ਮੁਟਿਆਰਾਂ ’ਚ ਵਧਿਆ ਲੈਵੇਂਡਰ ਕਲਰ ਦੇ ਸੂਟ ਦਾ ਕ੍ਰੇਜ਼

Sunday, Oct 12, 2025 - 03:55 PM (IST)

ਮੁਟਿਆਰਾਂ ’ਚ ਵਧਿਆ ਲੈਵੇਂਡਰ ਕਲਰ ਦੇ ਸੂਟ ਦਾ ਕ੍ਰੇਜ਼

ਮੁੰਬਈ- ਫੈਸ਼ਨ ਦੀ ਦੁਨੀਆ ਵਿਚ ਰੰਗਾਂ ਦਾ ਜਾਦੂ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ। ਖਾਸ ਕਰ ਕੇ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਰੰਗ ਅਤੇ ਡਿਜ਼ਾਈਨ ਦੇ ਡ੍ਰੈੱਸਾਂ ਨੂੰ ਪਸੰਦ ਕਰ ਰਹੀਆਂ ਹਨ। ਜਿਥੇ ਇੰਡੀਅਨ ਡੈੱਸਾਂ ਵਿਚ ਰੈੱਡ, ਵ੍ਹਾਈਟ, ਬਲੈਕ ਅਤੇ ਪਿੰਕ ਵਰਗੇ ਭੜਕੀਲੇ ਰੰਗ ਹਮੇਸ਼ਾ ਤੋਂ ਪਸੰਦ ਕੀਤੇ ਜਾਂਦੇ ਰਹੇ ਹਨ, ਉਥੇ ਹੁਣ ਹਲਕੇ ਅਤੇ ਸ਼ਾਂਤ ਰੰਗਾਂ ਨੇ ਵੀ ਆਪਣੀ ਖਾਸ ਥਾਂ ਬਣਾ ਲਈ ਹੈ। ਇਨ੍ਹਾਂ ਵਿਚ ਲੈਵੇਂਡਰ ਕਲਰ ਦੀਆਂ ਡ੍ਰੈੱਸਾਂ ਜਿਵੇਂ ਸੂਟ, ਸਾੜ੍ਹੀ, ਲਹਿੰਗਾ-ਚੋਲੀ ਅਤੇ ਗਾਊਨ ਆਦਿ ਬਹੁਤ ਟਰੈਂਡ ਵਿਚ ਹਨ। ਲੈਵੇਂਟਰ ਕਲਰ ਨਾ ਸਿਰਫ ਸ਼ਾਂਤੀ ਅਤੇ ਸਕੂਨ ਦਿੰਦਾ ਹੈ ਸਗੋਂ ਸਟਾਈਲਿਸ਼ ਅਤੇ ਆਕਰਸ਼ਕ ਲੁਕ ਵੀ ਪ੍ਰਦਾਨ ਕਰਦਾ ਹੈ। ਇਹੋ ਕਾਰਨ ਹੈ ਕਿ ਲੈਵੇਂਡਰ ਕਲਰ ਦੇ ਸੂਟ ਅਤੇ ਡ੍ਰੈੱਸਾਂ ਕਈ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਗਏ ਹਨ।

ਲੈਵੇਂਡਰ ਇਕ ਅਜਿਹਾ ਰੰਗ ਹੈ ਜੋ ਸਾਦਗੀ ਦੇ ਨਾਲ-ਨਾਲ ਆਕਰਸ਼ਨ ’ਚ ਵੀ ਤਾਲਮੇਲ ਬਿਠਾਉਂਦਾ ਹੈ। ਮੁਟਿਆਰਾਂ ਇਸ ਰੰਗ ਨੂੰ ਅਨਾਰਕਲੀ ਸੂਟ, ਫਰਾਕ ਸੂਟ, ਪਲਾਜ਼ੋ ਸੂਟ, ਸ਼ਰਾਰਾ ਸੂਟ, ਸਾੜ੍ਹੀ, ਲਹਿੰਗਾ-ਚੋਲੀ ਅਤੇ ਇਥੋਂ ਤੱਕ ਕਿ ਵੈਸਟਰਨ ਡ੍ਰੈਸਿਜ਼ ਨਾਲ ਵੀ ਪਸੰਦ ਕਰ ਰਹੀਆਂ ਹਨ। ਇਹ ਰੰਗ ਨਾ ਸਿਰਫ ਟਰੈਂਡੀ ਹੈ ਸਗੋਂ ਹਰ ਮੌਕੇ ਲਈ ਪਰਫੈਕਟ ਵੀ ਹੈ। ਖਾਸ ਕਰ ਕੇ ਫੈਸਟਿਵ ਅਤੇ ਵੈਡਿੰਗ ਸੀਜ਼ਨ ਵਿਚ ਲੈਵੇਂਡਰ ਰੰਗ ਦੀਆਂ ਸਾੜ੍ਹੀਆਂ, ਲਹਿੰਗੇ ਅਤੇ ਸੂਟਾਂ ਦੀ ਮੰਗ ਵਧ ਰਹੀ ਹੈ। ਕਈ ਮੁਟਿਆਰਾਂ ਆਪਣੀ ਪਸੰਦ ਦੇ ਹਿਸਾਬ ਨਾਲ ਲੈਵੇਂਡਰ ਰੰਗ ਦੇ ਫੈਬ੍ਰਿਕ ਚੁਣਕੇ ਸੂਟ ਸਿਵਾਉਣਾ ਪਸੰਦ ਕਰ ਰਹੀਆਂ ਹਨ।

