟਰੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਇਸ ਲਈ ਪਰਫਿਊਮ ਨੂੰ ਆਪਣੀ ਸਕਿਨ ’ਤੇ ਟੈਸਟ ਕਰਨ ਤੋਂ ਬਾਅਦ ਹੀ ਵਰਤੋਂ ਕਰੋ। ਪਰਫਿਊਮ ਦੀ ਸਹੀ ਖ਼ੁਸ਼ਬੂ ਦਾ ਅੰਦਾਜ਼ਾ ਸਕਿਨ ਦੇ ਸੰਪਰਕ ’ਚ ਆਉਣ ਨਾਲ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਪਰਫਿਊਮ ਨੂੰ ਸੁੰਘਣ ਨਾਲ ਕੋਈ ਫ਼ਾਇਦਾ ਨਹੀਂ ਹੁੰਦਾ ਸਗੋਂ ਇਸ ਨਾਲ ਤੁਹਾਡੇ ਸੁੰਘਣ ਦੀ ਪ੍ਰਣਾਲੀ ਗੜਬੜਾ ਜਾਂਦੀ ਹੈ। 

PunjabKesari
ਟੈਲਕਮ ਪਾਊਡਰ ਦੀ ਵਰਤੋਂ
ਕੁਝ ਲੋਕ ਟੈਲਕਮ ਪਾਊਡਰ ਦੀ ਕਾਫ਼ੀ ਵਰਤੋਂ ਕਰਦੇ ਹਨ। ਹਾਲਾਂਕਿ ਹਾਈਜ਼ੀਨ ਦੀ ਦ੍ਰਿਸ਼ਟੀ ਨਾਲ ਟੈਲਕਮ ਪਾਊਡਰ ਜ਼ਿਆਦਾ ਉਪਯੋਗੀ ਨਹੀਂ ਮੰਨੇ ਜਾਂਦੇ ਪਰ ਉਹ ਪਸੀਨੇ ਨੂੰ ਛੇਤੀ ਸੋਖ ਕੇ ਸਰੀਰ ਨੂੰ ਤਾਜ਼ਗੀ ਦਾ ਅਹਿਸਾਸ ਦਿਵਾਉਂਦੇ ਹਨ। ਗੁਲਾਬ, ਚੰਦਨ ਅਤੇ ਖ਼ਾਸ ਕੁਦਰਤੀ ਚੀਜ਼ਾਂ ਨਾਲ ਬਣੇ ਪਾਊਡਰ ਜਾਂ ਡੀਓਡੋਰੈਂਟ ਗਰਮੀਆਂ ’ਚ ਜ਼ਿਆਦਾ ਉਪਯੋਗੀ ਮੰਨੇ ਜਾਂਦੇ ਹਨ।

ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

PunjabKesari
ਮੌਸਮ ਦੇ ਹਿਸਾਬ ਨਾਲ ਲਗਾਓ ਪਰਫਿਊਮ
ਮੌਸਮ ਜਾਂ ਵਾਤਾਵਰਣ ਸਹੀ ਪਰਫਿਊਮ ਚੁਣਨ ’ਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਗਰਮ ਵਾਤਾਵਰਣ ’ਚ ਹਲਕੇ ਅਤੇ ਤਾਜ਼ਾ ਖ਼ੁਸ਼ਬੂ ਵਾਲੇ ਪਰਫਿਊਮ ਸਹੀ ਰਹਿੰਦੇ ਹਨ। ਤੇਜ਼ ਖ਼ੁਸ਼ਬੂ ਵਾਲੇ ਪਰਫਿਊਮ ਤੁਹਾਨੂੰ ਅਸਹਿਜ ਕਰ ਸਕਦੇ ਹਨ ਅਤੇ ਕਈ ਵਾਰ ਸਿਰਦਰਦ ਦਾ ਕਾਰਨ ਵੀ ਬਣ ਜਾਂਦੇ ਹਨ। ਠੰਡੇ ਅਤੇ ਖੁਸ਼ਕ ਵਾਤਾਵਰਣ ’ਚ ਤੇਜ਼ ਖ਼ੂਸ਼ਬੂ ਵਾਲੇ ਪਰਫਿਊਮ ਪ੍ਰਭਾਵਕਾਰੀ ਸਾਬਿਤ ਹੁੰਦੇ ਹਨ। ਗਰਮੀਆਂ ਦੇ ਮੌਸਮ ’ਚ ਗੁਲਾਬ, ਚੰਦਨ, ਲੈਵੇਂਡਰ ਅਤੇ ਲੈਮਨ ਖ਼ੁਸ਼ਬੂ ਵਾਲੇ ਪਰਫਿਊਮ ਤਾਜ਼ਗੀ ਭਰਿਆ ਮਹਿਸੂਸ ਕਰਵਾਉਂਦੇ ਹਨ। ਉੱਧਰ ਦਿਨ ਦੇ ਸਮੇਂ ’ਚ ਹਲਕੀ ਖ਼ੁਸ਼ਬੂ ਵਾਲੇ ਪਰਫਿਊਮ ਦੀ ਵਰਤੋਂ ਕਰਨੀ ਚਾਹੀਦੀ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News