ਮੁਟਿਆਰਾਂ ਆਪਣੀ ਪਸੰਦ ਦੇ ਕੱਟ, ਡਿਜ਼ਾਈਨ ਅਤੇ ਵਰਕ ਵਰਗੇ ਲੈਸ, ਗੋਟਾ-ਪੱਟੀ, ਪੈਚ ਵਰਕ, ਐਂਬ੍ਰਾਇਡਰੀ ਅਤੇ ਸੀਕਵਿਨ ਵਰਕ ਕਰਵਾਕੇ ਉਨ੍ਹਾਂ ਨੂੰ ਹੋਰ ਵੀ ਆਕਰਸ਼ਕ ਬਣਾ ਰਹੀਆਂ ਹਨ। ਇਹ ਨਾਲ ਸਿਰਫ ਉਨ੍ਹਾਂ ਦੀ ਪਰਸਨੈਲਿਟੀ ਨੂੰ ਨਿਖਾਰਦਾ ਹੈ ਸਗੋਂ ਉਨ੍ਹਾਂ ਨੂੰ ਯੂਨੀਕ ਅਤੇ ਡਿਫਰੈਂਟ ਲੁਕ ਵੀ ਦਿੰਦਾ ਹੈ। ਲੈਵੇਂਡਰ ਰੰਗ ਦੀਆਂ ਡ੍ਰੈੱਸਾਂ ਨਾਲ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੀ ਅਸੈੱਸਰੀਜ਼ ਨੂੰ ਕੈਰੀ ਕਰਨਾ ਪਸੰਦ ਕਰ ਰਹੀਆਂ ਹਨ। ਹੈਵੀ ਝੁਮਕੇ, ਨੈੱਕਲੈੱਸ, ਚੇਨ, ਬ੍ਰੇਸਲੇਟਸ, ਗਾਗਲਜ਼, ਕਲਚ ਬੈਗ ਅਤੇ ਪਰਸ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਨਿਖਾਰਦੇ ਹਨ। ਇਨ੍ਹਾਂ ਨਾਲ ਫੁੱਟਵੀਅਰ ਵਿਚ ਜੁੱਤੀ, ਸੈਂਡਲ, ਹਾਈ ਹੀਲਸ, ਫਲੈਟ ਬੈਲੀ ਅਤੇ ਕੋਲਹਾਪੁਰੀ ਚੱਪਲਾਂ ਆਦਿ ਮੁਟਿਆਰਾਂ ਦੀ ਲੁਕ ਨੂੰ ਕੰਪਲੀਟ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਲੈਵੇਂਡਰ ਰੰਗ ਦੀ ਡ੍ਰੈੱਸਾਂ ਖੁੱਲ੍ਹੇ ਵਾਲਾਂ, ਲੰਬੇ ਪਰਾਂਦੇ ਵਾਲੀ ਗੁੱਤ, ਹਾਈ ਪੋਨੀਟੇਲ ਅੇਤ ਜੂੜਾ ਵਰਗੇ ਹੇਅਰ ਸਟਾਈਲ ਮੁਟਿਆਰਾਂ ਦੀ ਲੁਕ ਨੂੰ ਹੋਰ ਵੀ ਆਕਰਸ਼ਕ ਬਣਾਉਂਦੇ ਹਨ। (ਰੌਸਨੀ)

 

 


author

cherry

Content Editor

Related News